ਪੰਨਾ:ਪਾਦਰੀ ਸੇਰਗਈ - ਲਿਓ ਤਾਲਸਤਾਏ - ਗੁਰਬਖ਼ਸ਼ ਸਿੰਘ ਫ਼ਰੈਂਕ.pdf/55

ਵਿਕੀਸਰੋਤ ਤੋਂ
Jump to navigation Jump to search
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ


ਵਿਚ ਨਿਕਲੇ। ਉਹਨਾਂ ਨਾਲ ਇਕ ਦੁਬਲੀ ਪਤਲੀ ਲੜਕੀ ਸੀ, ਵੱਡੀਆਂ-ਵੱਡੀਆਂ ਮਸਕੀਨ ਅੱਖਾਂ, ਤਰਸਯੋਗ ਤੇ ਸਹਿਮੇ ਜਿਹੇ ਚਿਹਰੇਵਾਲੀ। ਉਸਦਾ ਨਾਂ ਸੀ ਪਾਸ਼ੇਨਕਾ। ਇਸ ਪਾਸ਼ੇਨਕਾ ਨੂੰ ਲੜਕਿਆਂ ਵਿਚ ਖੇਡਣ ਲਈ ਛੱਡ ਦਿੱਤਾ ਗਿਆ। ਉਸ ਨਾਲ ਖੇਡਣ-ਕੁੱਦਣ ਤੋਂ ਬਿਨਾਂ ਤਾਂ ਛੁਟਕਾਰਾ ਨਹੀਂ ਸੀ, ਪਰ ਇਸ ਵਿਚ ਮਜ਼ਾ ਨਹੀਂ ਸੀ ਆ ਰਿਹਾ। ਬੁੱਧੂ ਸੀ ਉਹ। ਆਖਿਰ ਹੋਇਆ ਇਹ ਕਿ ਉਸਦਾ ਮਜ਼ਾਕ ਉਡਾਇਆ ਜਾਣ ਲਗਾ ਤੇ ਉਸਨੂੰ ਇਹ ਦਿਖਾਉਣ ਲਈ ਮਜਬੂਰ ਕੀਤਾ ਗਿਆ ਕਿ ਉਹ ਤਰਦੀ ਕਿਸ ਤਰ੍ਹਾਂ ਹੈ। ਉਹ ਫਰਸ਼ ਉਤੇ ਲੇਟਕੇ ਦਿਖਾਉਣ ਲਗੀ। ਸਾਰੇ ਖਿੜਖਿੜਾ ਕੇ ਹੱਸਣ ਤੇ ਉਸਦਾ ਉੱਲੂ ਬਨਾਉਣ ਲੱਗੇ। ਉਹ ਇਹ ਸਮਝ ਗਈ, ਉਸਦੇ ਚਿਹਰੇ ਉਤੇ ਲਾਲ ਲਾਲ ਧੱਬੇ ਉਭਰ ਆਏ ਤੇ ਉਸਦੀ ਸ਼ਕਲ ਏਨੀ ਤਰਸਯੋਗ, ਏਨੀ ਜ਼ਿਆਦਾ ਤਰਸਯੋਗ ਹੋ ਗਈ ਕਿ ਉਹ ਖੁਦ ਵੀ ਪਾਣੀ ਪਾਣੀ ਹੋ ਗਿਆ ਸੀ ਤੇ ਉਸਦੀ ਟੇਢੀ, ਦਿਆਲੂ ਤੇ ਨਿਮਾਣੀ ਮੁਸਕਰਾਹਟ ਕਦੀ ਵੀ ਨਹੀਂ ਸੀ ਭੁੱਲ ਸਕਿਆ। ਸੇਰਗਈ ਯਾਦ ਕਰਨ ਲਗਾ ਕਿ ਦੁਬਾਰਾ ਉਸ ਨਾਲ ਕਦੋਂ ਮੁਲਾਕਾਤ ਹੋਈ ਸੀ। ਕਈ ਸਾਲਾਂ ਪਿਛੋਂ, ਸਾਧੂ ਬਨਣ ਤੋਂ ਪਹਿਲਾਂ ਉਸ ਨਾਲ ਫਿਰ ਉਸਦੀ ਮੁਲਾਕਾਤ ਹੋਈ ਸੀ। ਉਸਨੇ ਕਿਸੇ ਜ਼ਿਮੀਂਦਾਰ ਨਾਲ ਵਿਆਹ ਕਰ ਲਿਆ ਸੀ, ਜਿਸਨੇ ਉਸਦੀ ਸਾਰੀ ਜਾਇਦਾਦ ਉਡਾ ਦਿਤੀ ਸੀ ਤੇ ਉਸਨੂੰ ਖੂਬ ਮਾਰਦਾ-ਕੁੱਟਦਾ ਸੀ। ਉਸਦੇ ਦੋ ਬੱਚੇ ਸਨ—ਲੜਕਾ ਤੇ ਲੜਕੀ। ਲੜਕਾ ਛੋਟੀ ਹੀ ਉਮਰ ਵਿਚ ਮਰ ਗਿਆ ਸੀ।

ਸੇਰਗਈ ਨੂੰ ਯਾਦ ਆਇਆ ਕਿ ਜਦੋਂ ਉਹ ਉਸਨੂੰ ਮਿਲਿਆ ਸੀ ਤਾਂ ਕਿੰਨੀ ਦੁਖੀ ਸੀ ਉਹ। ਇਸ ਤੋਂ ਪਿਛੋਂ ਮਠ ਵਿਚ ਉਸ ਨਾਲ ਮੁਲਾਕਾਤ ਹੋਈ ਸੀ। ਉਦੋਂ ਉਹ ਵਿਧਵਾ ਹੋ ਚੁੱਕੀ ਸੀ। ਉਸ ਸਮੇਂ ਵੀ ਉਹ ਉਸੇ ਤਰ੍ਹਾਂ ਦੀ ਹੀ ਸੀ. ਬੁੱਧੂ ਕਹਿਣਾ ਤਾਂ ਠੀਕ ਨਹੀਂ ਹੋਵੇਗਾ, ਪਰ ਨੀਰਸ, ਤੁੱਛ ਤੇ ਤਰਸਯੋਗ। ਆਪਣੀ ਲੜਕੀ ਤੇ ਉਸਦੇ ਮੰਗੇਤਰ ਨਾਲ ਆਈ ਸੀ ਉਹ। ਗਰੀਬ ਹੋ ਚੁਕੇ ਸਨ ਉਹ। ਪਿਛੋਂ ਉਸਨੇ ਸੁਣਿਆ ਸੀ ਕਿ ਉਹ ਕਿਸੇ ਛੋਟੇ ਜਿਹੇ ਸ਼ਹਿਰ ਵਿਚ ਰਹਿੰਦੀ ਹੈ ਤੇ ਬਹੁਤ ਗਰੀਬ ਹੈ। ‘‘ਪਰ ਉਸਦੇ ਬਾਰੇ ਕਿਉਂ ਸੋਚ ਰਿਹਾ ਹਾਂ? ਉਸਨੇ ਆਪਣੇ ਆਪ ਨੂੰ ਸਵਾਲ ਕੀਤਾ। ਫਿਰ ਵੀ ਉਸ ਬਾਰੇ ਸੋਚੇ ਬਿਨਾਂ ਨਾ ਰਹਿ ਸਕਿਆ। "ਕਿਥੇ ਹੈ ਉਹ? ਕੀ ਹਾਲ ਹੈ ਉਸਦਾ? ਕੀ ਉਹ ਉਸੇ ਤਰ੍ਹਾਂ ਦੁਖੀ ਹੈ, ਜਿਸ ਤਰ੍ਹਾਂ ਉਸ ਸਮੇਂ ਸੀ, ਜਦੋਂ ਉਸਨੇ ਫਰਸ਼ ਉਤੇ ਇਹ ਵਿਖਾਇਆ ਸੀ ਕਿ ਉਹ ਕਿਸ ਤਰ੍ਹਾਂ ਤਰਦੀ ਹੈ? ਪਰ ਮੈਂ ਕਿਉਂ ਉਸ ਬਾਰੇ ਸੋਚ ਰਿਹਾ ਹਾਂ। ਕੀ ਕਰ ਰਿਹਾ ਹਾਂ? ਬਸ, ਖੇਡ ਖਤਮ ਕਰਨੀ ਚਾਹੀਦੀ ਹੈ।

ਫਿਰ ਉਹ ਭੈ-ਭੀਤ ਹੋ ਉਠਿਆ ਤੇ ਇਸ ਵਿਚਾਰ ਨੂੰ ਭੁੱਲਣ ਲਈ ਫਿਰ ਉਹ ਪਾਸ਼ੇਨਕਾ ਬਾਰੇ ਸੋਚਣ ਲਗਾ।
ਇਸ ਤਰ੍ਹਾਂ ਕਦੀ ਉਹ ਆਪਣੇ ਅਟੱਲ ਅੰਤ ਤੇ ਕਦੀ ਪਾਸ਼ੇਨਕਾ ਦੇ ਬਾਰੇ ਸੋਚਦਾ ਹੋਇਆ ਦੇਰ ਤਕ ਲੇਟਿਆ ਰਿਹਾ। ਉਸਨੂੰ ਲਗਿਆ ਕਿ ਪਾਸ਼ੇਨਕਾ ਹੀ ਉਸਦੀ ਰਖਿਆ ਕਰ ਸਕਦੀ ਹੈ। ਆਖਰ ਉਸਦੀ ਅੱਖ ਲਗ ਗਈ। ਸੁਪਨੇ ਵਿਚ ਉਸਨੂੰ ਇਕ

49