ਇਹ ਸਫ਼ਾ ਪ੍ਰਮਾਣਿਤ ਹੈ
ਸੁਣ ਮਿੱਟੀ ਦਿਆ ਦੀਵਿਆ
98
ਜਾਹ ਦੀਵਿਆ ਘਰ ਆਪਣੇ
ਸੁੱਖ ਵਸੇਂਦੀ ਰਾਤ
ਅੰਨ ਧੰਨ ਦੇ ਗੱਡੇ ਲਿਆਈਂ
ਨਾਲ਼ੇ ਆਈਂ ਆਪ
99
ਜਾਹ ਦੀਵਿਆ ਘਰ ਆਪਣੇ
ਤੇਰੀ ਮਾਂ ਉਡੀਕੇ ਬਾਰ
ਜਾਈਂ ਹਨ੍ਹੇਰੇ ਆਈਂ ਸਵੱਖਤੇ
ਸਾਰੇ ਸ਼ਗਨ ਵਿਚਾਰ
100
ਜਾਹ ਦੀਵਿਆ ਘਰ ਆਪਣੇ
ਮੇਰੀ ਸੁੱਖੀਂ ਬੀਤੇ ਰਾਤ
ਰਿਜ਼ਕ ਲਿਆਈਂ ਭਾਲ਼ ਕੇ
ਤੇਲ ਲਿਆਈਂ ਆਪ
101
ਸੁਣ ਮਿੱਟੀ ਦਿਆ ਦੀਵਿਆ
ਕੈਸੀ ਤੇਰੀ ਲੋ
ਇਕ ਦਿਨ ਦੇਵੇਂ ਰੋਸ਼ਨੀ
ਇਕ ਦਿਨ ਜਾਣਾ ਗੁੱਲ ਹੋ
102
ਉੱਚਾ ਮਹਿਲ ਬਰੋਬਰ ਮੋਰੀ
ਦੀਵਾ ਕਿਸ ਵਿਧ ਧਰੀਏ
ਨਾਰ ਬਗਾਨੀ ਆਦਰ ਥੋੜ੍ਹਾ
ਗਲ਼ ਲਗ ਕੇ ਨਾ ਮਰੀਏ
103
ਉੱਚਾ ਬੁਰਜ ਲਾਹੌਰ ਦਾ
ਵਿੱਚ ਤੋਤੇ ਦੀ ਖੋੜ
ਰੰਨਾਂ ਜਿਨ੍ਹਾਂ ਦੀਆਂ ਗੋਰੀਆਂ
ਉਨ੍ਹਾਂ ਝਾਕ ਨਾ ਹੋਰ
36