ਲੱਗ ਪਿਆ ਕਿ ਜਿਵੇਂ ਬਚਪਨ ਮੁੜ ਆਇਆ ਹੋਵੇ। ਪਰ ਹੌਲੀ-ਹੌਲੀ ਉਸ ਨੂੰ ਇਹ ਵਿਹਲੀ ਤੇ ਦਿਸ਼ਾਹੀਣ ਜ਼ਿੰਦਗੀ ਨੀਰਸ ਜਾਪਣ ਲੱਗ ਪਈ। ਉਦੋਂ, ਕਈ ਵਾਰ ਉਹ ਸੋਚਦਾ ਕਿ ਕੀ ਅਜਿਹੀ ਨਿਗੂਣੀ ਜਿਹੀ ਚੀਜ਼ ਪਿੱਛੇ ਹੀ ਉਹ ਬਚਪਨ ਤੋਂ ਜ਼ਿੰਦਗੀ ਨਾਲ ਘਲਦਾ ਆਇਆ ਸੀ।
ਬਚਪਨ ਵਿੱਚ, ਇਸੇ ਪਿੰਡ ਰਹਿੰਦਿਆਂ, ਉਹਦਾ ਪਿਓ ਗੁਜ਼ਰ ਗਿਆ ਸੀ। ਉਸ ਨੂੰ ਪੜ੍ਹਾਈ ਦੇ ਨਾਲ-ਨਾਲ ਹੱਟੀ ਵੀ ਸਾਂਭਣੀ ਪਈ ਸੀ। ਉਦੋਂ ਉਹ ਸੋਚਿਆ ਕਰਦਾ ਸੀ ਕਿ ਜੇਕਰ ਉਸ ਨੂੰ ਨੌਕਰੀ ਮਿਲ ਜਾਵੇ ਤਾਂ ਸਾਰਾ ਕੁਝ ਠੀਕ ਹੋ ਜਾਵੇ। ਹੱਟੀ ਤੋਂ ਬਹੁਤਾ ਗੁਜ਼ਾਰਾ ਨਹੀਂ ਸੀ ਹੁੰਦਾ। ਫਿਰ ਦੋਵੇਂ ਭੈਣਾਂ ਦੇ ਵਿਆਹ ਵੀ ਤਾਂ ਕਰਨੇ ਸਨ। |
ਨੌਕਰੀ ਮਿਲ ਗਈ ਸ਼ਹਿਰ ਚਲਿਆ ਗਿਆ। ਭੈਣਾਂ ਦੇ ਵੀ ਵਿਆਹ ਕੀਤੇ ਤੇ ਆਪ ਵੀ ਵਿਆਹ ਕਰਵਾਇਆ।
ਇਕ ਵਾਰ ਤਾਂ ਉਸ ਨੂੰ ਲੱਗਣ ਲੱਗ ਪਿਆ ਕਿ ਸੰਘਰਸ਼ ਖ਼ਤਮ ਹੋ ਚੁੱਕਿਆ ਹੈ। ਪਰ ਫਿਰ ਬੱਚੇ, ਉਹਨਾਂ ਦੀਆਂ ਪੜਾਈਆਂ, ਉਹਨਾਂ ਲਈ ਰੁਜ਼ਗਾਰ, ਵਿਆਹ ਜਿਉਂ-ਜਿਉਂ ਉਮਰ ਵਧਦੀ ਗਈ, ਕਬੀਲਦਾਰੀ ਦਾ ਭਾਰ ਵੀ ਵਧਦਾ ਹੀ ਗਿਆ। ਸਾਰੀ ਉਮਰ ਇੱਕ ਚਿੰਤਾ ਦੇ ਖ਼ਤਮ ਹੋਣ ਤੋਂ ਪਹਿਲਾਂ ਦੂਜੀ ਸ਼ੁਰੂ ਹੁੰਦੀ ਰਹੀ।
ਰੋਸ਼ਨੀ ਦੀ ਆਸ ਵਿੱਚ ਸਾਰੀ ਉਮਰ ਉਹ ਹਨ੍ਹੇਰੇ ਨਾਲ ਲੜਦਾ ਰਿਹਾ। ਜਿੱਤ ਵੀ ਹੋਈ! ਵੱਡੇ ਮੁੰਡੇ ਨੇ ਕਾਰੋਬਾਰ ਤੋਰ ਲਿਆ, ਛੋਟਾ ਕਨੇਡਾ ਚਲਿਆ ਗਿਆ, ਤੇ ਕੁੜੀ ਦਾ ਵੀ ਚੰਗੀ ਥਾਂ ਰਿਸ਼ਤਾ ਹੋ ਗਿਆ।
ਪਰ ਕਬੀਲਦਾਰੀ ਮੁੱਕਣ ਦਾ ਨਾਂ ਨਹੀਂ ਸੀ ਲੈਂਦੀ। ਪੁੱਤਾਂ-ਧੀਆਂ ਤੋਂ ਵਿਹਲੇ ਹੋ ਕੇ ਸੁਖ ਦਾ ਸਾਹ ਨਹੀਂ ਸੀ ਲਿਆ ਕਿ ਪੋਤੇ-ਪੋਤੀਆਂ, ਦੋਹਤੇ-ਦੋਹਤੀਆਂ ਦੀਆਂ ਚਿੰਤਾਵਾਂ ਆ ਚਿੰਬੜੀਆਂ।
ਹੁਣ ਤਾਂ ਜੇਕਰ ਮਾਸਟਰ ਜਮਨਾ ਦਾਸ ਨੂੰ ਉਡੀਕ ਸੀ ਤਾਂ ਰਿਟਾਇਰਮੈਂਟ ਦੀ। ਉਸ ਨੇ ਸੋਚ ਰੱਖਿਆ ਸੀ ਕਿ ਉਹ ਰਿਟਾਇਰਮੈਂਟ ਤੋਂ ਬਾਅਦ ਪਤਨੀ ਨੂੰ ਲੈ ਕੇ ਵਾਪਿਸ ਪਿੰਡ ਚਲਿਆ ਜਾਵੇਗਾ ਤੇ ਖੁੱਲ੍ਹ ਕੇ ਜ਼ਿੰਦਗੀ ਜਿਉਂਵੇਗਾ।
ਪਰ ਇਥੇ, ਪਿੰਡ ਵਿੱਚ, ਵੀ ਉਹ ਬਹੁਤੇ ਦਿਨ ਖੁਸ਼ ਨਾ ਰਹਿ ਸਕਿਆ, ਤੇ ਵਿਹਲ ਉਸ ਨੂੰ ਚੁਭਣ ਲੱਗ ਪਈ।
ਇੱਕ ਦਿਨ ਗਵਾਂਢੀਆਂ ਦੀ ਨੂੰਹ ਆਪਣੇ ਮੁੰਡੇ ਨੂੰ ਲੈ ਕੇ ਮਾਸਟਰ ਕੋਲ ਆਈ।
"ਤਾਇਆ ਜੀ, ਮਾੜ੍ਹਾ ਜਿਹਾ ਮੇਰੇ ਮੁੰਡੇ ਨੂੰ ਈ ਪੜ੍ਹਾ ਦਿਆ ਕਰੋ", ਉਸ ਨੇ ਤਰਲਾ ਕੀਤਾ, "ਦੋ ਸਾਲ ਹੋ-ਗੇ, ਇੱਕੋ ਜਮਾਤ 'ਚ! ਜੇ ਮਾੜਾ-ਮੋਟਾ ਪੜ੍ਹਾ ਦਿਆ ਕਰੋ ਤਾਂ ਐਤਕੀਂ ਪਾਸ ਹੋਜੂਗਾ।"
ਮਾਸਟਰ ਨੇ ਵੀ ਸੋਚਿਆ ਕਿ ਸਮਾਂ ਕੱਟਣ ਦਾ ਹੀਲਾ ਬਣ ਜਾਵੇਗਾ।
70/ਪਾਕਿਸਤਾਨੀ