ਪੰਨਾ:ਪਾਪ ਪੁੰਨ ਤੋਂ ਪਰੇ.pdf/115

ਵਿਕੀਸਰੋਤ ਤੋਂ
ਨੈਵੀਗੇਸ਼ਨ 'ਤੇ ਜਾਓ ਸਰਚ ਤੇ ਜਾਓ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

"ਹਾਂ।"

"ਮੈਂ ਕਿਹਾ!"

"ਜੀ!”

ਆਓ ਕਿਤੇ ਬੈਠੀਏ।"

"ਐਸ ਵੇਲੇ?" ਤੇ ਉਹ ਸੋਚਣ ਲੱਗਾ ਕੰਬਖ਼ਤ ਨੇ ਵਕਤ ਵੀ ਕਿਹੜਾ ਢੂੰਡਿਆ ਹੈ। ਐਸ ਵੇਲੇ ਜਦੋਂ ਕਿ ਹਨੇਰੀ ਆਪਣੇ ਜੋਬਨ ਤੇ ਆਉਣਾ ਚਾਹੁੰਦੀ ਹੈ, ਜਦੋਂ ਮੇਰੇ ਇਮਤਿਹਾਨ ਦਾ ਖਿਆਲ ਮੇਰੇ ਦਿਮਾਗ ਤੇ ਜੂੜਾ ਬਣ ਕੇ ਸਵਾਰ ਹੋ ਰਿਹਾ ਹੈ, ਜਦੋਂ ਮੈਂ ਆਪਣੇ ਘਰ ਛੇਤੀ ਤੋਂ ਛੇਤੀ ਪੁਜਣਾ ਚਾਹੁੰਦਾ ਹਾਂ, ਪਰਮਾਰਥੀ ਜਿਸ ਦੀ ਦਾੜ੍ਹੀ ਤੇ ਜ਼ੁਲਫ਼ਾਂ ਆਪੋ ਵਿਚ ਗਡ-ਮਡ ਹੋ ਰਹੀਆਂ ਹਨ, ਘੱਟੇ ਨੇ ਨਾ ਇਨਾਂ ਨੂੰ ਕਾਲਾ ਰਹਿਣ ਦਿੱਤਾ ਹੈ ਨਾ ਧੌਲਾ। ਮੇਰੇ ਰਸਤੇ ਵਿਚ ਹਾਇਲ ਹੋ ਰਿਹਾ ਹੈ। ਪਰ ਉਹ ਮਜਬੂਰ ਸੀ। ਪਰਮਾਰਥੀ ਦੀ ਲਿਖਤ ਉਹਦੇ ਸਾਹਮਣੇ ਵਾ-ਵਰੋਲਾ ਬਣ ਕੇ ਉਡ ਰਹੀ ਸੀ ਤੇ ਉਹ ਹੌਲੇ ਕੱਖ ਵਾਂਗ ਉਸ ਦੀ ਲਪੇਟ ਵਿਚ ਆ ਗਿਆ ਸੀ। ਉਹ ਜਾਣਦਾ ਸੀ ਕਿ ਪਰਮਾਰਥੀ ਕੌਮਾਂਤਰੀ ਮਹੱਤਤਾ ਦਾ ਮਾਲਕ ਹੈ ਤੇ ਕੀ ਪਤਾ ਉਸ ਦੀ ਮਿਤਰਤਾ ਉਸ ਨੂੰ ਘਟੋ ਘਟ ਸਰਬ-ਭਗਤੀ-ਮਹਤਤਾ ਹੀ ਦੇ ਸਕਦੀ ਹੋਵੇ, ਤਾਂ ਵੀ ਉਸ ਨੇ ਉਸ ਨੂੰ ਅਜੇਹਾ ਉਤਰ ਦੇਣਾ ਯੋਗ ਸਮਝਿਆ ਜੋ ਇਕੋ ਸਮੇਂ ਵੀ ਹੋ ਸਕਦਾ ਸੀ, ਨਾ ਵੀ।

"ਐਸ ਵੇਲੇ ਕਿਥੇ ਬੈਠਾਂਗੇ?" ਇਸ ਵਿਚ ਮਰਜ਼ੀ ਵੀ ਸੀ ਤੇ ਵਿਰੋਧਤਾ ਵੀ। ਪਰ ਸ਼ਾਇਦ ਪਰਮਾਰਥੀ ਜੰਮਿਆਂ ਹੀ ਇਸ ਲਈ ਹੈ ਕਿ ਉਹ ਸਮੇਂ ਦੀ ਨਜ਼ਾਕਤ ਨੂੰ ਝਟ ਤਾੜ ਲਏ। ਕਿਸੇ ਲੋਭੀ ਡਾਕਟਰ ਜਾਂ ਵਕੀਲ ਵਾਂਗ ਵਸ ਲਗਦੇ ਉਹ ਆਪਣੇ ਕੇਸ ਨੂੰ ਆਪਣੇ ਹਥੋਂ ਨਿਕਲਣ ਨਹੀਂ ਦਿੰਦਾ ਤੇ ਉਹ ਬੋਲਿਆ :

੧੧੪