ਪੰਨਾ:ਨੈਣਾਂ ਦੇ ਵਣਜਾਰੇ – ਸੁਖਦੇਵ ਮਾਦਪੁਰੀ.pdf/86

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਪਰਤਾਪੀ ਦਾ ਕਿਧਰੇ ਥਹੁ ਪਤਾ ਨਾ ਲੱਗਾ।

ਅੰਗਰੇਜ਼ ਬਾਰਬਟਣ ਜਿਹੜਾ ਉਸ ਸਮੇਂ ਜ਼ਿਲਾ ਲੁਧਿਆਣੇ ਵਿਚ ਸੀ: ਆਈ: ਡੀ: ਵਿਭਾਗ ਦਾ ਸੁਪਰਡੈਂਟ ਸੀ ਏਸ ਕੇਸ ਦੀ ਪੜਤਾਲ ਵਾਸਤੇ ਰੁਪਾਲੋਂ ਆਇਆ। ਨਾਲ ਉਸ ਦੇ ਸੌ ਸਿਪਾਹੀ ਸਨ ਉਸ ਆਲੇ ਦੁਆਲੇ ਦੇ ਸਾਰੇ ਪਿੰਡ ਸਦ ਲਏ, ਪਰ ਫੇਰ ਵੀ ਕੁਝ ਪਤਾ ਨਾ ਲੱਗਿਆ। ਬਾਰਬਟਣ ਹੁਸ਼ਿਆਰ ਬਹੁਤ ਸੀ। ਉਹ ਸ਼ਾਮ ਨੂੰ ਔਰਤਾਂ ਵਾਲੇ ਕਪੜੇ ਪਾਕੇ ਬਾਹਰ ਬੈਠੀਆਂ ਔਰਤਾਂ ਕੋਲ ਜਾ ਬਹਿੰਦਾ ਤੇ ਉਨ੍ਹਾਂ ਦੀਆਂ ਗੱਲਾਂ ਸੁਣਦਾ ਰਹਿੰਦਾ। ਇਕ ਦਿਨ ਉਹਨੂੰ ਪਰਤਾਪੀ ਦੇ ਭੋਲੀ ਨਾਲ ਸਹੇਲਪੁਣੇ ਦਾ ਪਤਾ ਲੱਗ ਗਿਆ। ਭੋਲੀ ਫੜ ਲਈ ਗਈ। ਉਹਨੇ ਪਰਤਾਪੀ ਦੇ ਦਲੇਲ ਨਾਲ ਨਾਭੇ ਜਾਣ ਦੀ ਗਲ ਦਸ ਦਿੱਤੀ। ਦਲੇਲ ਗੁੱਜਰ ਫੜ ਲਿਆ ਗਿਆ। ਗੁੱਜਰ ਨੇ ਵਾਅਦਾ-ਮੁਆਫ਼ ਗੁਆਹ ਬਣ ਕੇ ਸਾਰੀ ਘਟਨਾਂ ਦਸ ਦਿੱਤੀ।

ਕਾਕਾ ਕ੍ਰਿਪਾਲ ਸਿੰਘ ਦੀ ਮਾਂ ਅਤਰੀ ਅਤੇ ਸਯਦ ਮੁਹੰਮਦ ਸ਼ਾਹ ਹੋਰੀਂ ਫੜ ਲਏ ਗਏ।

ਹੁਣ ਸੁਆਲ ਪਰਤਾਪੀ ਦੀ ਲਾਸ਼ ਲੱਭਣ ਦਾ ਸੀ। ਦਲੇਲ ਦੇ ਦੱਸੇ ਪਤੇ ਤੇ “ਹਾਥੀ ਵਾਲੇ ਟਿੱਬੇ ਦੀ ਪੁਟਾਈ ਸ਼ੁਰੂ ਹੋਈ। ਆਲੇ ਦੁਆਲੇ ਦੇ ਪਿੰਡਾਂ ਨੇ ਜਿਸ ਵਿਚ ਮੇਰੇ ਪਿੰਡ ਦੇ ਲੋਕ ਵੀ ਸ਼ਾਮਲ ਸਨ- ਟਿੱਬੇ ਦੀ ਪੁਟਾਈ ਵਿਚ ਮਦਦ ਕੀਤੀ। ਆਖਰ ਪਰਤਾਪੀ ਦੇ ਹੱਡ ਲਭ ਹੀ ਪਏ। ਇਸ ਹੱਡ ਲਭਣ ਦੀ ਵਾਰਤਾ ਨੂੰ ਹਾਲੀ ਡੀਕਰ ਸਾਡੇ ਇਲਾਕੇ ਦੇ ਇਕ ਲੋਕ-ਗੀਤ ਨੇ ਸਾਂਭੀ ਰਖਿਆ ਹੈ:-

ਹੱਡ ਪਰਤਾਪੀ ਦੇ
ਬਟਨ ਸਾਹਿਬ ਨੇ ਟੋਲੇ।

ਅਦਾਲਤ ਵਿਚ ਮੁਕੱਦਮਾ ਚਲਿਆ। ਸਯਦ ਮੁਹੰਮਦ ਸ਼ਾਹ ਨੂੰ ਫਾਂਸੀ ਅਤੇ ਕਾਕੇ ਦੀ ਮਾਂ ਅਤਰੀ ਨੂੰ ਕਾਲੇ ਪਾਣੀ ਦੀ ਸਜ਼ਾ ਦਿੱਤੀ ਗਈ। ਦਲੇਲ ਗੁਜ਼ਰ ਵਾਅਦਾ ਸੁਆਫ ਗੁਆਹ ਹੋਣ ਦੇ ਕਾਰਨ ਛੱਡ ਦਿੱਤਾ ਗਿਆ। ਬਜੁਰਗ ਦਸਦੇ

80