ਪੰਨਾ:ਨੈਣੀਂ ਨੀਂਦ ਨਾ ਆਵੇ - ਸੁਖਦੇਵ ਮਾਦਪੁਰੀ.pdf/50

ਵਿਕੀਸਰੋਤ ਤੋਂ
ਨੈਵੀਗੇਸ਼ਨ 'ਤੇ ਜਾਓ ਸਰਚ ਤੇ ਜਾਓ
ਇਹ ਸਫ਼ਾ ਪ੍ਰਮਾਣਿਤ ਹੈ


163
ਗੱਡੀ ਦਿਆ ਗੱਡਵਾਣਿਆਂ
ਭੂੰਗੇ ਬਲਦ ਨੂੰ ਛੇੜ
ਤੈਨੂੰ ਸਾਡੇ ਨਾਲ਼ ਕੀ ਪਈ
ਆਪਣੀ ਫਸੀ ਨਬੇੜ
164
ਚਾਨਣ ਸਾਰਾ ਲੰਘ ਗਿਆ
ਮੂਹਰੇ ਆ ਗਿਆ ਨ੍ਹੇਰ
ਇਕ ਦਿਨ ਮੁੱਕ ਜਾਵਣਾ
ਤੈਂ ਮੁੜ ਨੀ ਜੰਮਣਾ ਫੇਰ
165
ਜੱਟਾ ਹਲ਼ ਵਗੇਂਦਿਆ
ਹਲ਼ ਨਾ ਛੱਡੇਂ ਦਿਨ ਰਾਤ
ਇਕ ਦਿਨ ਵਿੱਛੜ ਜਾਵਣਾ
ਤੇਰੀ ਕਿਸੇ ਨਾ ਪੁੱਛਣੀ ਬਾਤ
166
ਲੱਕੜੀ ਦਿਆ ਮੰਜਿਆ
ਤੇਰੇ ਵਿੱਚ ਸੂਤ ਦੀ ਡੋਰ
ਇਕ ਦਿਨ ਤੇਰੇ ਉੱਤੇ ਪੈਂਦਾ
ਇਕ ਦਿਨ ਦੇਣਾ ਤੋਰ
167
ਉਠ ਓ ਜੱਟਾ ਸੁੱਤਿਆ
ਦਾਹੜੀ ਹੋਈ ਭੂਰ
ਅੱਗਾ ਨੇੜੇ ਆ ਗਿਆ
ਪਿੱਛਾ ਰਹਿ ਗਿਆ ਦੂਰ
168
ਜਦੋਂ ਜਮ ਦਖਾਈ ਦੇਂਦੇ
ਕੁੱਤਾ ਓਦੋਂ ਭੌਂਂਕੇ
ਬੰਦਿਆ ਉਠ ਖੜ ਤੂੰ
ਕਾਹਨੂੰ ਲਾਉਨੈਂ ਢੌਂਕੇ
169
ਹੰਸਾ ਜਲ ਕੋ ਛੋਡ ਕੇ
ਨਾ ਹੋਈਏ ਦਲਗੀਰ
ਮਰਗੇ ਜਿਨ੍ਹਾਂ ਦੇ ਬਾਦਸ਼ਾਹ
ਗਲ਼ੀਏਂ ਰੁਲਣ ਵਜ਼ੀਰ

46