ਪੰਨਾ:ਨੈਣਾਂ ਦੇ ਵਣਜਾਰੇ – ਸੁਖਦੇਵ ਮਾਦਪੁਰੀ.pdf/85

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਮੈਨੂੰ ਨਾ ਸੀ ਜਾਣਦੀ, ਦਿੱਤਾ ਪਟ ਸਰਦਾਰ।
ਭਜਲੈ ਜਿੱਥੇ ਭਜਣਾ, ਤੈਨੂੰ ਦੇਣਾ ਮਾਰ।
ਸਹੁਰੇ ਪਿਓਕੇ ਛਡਕੇ ਕਾਕਾ ਕੀਤਾ ਯਾਰ।
ਆਣ ਛੁਡਾਵੇ ਅਸਾਂ ਤੇ, ਸਦ ਲੈ ਕੂਕਾਂ ਮਾਰ।
(ਗੁਰਦਿਤ ਸਿੰਘ)

ਕਾਲੀ ਬੋਲੀਰਾਤ ਵਿਚ ਦੋ ਨੰਗੀਆਂ ਤਲਵਾਰਾਂ ਲੈ ਪਰਤਾਪੀ ਦੇ ਦੁਆਲੇ ਹੋ ਗਏ। ਬੇ-ਵਸ ਹਰਨੀ ਨੇ ਤਰਲੇ ਕੀਤੇ, ਹਾੜੇ ਕਢੇ ਆਪਣੇ ਪਿੰਡ ਦਾ ਵੀ ਵਾਸਤਾ ਪਾਇਆ। ਪਿੰਡ ਦਾ ਤਾਂ ਕੁੱਤਾ ਵੀ ਮਾਣ ਨਹੀਂ ਹੁੰਦਾ:-

ਨਾਂ ਮਾਰੀ ਦਲੇਲ ਗੁੱਜਰਾ
ਮੈਂ ਲੋਪੋਂ ਦੀ ਸੁਨਿਆਰੀ।
(ਲੋਕ-ਗੀਤ)

ਪਰ ਅੰਨੇ ਲਾਲਚ ਤੇ ਸਰਦਾਰਾਂ ਦੀ ਇਜ਼ਤ ਨੇ ਪਰੀਆਂ ਵਰਗੀ ਪਰਤਾਪੀ ਦੇ ਟੋਟੇ ਕਰਵਾ ਦਿੱਤੇ-

ਭਰੀ ਅਰਜੋਈ ਨਾ ਦਰਦ ਮੰਨਿਆ
ਪਾਪ ਉੱਤੇ ਲੱਕ ਪਾਪੀਆਂ ਨੇ ਬੰਨ੍ਹਿਆਂ
ਕਰਦੇ ਹਲਾਲ ਜਿਉਂ ਤੋਂ ਕਸਾਈ ਬਕਰੇ।
ਗੁਜ਼ਰ ਦਲੇਲ ਨੇ ਬਣਾਏ ਡਕਰੇ।
(ਗੋਕਲ ਚੰਦ)

ਕਈ ਦਿਨ ਲੰਘਣ ਤੇ ਪਰਤਾਪੀ ਦੀ ਭਾਲ ਸ਼ੁਰੂ ਹੋਈ। ਲੋਕੀ ਸਮਝਦੇ ਸਨ ਕਿ ਪ੍ਰਤਾਪੀ ਕਾਕੇ ਨਾਲ ਨਾਭੇ ਨਸ ਗਈ ਹੈ। ਏਧਰ ਕਾਕਾ ਅਡ ਤਰਲੇ ਮੱਛੀ ਹੋ ਰਿਹਾ ਸੀ। ਇਸ ਪਰਕਾਰ ਛੇ ਮਹੀਨੇ ਲੰਘ ਗਏ। ਖੂਨ ਕਦ ਤੀਕਰ ਛੁਪਾਏ ਜਾ ਸਕਦੇ ਹਨ। ਆਖਰ ਰੁਪਾਲੋਂ ਪਿੰਡ ਦੇ ਚਾਰ ਪੰਜ ਮੁਖਬਰਾਂ ਥਾਣੇ ਰੀਪੋਟ ਦਰਜ ਕਰਵਾ ਦਿੱਤੀ। ਪਰਤਾਪੀ ਦਾ ਦੋਸ਼ ਜ਼ੈਲਦਾਰ ਕਾਹਨ ਸਿੰਘ ਹੋਰਾਂ ਸਿਰ ਲਾ ਦਿੱਤਾ। ਪੁਲਸ ਆਈ ਸਾਰੇ ਪਿੰਡ ਦੀ ਮਾਰ ਕੁਟਾਈ ਕੀਤੀ ਗਈ ਪਰ

79