ਵੇਚਦਾ ਸੀ। ਕਿਸੇ ਨੇ ਕੋਈ ਹੋਰ ਛਾਬਾ ਲਾ ਲਿਆ ਸੀ ਤੇ ਦਿਲ ਦਿਆਂ ਬਜ਼ਾਰਾਂ ਵਿਚ ਅਛੀ ਖ਼ਾਸੀ ਰੌਣਕ ਹੋ ਗਈ ਸੀ। ਪਟੜੀਆਂ ਤੇ ਚੰਗੀ ਭੀੜ ਲਗ ਗਈ ਸੀ। ਖਾਣ ਲਈ ਜਦ ਹਰ ਕਿਸੇ ਦਾ ਸਿਲਸਲਾ ਤੁਰ ਪਿਆ ਤਾਂ ਪਾਣ ਲਈ ਉਹ ਆਪਣੇ ਪੁਰਾਣੇ ਬਚੇ ਖੁਚੇ ਕਪੜੇ ਪਾਂਦੇ ਰਹੇ ਤੇ ਰਹਿਣ ਲਈ ਦਿੱਲੀ ਦੀਆਂ ਪਟੜੀਆਂ ਬਹੁਤ ਚੌੜੀਆਂ ਸਨ। ਪਰ ਅਚਾਨਕ ਹੀ ਉਹਨੀਂ ਦਿਨੀਂ ਦਿੱਲੀ ਵਿਚ ਬਰਸਾਤਾਂ ਸ਼ੁਰੂ ਹੋ ਗਈਆਂ ਤੇ ਜਿਧਰ ਕਿਸੇ ਦੇ ਸਿੰਙ ਸਮਾਏ ਨਸ਼ ਉਠਿਆ।
ਇਹ ਉਹਨਾਂ ਦਿਨਾਂ ਦੀ ਗੱਲ ਹੈ ਜਦ ਕੇਸਰ ਸਿੰਘ ਤੇ ਉਸ ਦੇ ਹੋਰ ਅਨੇਕਾਂ ਸਾਥੀ ਨਵੀਂ ਦਿੱਲੀ ਦੀ ਐਕਸਟੈਨਸ਼ਨ ਸਕੀਮ ਵਿਚ ਬਣੇ ਸਰਕਾਰੀ ਕਵਾਟਰਾਂ ਵਿਚ ਜਾ ਵਸੇ ਸਨ। ਕੇਸਰ ਸਿੰਘ ਮੇਰੇ ਗਵਾਂਢ ਆ ਰਿਹਾ ਸੀ। ਉਸ ਨਾਲ ਉਸ ਦੀਆਂ ਤਿੰਨ ਧੀਆਂ ਸਨ। ਤਿੰਨੇ ਹੀ ਇੱਕੋ ਜਿੱਡੀਆਂ ਜਵਾਨ। ਉਸ ਨੇ ਮੈਨੂੰ ਦੱਸਿਆ ਸੀ, "ਅਸੀਂ ਜ਼ਿਲਾ ਰਾਵਲਪਿੰਡੀ ਦੇ ਰਹਿਣ ਵਾਲੇ ਆਂ। ਸਦੀਆਂ ਹੋ ਗਈਆਂ ਸਾਡੇ ਵਡੇ ਵਡੇਰੇ ਉਥੇ ਰਹਿਨੇ ਆਏ। ਮਾਰਚ ੪੭ ਵਿਚ ਉਨ੍ਹਾਂ ਸਾਡੇ ਗਰਾਆਂ ਕੀ ਬੈਠਿਆਂ, ਸੁੱਤਿਆਂ ਅੱਗਾਂ ਲਾਣੀਆਂ ਤੇ ਲੁਟਣਾ ਸ਼ੁਰੂ ਕਰ ਦਿੱਤਾ। ਮੈਂ ਤੇ ਹਿੱਨਾ ਤਰੇਹਾਂ ਜਿੰਦਾਂ ਕੀ ਬਚਾ ਕੇ,ਜਿਸ ਤਰਾਂ ਵੀ ਹੋਇਐ ਲੈ ਆਇਆਂ। ਹਿੱਨਾ ਨੀ ਮਾਂ ਤੇ ਸ਼ੋਹਦੀ ਉਥੇ ਹੀ ਪਿੰਡੇ ਉਪਰ ਤੇਲ ਪਾ ਕੇ ਸੜ ਗਈ। ਸਰਦਾਰ ਜੀ ਇਹ ਵੀ ਵਚਾਰੀਆਂ ਲਗੀਆਂ ਈਆਂ ਸੜਨਿਆਂ ਕੋਠਿਆਂ ਵਿਚ ਛਾਲ ਮਾਰਨ ਕਿ ਮਿੰਗੀ ਰੱਬੈ ਈਆ ਕਰਾਈ। ਆਖਾਂ, ਹੇ ਮਸੂਮ ਜਿੰਦਾਂ ਮੇਰੇ ਤੱਕਨਿਆਂ ਤੱਕਨਿਆਂ ਹਿਸ ਤਰਾਂ ਮੁਕ ਜਾਣ ਤੇ ਲਖ ਲਾਨ੍ਹਤ ਐ ਮੇਰੇ ਜੀਣੈੈ ਕਿ। ਸਰਦਾਰ ਜੀ ਮੈਂ ਹਿਨਾ ਕੀ ਨਾਲ ਲੈ ਕੀ ਨ੍ਹੇਰੇ ਸਵੇਰੇ ਜਿਸ ਤਰ੍ਹਾਂ
੨੦੨