ਪੰਨਾ:ਨੈਣਾਂ ਦੇ ਵਣਜਾਰੇ – ਸੁਖਦੇਵ ਮਾਦਪੁਰੀ.pdf/84

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਪੱਛਮ ਵੱਲ ਸੂਰਜ ਦੀ ਲਾਲੀ ਕਾਲੋਂ ਦਾ ਰੂਪ ਧਾਰ ਰਹੀ ਸੀ। ਟਿਮਟਮਾਂਦੇ ਤਾਰੇ ਲੁਕਣ ਮੀਟੀ ਖੇਡਣ ਲੱਗ ਪਏ ਸਨ। ਦਲ ਵਿਛੜ੍ਹੀ ਕੁੰਜ ਨੂੰ ਨਾਲ ਲੈ ‘ਚਾਵਾ ਪੈਲ ਸਟੇਸ਼ਨ ਨੂੰ ਤੁਰ ਪਿਆ। ਰੁਪਾਲੋਂ ਤੋਂ ਚਾਵਾ ਪੈਲ ਤੀਕਰ ਇਕ ਮੀਲ ਟਿੱਬੇ ਹੀ ਟਿੱਬੇ ਸਨ। ਪਰ ਪਰਤਾਪੀ ਟਿੱਬਿਆਂ ਦੀ ਕੋਈ ਪਰਵਾਹ ਨਹੀਂ ਸੀ ਕਰ ਰਹੀ। ਪਿਆਰੇ ਦੇ ਮਿਲਾਪ ਲਈ ਦਿਲ ਬਿਹਬਲ ਹੋ ਰਿਹਾ ਸੀ। ਇਧਰ ਜਗੀਰਦਾਰਾਂ ਦੀ ਇਜ਼ਤ ਬਚਾਉਣ ਦੇ ਉਪਰਾਲੇ ...... ਧੋਖਾ......ਧਕੇਸ਼ਾਹੀ......

ਟਿੱਬੇ ਦੇ ਵਿਚ ਜਾ ਬੜੇ, ਉਤੋਂ ਰਾਤ ਗੁਬਾਰ।
ਖਬਰ ਨਾ ਕੋਈ ਰੰਨ ਨੂੰ, ਹੈ ਫਰਮਾਂ ਦੀ ਹਾਰ।
ਮਨ ਵਿਚ ਰੰਨ ਦੇ ਹੌਸਲਾ, ਕਦਮ ਧਰੇ ਇਕਸਾਰ।
ਦਿਲ ਵਿਚ ਲੱਡੂ ਫੁਟਦੇ, ਮਿਲਣਾ ਕਾਕੇ ਯਾਰ।
ਆਖੋ ਅਜ ਦਲੇਲ ਵੇ, ਤੈਂ ਮੈਂ ਦਿੱਤੀ ਤਾਰ।
ਦਰਸ਼ਣ ਹੋਵੇ ਪੀਆ ਦਾ, ਬੇੜੇ ਹੋਵਣ ਪਾਰ।
ਖਬਰ ਨਾ ਕੋਈ ਪਾਪ ਦੀ, ਗੁੱਜਰ ਵਿਚ ਹੰਕਾਰ।
ਸੀਟੀ ਮਾਰ ਦਲੇਲ ਨੇ, ਸਯਦ ਕੀਤੀ ਸਾਰ।
ਦੂਰੋਂ ਆਇਆ ਕੁਦਕੇ, ਸਯਦ ਖਾਕੇ ਖਾਰ।
ਟਪਦਾ ਵਾਂਙੂੰ ਭੂਤਨੇ, ਕਰਦਾ ਮਾਰੋ ਮਾਰ।
ਘੇਰਾ ਪਾਕੇ ਅਗਿਉਂ ਬੋਲ ਪਿਆ ਲਲਕਾਰ।
ਫੜ ਲੈ ਰੰਨ ਦਲੇਲ ਤੂੰ ਟੁਕੜੇ ਕਰਦੇ ਚਾਰ।
ਸੁਣਕੇ ਰਮਜ਼ ਦਲੇਲ ਨੇ, ਖਿਚ ਲਈ ਤਲਵਾਰ ਨੂੰ
ਸਹਿਮ ਗਈ ਜਿੰਦ ਰੰਨ ਦੀ, ਫਿਰੀ ਕਲੇਜੇ ਤਾਰ।
ਦਿਲ ਵਿਚ ਸਮਝੇ ਓਸ ਨੇ, ਹਸਦੇ ਦੋਵੇਂ ਯਾਰ।
ਹਸਕੇ ਕਹੇ ਦਲੇਲ ਨੂੰ “ਦੂਜਾ ਕੌਣ ਪੁਕਾਰ।"
ਗੁਜਰ ਆਖੇ ਅਗਿਓ, “ਤੇਰੀ ਮਾਂ ਦਾ ਯਾਰ।"
ਆ ਗਿਆ ਤੈਨੂੰ ਲੈਣ ਨੂੰ, ਹੋਕੇ ਜਮ ਅਸਵਾਰ।

78