ਪੰਨਾ:ਪਾਪ ਪੁੰਨ ਤੋਂ ਪਰੇ.pdf/132

ਵਿਕੀਸਰੋਤ ਤੋਂ
Jump to navigation Jump to search
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਰੁਪਏ ਵਾਲੇ ਨੇ ਸੌਣਾ ਹੈ, ਜਿਸ ਦਾ ਸਰਮਾਇਆ ਉਸ ਲਈ ਜੱਨਤ ਖਰੀਦ ਸਕੇ, ਜਾਂ ਫਿਰ ਉਹ ਆਪ ਠੇਕੇਦਾਰ ਦਾ ਵਾਧੂ ਸਰਮਾਇਆ ਜ਼ਮੀਨ ਦੀ ਡੂੰਘੀ ਤਹਿ ਵਿਚ ਦਬ ਦਿਤਾ ਜਾਵੇਗਾ ਕਿ ਕੋਈ ਭੁਖ ਦਾ ਕੀੜਾ ਮੰਗ ਨਾ ਬਹੈ :

ਉਸ ਨੂੰ ਨਿਮ੍ਹਾ ਜਿਹਾ ਅਹਿਸਾਸ ਹੋਇਆ। ਸਚਮਚ ਕਬਰ ਪੁਟ ਕੇ ਉਸ ਗ਼ਲਤੀ ਕੀਤੀ ਸੀ। ਆਪਣੇ ਲਈ, ਆਪਣੇ ਗਰੀਬ ਭਰਾਵਾਂ ਲਈ, ਪਰ ਫਿਰ ਉਸ ਨੂੰ ਇਸ ਖਿਆਲ ਨੇ ਘੇਰ ਲਿਆ, ਜਿਵੇਂ ਉਹ ਉਸ ਦਾ ਫ਼ਰਜ਼ ਸੀ, ਉਸ ਦਾ ਪੈਦਾਇਸ਼ੀ ਹੱਕ। ਉਹ ਮੇਹਨਤ ਕਰ ਰਿਹਾ ਸੀ ਮਜ਼ਦੂਰੀ ਬਦਲੇ। ਉਸ ਨੂੰ ਪੇਟ ਭਰਨ ਲਈ ਚਾਵਲ ਮਿਲ ਸਕਣਗੇ ਤੇ ਝਟ ਹੀ ਉਸ ਦੇ ਖਿਆਲ ਉਡਾ ਕੇ ਉਸ ਨੂੰ ਆਪਣੇ ਘਰ ਲੈ ਗਏ, ਦੁਰ ਗਲੀਆਂ ਬਜ਼ਾਰਾਂ ਤੇ ਫ਼ੁਟ-ਪਾਥਾਂ ਤੋਂ ਪਰੇ ਜਿਥੇ ਉਸ ਦੀ ਧੀ ਉਸ ਨੂੰ ਉਡੀਕ ਰਹੀ ਸੀ, ਜੋ ਭੁਖੀ ਸੀ, ਜੋ ਬੀਮਾਰ ਸੀ ਤੇ ਇਕ ਵਾਰੀ ਫਿਰ ਉਸ ਦੇ ਸਾਹਮਣੇ ਭੁਖ ਦੇ ਕੀੜੇ ਕੁਰਬਲਾ ਗਏ। ਉਸ ਨੂੰ ਭਾਸਿਆ ਜਿਵੇਂ ਉਹ ਆਪ ਤੇ ਉਸ ਦੀ ਧੀ ਵੀ ਭੁਖ ਦੇ ਦੋ ਕੀੜੇ ਸਨ ਜਿਹੜੇ ਤੜਫ਼ ਰਹੇ ਸਨ। ਫ਼ੁਟ-ਪਾਥਾਂ ਦੇ ਉਹਲੇ ਦੋ ਦਾਣੇ ਚਾਵਲਾਂ ਲਈ ਉਹ ਲੜ ਰਹੇ ਸਨ ਜ਼ਿੰਦਗੀ ਨਾਲ, ਕਦੀ ਮੌਤ ਨਾਲ। ਉਹ ਉਸ ਦੀਵੇ ਵਾਂਗ ਬਲ ਰਹੇ ਸਨ, ਜਿਸ ਦੀ ਲੋਅ ਕਿਸੇ ਹਨੇਰੇ ਦਾ ਮੁਕਾਬਲਾ ਕਰਨ ਲਈ ਉਭਰ ਰਹੀ ਸੀ ਤੇ ਉਹ ਜਾਣਦਾ ਸੀ ਸਾਰੇ ਦੇ ਸਾਰੇ ਕਬਰਸਤਾਨ ਵਿਚ ਕਿਸੇ ਨੇ ਇਕ ਦੀਵਾ ਵੀ ਨਹੀਂ ਬਾਲਿਆ। ਹਰ ਪਾਸੇ ਹਨੇਰਾ ਹੀ ਹਨੇਰਾ ਸੀ, ਚੁਪ ਸੁਨਸਾਨ ਪਈ ਸੀ, ਮੌਤ ਦੀ ਨਗਰੀ, ਕਿਸੇ ਵਿਧਵਾ ਜਾਂ ਅਨਾਥ ਦੇ ਜੀਵਨ ਵਾਂਗ। ਮਨੁਖ ਵੀ ਤਾਂ ਇੱਕ ਧਰਤੀ ਹੀ ਹੈ, ਜਿਸ ਤੇ ਵਾਕਿਆਤ ਕਹੀ ਦੇ ਫੱਟਾਂ ਵਾਂਗ ਵਜਦੇ ਹਨ। ਕੋਈ

੧੩੧