ਪੰਨਾ:ਨੈਣੀਂ ਨੀਂਦ ਨਾ ਆਵੇ - ਸੁਖਦੇਵ ਮਾਦਪੁਰੀ.pdf/49

ਵਿਕੀਸਰੋਤ ਤੋਂ
ਨੈਵੀਗੇਸ਼ਨ 'ਤੇ ਜਾਓ ਸਰਚ ਤੇ ਜਾਓ
ਇਹ ਸਫ਼ਾ ਪ੍ਰਮਾਣਿਤ ਹੈ

ਮਾਲ਼ਾ ਤੇਰੀ ਕਾਠ ਦੀ


157
ਉੱਚਾ ਬੁਰਜ ਲਾਹੌਰ ਦਾ
ਕੋਈ ਹੇਠ ਵਗੇ ਦਰਿਆ
ਮਲ਼ ਮਲ਼ ਨ੍ਹਾਵਣ ਗੋਰੀਆਂ
ਲੈਣ ਗੁਰਾਂ ਦਾ ਨਾਂ
158
ਮੌਰ ਕੂੰਜਾਂ ਨੂੰ ਆਖਦੇ
ਤੁਹਾਡੀ ਰਹਿੰਦੀ ਨਿੱਤ ਤਿਆਰੀ
ਜਾਂ ਤੇ ਤੁਹਾਡਾ ਦੇਸ ਕੁਚੱਜੜਾ
ਜਾਂ ਕਿਸੇ ਨਾਲ਼ ਯਾਰੀ
159
ਨਾ ਮੋਰੋ ਸਾਡਾ ਦੇਸ ਕੁਚੱਜੜਾ
ਨਾ ਕਿਸੇ ਸੰਗ ਯਾਰੀ
ਬਚੜੇ ਛੋੜ ਮੁਸਾਫਰ ਹੋਈਆਂ
ਡਾਹਢੇ ਰੱਬ ਨੇ ਚੋਗ ਖਿਲਾਰੀ
160
ਹੰਸਾ ਸਰ ਨਾ ਛੋੜੀਏ
ਜੇ ਜਲ ਗਹਿਰਾ ਹੋਏ
ਹੰਸ ਬੈਠਗੇ ਛਪੜੀਏਂ
ਤਾਂ ਹੰਸ ਨਾ ਆਖੇ ਕੋਏ
161
ਛਪੜੀਆਂ ਤੇ ਰਹਿਣੇ ਵਾਲ਼ਿਆ
ਤੈਨੂੰ ਹੰਸ ਨਾ ਕਹਿੰਦਾ ਕੋ
ਹੰਸਾ ਜਲ ਨਾ ਛੋੜੀਏ
ਜੇ ਜਲ ਗਹਿਰਾ ਹੋ
162
ਮਰਨਾ ਭਲਾ ਪ੍ਰਦੇਸ ਦਾ
ਜਿਥੇ ਆਪਣਾ ਮਿੱਤ ਨਾ ਕੋ
ਮਾਸ ਤੇਰੇ ਨੂੰ ਕੌਂ ਕੁੱਤੇ ਖਾਣਗੇ
ਜਗ ਸੰਪੂਰਨ ਹੋ

45