ਪੰਨਾ:ਪਾਪ ਪੁੰਨ ਤੋਂ ਪਰੇ.pdf/124

ਵਿਕੀਸਰੋਤ ਤੋਂ
ਨੈਵੀਗੇਸ਼ਨ 'ਤੇ ਜਾਓ ਸਰਚ ਤੇ ਜਾਓ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਸ਼ਕੁੰਤਲਾ ਨੇ ਆਪਣਾ ਪਤੀ ਗਵਾ ਲਿਆ ਸੀ, ਉਸ ਦੇ ਸ੍ਰਾਪ ਦੇ ਕਾਰਨ....ਤੇ ਹੁਣ ਉਹ ਪਾਣੀ ਕੰਢੇ ਉਗੀ ਦੱਭ ਬੰਨ੍ਹ ਕੇ ਕ੍ਰਿਸ਼ਨਾ ਕੁਲ ਦਾ ਨਾਸ਼ ਕਰ ਰਿਹਾ ਸੀ।

ਦੁਰਬਾਸ਼ਾ ਰਿਸ਼ੀ ਦੁਰਬਾਸ਼ਾ .......... ਸਦੀਆਂ ਦਾ ਪੁਰਾਣਾ ਦੁਰਬਾਸ਼ਾ......ਨਵਾਂ ਦੁਰਬਾਸ਼ਾ.........ਉਹੋ ਹੀ ਲੰਮੀ ਦਾੜ੍ਹੀ, ਖ਼ੁਲ੍ਹੀਆਂ ਜ਼ੁਲਫ਼ਾਂ ਦਾ ਮਦਾਰੀ-ਜਾਲ, ਲੰਮੇ ਚੋਗੇ ਵਾਲਾ 'ਸ਼ਾਈਲਾਕ' ਅਤੇ ਸ਼ਕੁੰਤਲਾ ਦਾ ਪਾਰਟ ਕਰਦੀ ਹੋਈ ਰੂਪ ਰੇਖਾ ਉਸ ਨੂੰ ਸਚਮੁਚ ਦੀ ਸ਼ਕੁੰਤਲਾ ਜਾਪੀ। ਅਜ ਰੀਹਰਸਲ ਤੋਂ ਕੁਝ ਪਹਿਲਾਂ ਪਰਮਾਰਥੀ ਨੇ ਉਸ ਨਾਲ ਉਸ ਦੀ ਜਾਣ-ਪਛਾਣ ਕਰਾਈ ਸੀ--ਇਹ ਮਿਸ ਰੂਪ ਰੇਖਾ ਹੈ ਅਤੇ ਪਰਮਾਰਥੀ ਦੇ ਵਾਕ ਤੇ ਉਸ ਦੇ ਭਾਵ ਆਪੋ ਵਿਚ ਅੱਡ ਅੱਡ ਹੋ ਗਏ।

"ਹਬੀਬ ਇਸ ਨੂੰ ਪਸੰਦ ਕਰਦਾ ਹੈ। ਸ਼ੁਕਲ ਦੀ ਇਹ ਕ੍ਰਿਪਾ-ਪਾਤਰ ਹੈ। ਇਹ ਖ਼ਾਨਦਾਨੀ ਹੈ। ਇਹ ਵੇਸਵਾ ਹੈ.......... ਇਹ ਕਵਾਂਰੀ ਹੈ, ਇਹ ਸੁਹਾਗਣ ਹੈ। ਇਸ ਦੇ ਸਾਰੇ ਹਨ; ਇਸ ਦਾ ਕੋਈ ਵੀ ਨਹੀਂ ਉਸ ਨੇ ਉਸ ਨੂੰ ਮਿਸ ਰੂਪ ਰੇਖਾ ਦੀ ਸਾਰੀ ਕਹਾਣੀ ਇਸ ਤਰਾਂ ਸਣਾਈ, ਜਿਸ ਤਰ੍ਹਾਂ ਉਹ ਇਕ ਖੇਲ ਹੈ, ਉਸ ਦਾ ਆਪਣਾ ਲਿਖਿਆ ਹੋਇਆ, ਜਿਸ ਨੂੰ ਐਕਟ ਵੀ ਉਸ ਆਪ ਹੀ ਕੀਤਾ ਹੋਵੇ।

ਮਿਸ ਰੂਪ ਦੇ ਨਾਲ ਇਕ ਆਇਆ ਹੈ,ਬੱਚਾ ਜੋ ਆਇਆ ਨੇ ਚੁਕਿਆ ਹੈ,ਮਿਸ ਰੂਪ ਦਾ ਆਪਣਾ ਹੈ। ਇਹ ਉਸ ਨੂੰ ਮਜੀਦ ਦੇ ਕੇ ਗਿਆ ਸੀ, ਜੋ ਅਜ ਕਲ ਸਮੁੰਦਰੋਂ ਪਾਰ ਹਿੰਦੁਸਤਾਨੀ ਪੈਗਾਮ ਬ੍ਰਾਡਕਾਸਟ ਕਰਦਾ ਹੈ। ਮਿਸ ਰੂਪਾ ਹਬੀਬ ਦੀ ਹੈ,

ਮਿਸ ਰੂਪਾ ਸ਼ੁਕਲ ਦੀ ਹੈ, ਮਿਸ ਰੂਪਾ ਮੇਰੀ ਹੈ, ਮਿਸ ਰੂਪਾ ਮਜੀਦ ਦੀ ਹੈ,ਮਿਸ ਰੂਪਾ ਕਿਸੇ ਦੀ ਵੀ ਨਹੀਂ...ਕਿਸੇ ਦੀ ਨਹੀਂ.........

੧੨੩