ਸਮੱਗਰੀ 'ਤੇ ਜਾਓ

ਪੰਨਾ:ਪਾਦਰੀ ਸੇਰਗਈ - ਲਿਓ ਤਾਲਸਤਾਏ - ਗੁਰਬਖ਼ਸ਼ ਸਿੰਘ ਫ਼ਰੈਂਕ.pdf/61

ਵਿਕੀਸਰੋਤ ਤੋਂ
ਇਹ ਵਰਕੇ ਦੀ ਤਸਦੀਕ ਕੀਤਾ ਹੈ

ਕਿ ਕੈਸੀ ਗੁਜ਼ਰ ਰਹੀ ਹੈ ਤੇ ਕੈਸੀ ਗੁਜ਼ਰੀ ਹੈ ਤੇਰੀ ਜ਼ਿੰਦਗੀ?"

"ਮੇਰੀ ਜ਼ਿੰਦਗੀ? ਬਹੁਤ ਹੀ ਭਿਆਨਕ, ਬਹੁਤ ਹੀ ਬੁਰੀ ਰਹੀ ਹੈ ਮੇਰੀ ਜ਼ਿੰਦਗੀ ਤੇ ਪ੍ਰਮਾਤਮਾ ਹੁਣ ਠੀਕ ਹੀ ਮੈਨੂੰ ਇਸਦੀ ਸਜ਼ਾ ਦੇ ਰਿਹਾ ਹੈ। ਏਨੀ ਬੁਰੀ, ਏਨੀ ਜ਼ਿਆਦਾ ਬੁਰੀ ਹੈ ਮੇਰੀ ਜ਼ਿੰਦਗੀ..."

"ਤੇਰਾ ਵਿਆਹ ਕਿਵੇਂ ਹੋਇਆ? ਪਤੀ ਨਾਲ ਤੇਰਾ ਜੀਵਨ ਕਿਸ ਤਰ੍ਹਾਂ ਦਾ ਬੀਤਿਆ?"

"ਸਭ ਕੁਝ ਬਹੁਤ ਬੁਰਾ ਰਿਹਾ। ਬਹੁਤ ਹੀ ਬੁਰੇ ਢੰਗ ਨਾਲ ਪਿਆਰ ਕੀਤਾ ਤੇ ਵਿਆਹ ਕਰ ਲਿਆ। ਪਿਤਾ ਮੇਰੇ ਵਿਆਹ ਦੇ ਖਿਲਾਫ ਸਨ। ਪਰ ਮੈਂ ਕਿਸੇ ਵੀ ਚੀਜ਼ ਦੀ ਪ੍ਰਵਾਹ ਨਾ ਕੀਤੀ, ਵਿਆਹ ਰਚਾ ਲਿਆ। ਵਿਆਹ ਤੋਂ ਪਿਛੋਂ ਪਤੀ ਦੀ ਮਦਦ ਕਰਨ ਦੀ ਥਾਂ ਮੈਂ ਆਪਣੀ ਈਰਖਾ ਦੀ ਭਾਵਨਾ ਨਾਲ, ਜਿਸ ਉਤੇ ਕਾਬੂ ਨਹੀਂ ਸਾਂ ਪਾ ਸਕੀ, ਉਸਨੂੰ ਬੁਰੀ ਤਰ੍ਹਾਂ ਪ੍ਰੇਸ਼ਾਨ ਕਰਦੀ ਰਹੀ।"

"ਮੈਂ ਸੁਣਿਆ ਸੀ ਕਿ ਉਸਨੂੰ ਪੀਣ ਦੀ ਆਦਤ ਸੀ।"

"ਹਾਂ, ਪਰ ਮੈਂ ਉਸਨੂੰ ਸ਼ਾਂਤ ਨਹੀਂ ਕਰ ਸਕਦੀ ਸੀ। ਉਸਨੂੰ ਭਲਾ-ਬੁਰਾ ਕਹਿੰਦੀ ਸਾਂ, ਪੀਣ ਦੀ ਆਦਤ ਤਾਂ ਬਿਮਾਰੀ ਹੀ ਹੈ। ਉਹ ਆਪਣੇ ਆਪ 'ਤੇ ਕਾਬੂ ਨਹੀਂ ਪਾ ਸਕਦਾ ਸੀ ਤੇ ਮੈਨੂੰ ਅੱਜ ਵੀ ਯਾਦ ਹੈ ਕਿਸ ਤਰ੍ਹਾਂ ਮੈਂ ਉਸਨੂੰ ਪੀਣ ਲਈ ਨਹੀਂ ਦਿੰਦੀ ਸਾਂ। ਬੜੇ ਭਿਆਨਕ ਨਾਟਕ ਹੋਇਆ ਕਰਦੇ ਸੀ ਸਾਡੇ ਇਥੇ।"

ਤੇ ਉਸਨੇ ਆਪਣੀਆਂ ਸੋਹਣੀਆਂ ਤੇ ਬਹੁਤ ਪੁਰਾਣੀਆਂ ਯਾਦਾਂ ਕਾਰਨ ਦੁਖੀ ਅੱਖਾਂ ਨਾਲ ਕਸਾਤਸਕੀ ਵੱਲ ਵੇਖਿਆ।

ਕਸਾਤਸਕੀ ਨੂੰ ਯਾਦ ਆਇਆ ਕਿਸ ਤਰ੍ਹਾਂ ਉਸਨੇ ਲੋਕਾਂ ਤੋਂ ਸੁਣਿਆ ਸੀ ਕਿ ਪਾਸ਼ੇਨਕਾ ਦਾ ਪਤੀ ਉਸਨੂੰ ਮਾਰਦਾ-ਕੁੱਟਦਾ ਹੈ। ਤੇ ਹੁਣ ਉਸਦੀ ਦੁਬਲੀ-ਪਤਲੀ, ਕੰਨਾਂ ਪਿਛੇ ਨਾੜੀਆਂ ਵਾਲੀ ਦੁਬਲੀ ਪਤਲੀ ਗਰਦਨ ਉਤੇ ਸੁਨਿਹਰੀ ਤੇ ਚਿੱਟੇ ਵਿਰਲੇ ਵਾਲਾਂ ਦੀ ਛੋਟੀ ਜਿਹੀ ਗੁੱਤ ਨੂੰ ਵੇਖਦੇ ਹੋਏ ਜਿਵੇਂ ਉਹ ਇਹ ਸਾਰਾ ਦ੍ਰਿਸ਼ ਆਪਣੀਆਂ ਅੱਖਾਂ ਸਾਹਮਣੇ ਵੇਖ ਰਿਹਾ ਹੋਵੇ।

"ਇਸਦੇ ਪਿਛੋਂ ਮੈਂ ਦੋ ਬੱਚਿਆਂ ਨਾਲ ਇਕੱਲੀ ਰਹਿ ਗਈ, ਹੱਥ-ਪੱਲੇ ਵੀ ਕੁਝ ਨਹੀਂ ਸੀ।"

"ਪਰ ਜਗੀਰ ਤਾਂ ਸੀ?"

ਉਹ ਮੇਰੇ ਪਤੀ ਵਾਸਿਯਾ ਦੇ ਹੁੰਦਿਆਂ ਹੀ ਅਸੀਂ ਵੇਚ ਦਿੱਤੀ ਸੀ ਤੇ...ਸਾਰੀ ਰਕਮ ਉੱਡ ਗਈ ਸੀ। ਕਿਸੇ ਤਰ੍ਹਾਂ ਜਿਊਣਾ ਤਾਂ ਜ਼ਰੂਰੀ ਸੀ, ਪਰ ਸਾਰੀਆਂ ਅਮੀਰਜ਼ਾਦੀਆਂ ਦੀ ਤਰ੍ਹਾਂ ਮੈਂ ਵੀ ਕੁਝ ਨਹੀਂ ਸਾਂ ਕਰ ਸਕਦੀ। ਮੇਰੀ ਹਾਲਤ ਤਾਂ ਕੁਝ ਜ਼ਿਆਦਾ ਹੀ ਖਰਾਬ ਸੀ, ਬਿਲਕੁਲ ਬੇਸਹਾਰਾ ਸਾਂ ਮੈਂ। ਸੋ ਇਸ ਤਰ੍ਹਾਂ ਜੋ ਕੁਝ ਬਚਿਆ-ਬਚਾਇਆ ਸੀ, ਉਸ ਨਾਲ ਗੁਜ਼ਾਰਾ ਕੀਤਾ-ਬੱਚੇ ਨੂੰ ਪੜ੍ਹਾਇਆ, ਖੁਦ ਵੀ ਕੁਝ ਪੜ੍ਹੀ। ਬੇਟਾ ਮੀਤਿਆ ਜਦੋਂ ਚੌਥੀ ਕਲਾਸ ਵਿਚ ਪੜ੍ਹਦਾ ਸੀ, ਬਿਮਾਰ ਹੋ ਗਿਆ

55