ਸਮੱਗਰੀ 'ਤੇ ਜਾਓ

ਪੰਨਾ:ਪਾਪ ਪੁੰਨ ਤੋਂ ਪਰੇ.pdf/131

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਗਿਆ, ਗਡਿਆਂ ਤੇ ਲਦਿਆ ਗਿਆ। ਇਸ ਤੋਂ ਪਿਛੋਂ ਉਸ ਨੂੰ ਸਮਝ ਨਹੀਂ ਸੀ ਆਉਂਦੀ। ਖ਼ਵਰੇ ਸਾਰਾ ਅਨਾਜ ‘ਬੰਗਾਲੇ ਦੀ ਖਾੜੀ' ਖਾ ਗਈ ਸੀ ਜਾਂ 'ਹੁਗਲੀ' ਨੇ ਪੀ ਲਿਆ ਸੀ। ਹੁਣ ਉਹ ਹੱਥ ਧਾਨ ਦੇ ਦੋ ਦਾਣਿਆਂ ਲਈ ਤਰਸ ਰਹੇ ਸਨ, ਜਿਨ੍ਹਾਂ ਨੇ ਉਨ੍ਹਾਂ ਨੂੰ ਬੀਜਿਆ ਸੀ, ਉਗਾਇਆ, ਵਢਿਆ ਸੀ ਤੇ ਛੱਟਿਆ ਸੀ।

ਭੁਖ-ਭੁਖ, ਤੇ ਸਚਮੁਚ ਲੋਕੀਂ ਆਪ ਭੁਖ ਦਾ ਰੂਪ ਬਣ ਗਏ ਸਨ। ਹਰ ਪਾਸੇ ਸ਼ਹਿਰ ਵਿਚ, ਗਲੀਆਂ ਬਜ਼ਾਰਾਂ ਤੇ ਫੁਟ-ਪਾਥਾਂ ਉਤੇ ਭੁਖ ਦਾ ਰਾਜ ਸੀ। ਪੀਲੇ ਭੂਕ ਚਿਹਰਿਆਂ ਵਾਲੇ ਪਤਲੇ ਛਿੰਗ, ਮਰੀਅਲ ਇਨਸਾਨ, ਖ਼ਾਲੀ ਬੋਕਿਆਂ ਵਾਂਗ ਸੁਕੜੇ ਹੋਏ ਢਿਡ ਲਈ ਜੀਉਂਦੇ ਜਾਗਦੇ ਭੁਖ-ਕੀੜਿਆਂ ਵਾਂਗ ਕੁਰਬਲ ਕੁਰਬਲ ਕਰ ਰਹੇ ਸਨ।

"ਸ਼ਹਿਰ ਵਿਚ ਮੁਰਦਿਆਂ ਦੀ ਘਾਟ ਹੈ ਕੀ ?" ਉਸ ਸੋਚਿਆ। ਕੁਲ ਸੜਕਾਂ ਤਾਂ ਭਰ ਗਈਆਂ ਸਨ ਮੁਰਦਿਆਂ ਨਾਲ। ਪਰ ਕੌਣ ਉਨਾਂ ਦਾ ਵਾਰਸ ਬਣਦਾ? ਕੌਣ ਉਨਾਂ ਲਈ ਕਬਰ ਪੁਟਦਾ? ਜੇ ਉਨਾਂ ਪਾਸ ਕਫ਼ਨ ਦਫ਼ਨ ਲਈ ਚਾਰ ਪੈਸੇ ਹੁੰਦੇ ਤਾਂ ਉਹ ਮਰਹੂਮ ਨੂੰ ਜ਼ਿੰਦਗੀ ਅਤੇ ਮੌਤ ਦੀ ਵਿਚਲੀ ਜੂਨੇ ਕੁਝ ਚਿਰ ਹੋਰ ਵਿਲਕਣ ਲਈ ਨਾ ਛਡ ਦਿੰਦੇ। ਆਪ ਮਿਊਂਸਪੈਲਟੀ ਵਾਲੇ ਉਨ੍ਹਾਂ ਲਈ ਇੰਤਜ਼ਾਮ ਕਰਨਗੇ ਅਤੇ ਫਿਰ ਧਾਨ ਦੇ ਬੋਰਿਆਂ ਵਾਂਗ ਗੱਡੇ ਆਉਣਗੇ, ਅਨੋਖੇ ਤੇ ਪੁਰ ਇਸਰਾਰ--ਫੇਰ ਕੋਈ ਵੀ ਜਾਣ ਸਕੇਗਾ। ਕਿਥੋਂ ਨੱਚੀ ਸੀ ਭੁਖ ਦੀ ਗਦਾ? ਕਿਸ ਨੂੰ ਜੱਨਤ ਨਸੀਬ ਹੋਈ ਤੇ ਕੌਣ ਦੋਜ਼ਖ ਦੀ ਭੱਠੀ ਵਿਚ ਝੋਕਿਆ ਗਿਆ।

ਉਸ ਦੀ ਪੁਟੀ ਹੋਈ ਕਬਰ ਵਿਚ ਤਾਂ ਯਕੀਨਨ ਕਿਸੇ

੧੩੦