ਅਧੂਰੀ ਕਹਾਣੀ
ਬੱਸ ਸਵਾਰੀਆਂ ਨਾਲ ਖਚਾ-ਖਚ ਭਰੀ ਪਈ ਸੀ। ਪਰ ਕੰਡਕਟਰ ਹਾਲੀਂ ਵੀ ਆਵਾਜ਼ਾਂ ਮਾਰੀ ਜਾ ਰਿਹਾ ਸੀ। ਮੈਨੂੰ ਖਿਝ ਚੜ੍ਹ ਰਹੀ ਸੀ ਕਿ ਕੰਡਕਟਰ ਬੱਸ ਕਿਉਂ ਨਹੀਂ ਤੋਰ ਰਿਹਾ। ਮੈਂ ਕਾਫ਼ੀ ਦੇਰ ਤੋਂ ਬੱਸ ਵਿੱਚ ਬੈਠਾ ਸੀ। ਹੇਠਾਂ ਉੱਤਰ ਨਹੀਂ ਸੀ ਸਕਦਾ ਕਿਉਂਕਿ ਸੀਟ ਮਸਾਂ ਮਿਲੀ ਸੀ। ਅੰਦਰ ਬੈਠੇ ਨੂੰ ਗਰਮੀ ਬਹੁਤ ਲੱਗ ਰਹੀ ਸੀ। ਪਸੀਨੇ ਦੀ ਖੱਟੀ ਮੁਸ਼ਕ ਨਾਲ ਮੇਰਾ ਜੀਅ ਖਰਾਬ ਹੋ ਰਿਹਾ ਸੀ।
ਮੰਮੀ ਨੇ ਠੀਕ ਹੀ ਕਿਹਾ ਸੀ-"ਕਾਰ ਲੈ ਜਾ! ਮੈਂ ਹੀ ਨਹੀਂ ਮੰਨਿਆ। ਦਰਅਸਲ, ਮੇਰਾ ਇਰਾਦਾ ਕੁਲਦੀਪ ਕੋਲ ਕੁਝ ਦਿਨ ਰੁਕਣ ਦਾ ਸੀ। ਪਿੱਛੋਂ ਕਾਰ ਦੀ ਘਰ ਲੋੜ ਪੈ ਸਕਦੀ ਸੀ।
ਮੈਂ ਭਾਵੇਂ ਪਿੰਡ ਵਿੱਚ ਹੀ ਰਹਿੰਦਾ ਸੀ। ਪਰ ਮੈਨੂੰ ਇਸ ਤਰ੍ਹਾਂ ਦੀਆਂ ਮਿੰਨੀ ਬੱਸਾਂ ਵਿੱਚ ਸਫਰ ਕਰਨ ਦੀ ਆਦਤ ਨਹੀਂ ਸੀ। ਛੋਟੇ ਹੁੰਦਿਆਂ ਸ਼ਹਿਰ ਨੂੰ ਸਕੂਲ ਜਾਣ ਲਈ ਸਕੂਲ ਦੀ ਵੈਨ ਪਿੰਡ ਆਇਆ ਕਰਦੀ ਸੀ। ਹੁਣ ਲੁਧਿਆਣੇ ਜਿਹੜੇ ਕਾਲਜ ਵਿੱਚ ਮੈਂ ਦਾਖਲਾ ਲਿਆ ਸੀ, ਉੱਥੇ ਰਹਿਣ ਲਈ ਹੋਸਟਲ ਸੀ।
ਹੋਸਟਲ ਦਾ ਮੈਨੂੰ ਇੱਕ ਹੋਰ ਫਾਇਦਾ ਇਹ ਹੋਇਆ ਕਿ ਮੈਂ ਉੱਥੇ ਆਪਣਾ ਲਿਖਣ ਦਾ ਸ਼ੌਕ ਪਾਲ ਸਕਦਾ ਸੀ। ਘਰ ਤਾਂ ਅਕਸਰ ਹੀ ਮੰਮੀ ਮੈਨੂੰ ਟੋਕਦੀ ਰਹਿੰਦੀ ਸੀ, "ਹਾਅ ਕਾਗ਼ਜ਼ਾਂ 'ਚੋਂ ਅੱਖਾਂ ਗਾਲ ਕੇ ਕੁਸ਼ ਨੀ ਨਿਕਲਣਾ! ਆਪਣੀ ਪੜ੍ਹਾਈ ਵੱਲ ਧਿਆਨ ਦੇ ਲਿਆ ਕਰ!"
ਕੱਲ੍ਹ ਵੀ ਮੈਂ ਕੁਲਦੀਪ ਨੂੰ ਮਿਲਣ ਦੇ ਬਹਾਨੇ ਉਸਦੇ ਪਿੰਡ ਕਹਾਣੀ ਲਿਖਣ ਲਈ ਹੀ ਆਇਆ ਸੀ। ਕੁਲਦੀਪ ਸਕੂਲ ਦੇ ਦਿਨਾਂ ਵਿੱਚ ਮੇਰਾ ਹਮਜਮਾਤੀ ਸੀ। ਉਸਦਾ ਪਿੰਡ ਵੀ ਮੇਰੇ ਪਿੰਡ ਤੋਂ ਬਹੁਤੀ ਦੂਰ ਨਹੀਂ ਸੀ। ਤਦ ਤੋਂ ਹੀ ਸਾਡੇ ਵਿਚਕਾਰ ਗਹਿਰੀ ਦੋਸਤੀ ਹੋ ਗਈ ਸੀ।
ਕੁਲਦੀਪ ਵੀ ਅੱਜ ਮੇਰੇ ਘਰ ਵਾਪਿਸ ਮੁੜ ਜਾਣ ਕੇ ਹੈਰਾਨ ਸੀ। "ਕੱਲ੍ਹ ਸ਼ਾਮੀਂ ਤਾਂ ਤੂੰ ਆਇਐਂ! ਹਾਲੀਂ ਤਾਂ ਤੇਰੀ ਕਹਾਣੀ ਵੀ ਅਧੂਰੀ ਪਈ ਐ, ਯਾਰ!..... ਸਵੇਰੇ ਈ ਤੈਨੂੰ ਕੀ ਹੋ ਗਿਆ?" ਪਰ ਮੇਰਾ ਮਨ ਉਸਨੂੰ ਕੋਈ ਵੀ ਜਵਾਬ ਦੇਣ ਲਈ ਤਿਆਰ ਨਹੀਂ ਸੀ। ਉਸਨੂੰ ਵੀ ਮੇਰੇ ਸੁਭਾਅ ਦਾ ਪਤਾ ਸੀ-ਜਿੱਧਰ ਵੱਲ ਮਨ ਹੋ ਜਾਵੇ, ਉੱਧਰ ਵੱਲ ਜਾਵੇ! ਮੈਨੂੰ ਕੋਈ ਬਹਾਨਾ ਨਹੀਂ ਰੋਕ ਸਕਦਾ ਸੀ।
ਮੰਮੀ ਠੀਕ ਹੀ ਆਖਦੇ ਸਨ ਕਿ ਮੈਂ ਬਹੁਤ ਜਨੂੰਨੀ ਹਾਂ। ਥੋੜੇ ਦਿਨਾਂ ਤੱਕ ਕਾਲਜ ਖੁੱਲ ਜਾਣਾ ਸੀ ਤੇ ਮੈਂ ਹੋਸਟਲ ਜਾ ਕੇ ਆਰਾਮ ਨਾਲ ਕਹਾਣੀ ਲਿਖ ਸਕਦਾ ਸੀ। ਪਰ ਜਦੋਂ ਤੱਕ ਅੰਦਰੋਂ ਉੱਠ ਰਹੇ ਵੇਗ ਨੂੰ ਮੈਂ ਕਾਗਜ਼ ਤੇ ਨਹੀਂ ਸੀ ਉਤਾਰ
5/ਪਾਕਿਸਤਾਨੀ