ਇਹ ਸਫ਼ਾ ਪ੍ਰਮਾਣਿਤ ਹੈ
54
ਕਾਲ਼ੀ ਕਾਠੀ ਵੇ ਘੋੜੇ ਦੀ
ਭੁਲ ਕੇ ਮੈਂ ਲਾ ਬੈਠੀ ਆਂ
ਨਾਹੀਂ ਖ਼ਬਰ ਵਿਛੋੜੇ ਦੀ
55
ਚਿੱਟਾ ਵੇ ਗੁਦਾਮ ਹੋਸੀ
ਜੀਂਦਿਆਂ ਨੌਕਰ ਤੇਰੀ ਵੇ
ਮੋਇਆਂ ਮਿੱਟੀ ਵੀ ਗ਼ੁਲਾਮ ਹੋਸੀ
56
ਪਾਣੀ ਵਗਦਾ ਏ ਨਾਲੇ ਵਿੱਚ
ਅਸੀਂ ਖੂਹੇ ਵਿੱਚ ਵਸਦੇ
ਤੁਸੀਂ ਵਤਨ ਨਿਰਾਲੇ ਵਿੱਚ
57
ਤੁਸੀਂ ਜਗ ਤੋਂ ਨਿਰਾਲੇ ਓ
ਅਸੀਂ ਪਰਦੇਸੀ ਹਾਂ
ਤੁਸੀਂ ਦੇਸਾਂ ਵਾਲੇ ਓ
58
ਰੰਗ ਖੁਰ ਗਿਆ ਖੇਸੀ ਦਾ
ਅਸਾਂ ਏਥੋਂ ਟੁਰ ਜਾਣਾ
ਕੀ ਮਾਣ ਪਰਦੇਸੀ ਦਾ
59
ਬਾਗੇ ਵਿੱਚ ਹਰਨੀ ਆਂ
ਸਜਨਾਂ ਨੇ ਜਿੰਦ ਮੰਗ ਲਈ
ਓਹ ਅਸਾਂ ਹਾਜ਼ਰ ਕਰਨੀ ਆਂ
60
ਬਾਗੇ ਵਿੱਚ ਆ ਕਾਵਾਂ
ਸਦ ਪਟਵਾਰੀ ਨੂੰ
ਜਿੰਦ ਮਾਹੀਏ ਦੇ ਨਾਂ ਲਾਵਾਂ
61
ਬਾਗੇ 'ਚ ਕੇਲਾ ਈ
ਨਿੱਕਾ ਨਿੱਕਾ ਮੀਂਹ ਵਸਦਾ
ਮਾਹੀਆ ਮਿਲਣੇ ਦਾ ਵੇਲਾ ਈ
62
ਘੜੇ ਘੜਵੰਜੀਆਂ ਤੇ
ਮਾਹੀ ਮੇਰਾ ਤੁਰ ਵੀ ਗਿਆ
ਹੱਥ ਮਾਰਾਂ ਪਈ ਮੰਜੀਆਂ ਤੇ
59