ਪੰਨਾ:ਨੈਣਾਂ ਦੇ ਵਣਜਾਰੇ – ਸੁਖਦੇਵ ਮਾਦਪੁਰੀ.pdf/83

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਦੀਆਂ ਵਿਉਂਤਾਂ ਪਈ ਬਣਾਉਂਦੀ ਸੀ। ਉਹਨੇ ਅਪਣੀ ਸਹੇਲੀ ਭੋਲੀ ਨੂੰ ਸਭ ਕੁਝ ਦਸ ਦਿੱਤਾ। ਭੋਲੀ ਨੇ ਅੱਗੇ ਦਲੇਲ ਨੂੰ ਭਣਿਕ ਦੇ ਦਿੱਤਾ। ਦਲੇਲ ਨੇ ਰੁਪਾਲੋਂ ਜਾ ਕਾਕੇ ਦੀ ਮਾਂ ਅਤਰੀ ਨੂੰ ਦਸ ਦਿੱਤਾ। ਅਤਰੀ ਨਹੀਂ ਸੀ ਚਾਹੁੰਦੀ ਕਿ ਪਰਤਾਪੀ ਕਾਕੇ ਪਾਸ ਨਾਭੇ ਜਾਵੇ। ਅਪਣੇ ਖਾਨਦਾਨ ਦੀ ਇਜ਼ਤ ਬਚਾਉਣ ਲਈ ਉਹਨੇ ਦਲੇਲ ਨੂੰ ਪੰਜ ਸੌ ਰੁਪਏ ਦਾ ਲਾਲਚ ਦੇ ਕੇ ਪਰਤਾਪੀ ਨੂੰ ਜਾਨੋਂ ਮਾਰ ਦੇਣ ਦਾ ਇਕਰਾਰ ਲੈ ਲਿਆ। ਅੱਗੋਂ ਦਲੇਲ ਨੇ ਚੱਕ ਪਿੰਡ ਦੇ ਸਯਦ ਮੁਹੰਮਦ ਸ਼ਾਹ ਨੂੰ ਅਪਣਾ ਭਾਈਵਾਲ ਬਣਾ ਲਿਆ।

ਉਨ੍ਹਾਂ ਪਰਤਾਪੀ ਨੂੰ ਮਾਰਨ ਦੀ ਸਕੀਮ ਬਣਾਈ। ਇਕ ਰਾਤ ਦਲੇਲ ਨੇ ਝੂਠੀਆਂ ਸੁਗੰਧਾਂ ਖਾਕੇ ਪਰਾਪਤੀ ਨੂੰ ਨਾਲ ਤੋਰ ਲਿਆ:-

ਗੁਜ਼ਰ ਜਾਕੇ ਆਖਦਾ ਨਢੀ ਪਾਸ ਪੁਕਾਰ।
ਕਾਕਾ ਤੇਰੇ ਇਸ਼ਕ ਨੇ ਕੀਤਾ ਬੜਾ ਲਾਚਾਰ
ਮਨੂੰ ਕਸਮ ਰਸੂਲ ਦੀ ਮੈਂ ਘਲਿਆ ਸਰਦਾਰ।
ਤੇਰੇ ਬਦਲੇ ਓਸ ਨੂੰ ਲੋਕੀ ਦੇਂਦੇ ਖਾਰ।
ਤੂੰ ਬੈਠੀ ਘਰ ਆਪਣੇ ਦਿੱਤਾ ਯਾਰ ਵਿਸਾਰ।
ਹੁਣ ਮੈਨੂੰ ਉਹਨੇ ਆਪ ਨੀ ਘਲਿਆ ਤੇਰੇ ਬਾਰ।
ਆਪੇ ਆਇਆ ਲੈਣ ਨੀ ਕਰਕੇ ਫਿਕਰ ਹਜ਼ਾਰ।
ਨਾ ਬੜਿਆ ਘਰ ਆਪਣੇ ਬੈਠਾ ਸੜਕੋਂ ਪਾਰ।
ਮੈਨੂੰ ਉਸ ਨੇ ਭੇਜਿਆ ਟੇਸ਼ਣ ਦਾ ਇਕਰਾਰ
(ਗੁਰਦਿਤ ਸਿੰਘ)

ਮਾਹੀ ਦਾ ਸੱਦਾ ਸੁਣ ਉਹ ਖਿੜੇ ਫੁਲ ਵਾਕਰ ਖਿੜ ਜਾਂਦੀ ਹੈ:-

ਖ਼ੁਸ਼ੀ ਹੋਈ ਦਿਲ ਕੰਨ ਦੇ, ਖਬਰ ਸੁਣੀ ਜਦ ਯਾਰ।
ਵਾਂਗ ਚੰਬੇਲੀ ਖਿੜ ਗਈ, ਚੇਤਰ ਜਿਵੇਂ ਬਹਾਰ
ਕਰਿਆ ਰੰਨ ਯਕੀਨ ਉਸ, ਸੱਚ ਮਨ ਬੈਠੀ ਨਾਰ।
ਖਬਰ ਨਾ ਮੰਨ ਦੇ ਪਾਪ ਦੀ ਗੁਜਰ ਦੇ ਦਿਲ ਖਾਰ।

(ਗੁਰਦਿਤ ਸਿੰਘ)

77