ਪੰਨਾ:ਨੈਣੀਂ ਨੀਂਦ ਨਾ ਆਵੇ - ਸੁਖਦੇਵ ਮਾਦਪੁਰੀ.pdf/28

ਵਿਕੀਸਰੋਤ ਤੋਂ
ਨੈਵੀਗੇਸ਼ਨ 'ਤੇ ਜਾਓ ਸਰਚ ਤੇ ਜਾਓ
ਇਹ ਸਫ਼ਾ ਪ੍ਰਮਾਣਿਤ ਹੈ

16
ਆਸ਼ਕ ਦਾ ਕੀ ਮਾਰਨਾ
ਜੀਹਨੇ ਦੇਖ ਦੇਖ ਕੇ ਖਪਣਾ
ਲੈ ਕੇ ਅੱਗ ਬਗਾਨੇ ਘਰ ਦੀ
ਫੂਕ ਲਿਆ ਘਰ ਆਪਣਾ
17
ਸੂਏ ਦਾ ਕੀ ਪਹਿਨਣਾ
ਜਿਹੜਾ ਪਹਿਨੇ ਤੇ ਫਿਟ ਜਾਏ
ਐਵੇਂ ਆਸ਼ਕ ਦਾ ਕੀ ਝਿੜਕਣਾ
ਜਿਹੜਾ ਝਿੜਕੇ ਤੇ ਮਰ ਜਾਏ
18
ਸੁਕਦੇ ਸੁਕਦੇ ਸੁੱਕ ਜਾਂਦੇ
ਵਾਂਗ ਕਾਨਿਆਂ ਦੇ
ਮਰਦੇ ਮਰਦੇ ਮਰ ਜਾਂਦੇ
ਸੜ ਜਾਂਦੇ ਮਾਰੇ ਤਾਨ੍ਹਿਆਂ ਦੇ
19
ਚਲੋ ਸਈਓ ਰਲ ਦੇਖਣ ਚੱਲੀਏ
ਜਿੱਥੇ ਆਸ਼ਕ ਸੂਲੀ ਚੜ੍ਹਦੇ
ਸੂਲੀ ਚੜ੍ਹਦੇ ਕਰਨ ਮੁਸ਼ੱਕਤਾਂ
ਮਰਨੋਂ ਮੂਲ ਨਾ ਡਰਦੇ
20
ਕਿੱਕਰਾਂ ਨੂੰ ਫੁੱਲ ਲੱਗਦੇ
ਬੇਰੀਆਂ ਨੂੰ ਲੱਗਣ ਗੜੌਂਦੇ
ਰਾਤੀਂ ਕੁੜੀਏ ਮੈਂ ਆਸ਼ਕ ਦੇਖੇ
ਇਨ੍ਹਾਂ ਵਾਂਗੂੰ ਭੌਂਦੇ
21
ਹੀਰੇ ਨੀ ਬਿਨ ਸ਼ਗਨੀਏਂ
ਮੈਂ ਭੁੱਲਿਆ ਚਾਕ ਵਿਚਾਰਾ
ਦੇ ਜਵਾਬ ਘਰਾਂ ਨੂੰ ਚੱਲੀਏ
ਸੁੰਨਾ ਪਿਆ ਤਖ਼ਤ ਹਜ਼ਾਰਾ
22
ਪ੍ਰੀਤ ਲਾਈ ਸੁਖ ਕਾਰਨੇ
ਦੁੱਖ ਪ੍ਰਾਪਤ ਹੋ
ਸ਼ਹਿਰ ਢੰਢੋਰਾ ਮੈਂ ਦਵਾਂ
ਪ੍ਰੀਤ ਨਾ ਲਾਵੇ ਕੇ

24