ਇਹ ਪੰਨਾ ਪ੍ਰਮਾਣਿਤ ਕੀਤਾ ਗਿਆ ਹੈ
ਜਾਵੇਦ ਨੇ ਵੀ ਉਸਨੂੰ ਘੁੱਟ ਕੇ ਜੱਫੀ ਪਾ ਲਈ ਤੇ ਬੋਲਿਆ, "ਨਾਂਹ ਯਾਰ, ਹੁਣ ਨਾ ਤੂੰ ਮੈਨੂੰ ਪਾਕਿਸਤਾਨੀ ਆਖ।"
"ਨਾਂਹ, ਹੋਰ ਕੀ ਤੂੰ ਹਿੰਦੋਸਤਾਨੀ ਏਂ।" ਢਿੱਲੋਂ ਹਾਲੀਂ ਵੀ ਮਜ਼ਾਕੀਆ ਲਹਿਜੇ ਵਿੱਚ ਸੀ।
"ਮੈਂ ਕਦ ਕਿਹਾ ਆ, ਬਈ, ਮੈਂ ਹਿੰਦੋਸਤਾਨੀ ਆਂ! ਮੈਂ ਤਾਂ, ਭਰਾਵਾ, ਧੋਬੀ ਦਾ ਕੁੱਤਾ ਆਂ, ਨਾ ਘਰ ਦਾ, ਨਾ ਘਾਟ ਦਾ।"
ਹੁਣ ਢਿੱਲੋਂ ਦੇ ਚਿਹਰੇ ਤੇ ਗੰਭੀਰਤਾ ਫੈਲ ਗਈ।
4 ਪਾਕਿਸਤਾਨੀ