ਪੰਨਾ:ਪਾਪ ਪੁੰਨ ਤੋਂ ਪਰੇ.pdf/133

ਵਿਕੀਸਰੋਤ ਤੋਂ
Jump to navigation Jump to search
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਧਰਤੀ ਪਥਰੀਲੀ ਹੁੰਦੀ ਹੈ, ਕੋਈ ਖੋਖਲੀ ਤੇ ਫਿਰ ਆਪੋ ਆਪਣੇ ਸਮੇਂ ਅਨੁਸਾਰ ਹਰ ਦਿਲ ਇਕ ਕਬਰ ਵਿਚ ਹੀ ਤਾਂ ਰਹਿ ਜਾਂਦਾ ਹੈ।

ਹੁਣ ਤੀਕ ਉਹ ਇਕ ਚੰਗਾ ਖ਼ਾਸਾ ਟੋਇਆ ਪੁਟ ਚੁਕਾ ਸੀ। ਠੇਕੇਦਾਰ ਅਜੇ ਤੀਕ ਵੀ ਨਹੀਂ ਸੀ ਆਇਆ। ਉਸ ਸੋਚਿਆ ਕਿਤੇ ਮੇਰੇ ਨਾਲ ਠੱਠਾ ਹੀ ਨਾ ਕੀਤਾ ਹੋਵੇ। ਠੱਠਾ, ਚੰਗਾ ਠੱਠਾ ਹੈ? ਉਸ ਨੂੰ ਗੁੱਸਾ ਆ ਰਿਹਾ ਸੀ। ਜੇ ਕਦੀ ਇਹ ਠੱਠਾ ਹੁੰਦਾ ਤਾਂ ਉਹ ਠੇਕੇਦਾਰ ਨੂੰ ਉਸ ਦੇ ਸਾਰੇ ਟੱਬਰ ਸਣੇ ਇਸੇ ਕਬਰ ਵਿਚ ਸੁਆ ਦਿੰਦਾ। ਫਿਰ ਉਸ ਨੂੰ ਆਪਣੇ ਆਪ ਤੇ ਹਾਸਾ ਆ ਗਿਆ । ਉਹ ਨਾ ਕੋਈ ਕਤਲ ਕਰਨਾ ਮੰਗਦਾ ਸੀ ਨਾ ਖ਼ੂਨ, ਸਗੋਂ ਉਹ ਇਕ ਸ਼ਾਂਤੀ-ਪਸੰਦ ਆਦਮੀ ਸੀ, ਜਿਹੜਾ ਭੁੱਖਾ ਸੀ, ਜਿਸ ਦੀ ਧੀ ਭੁਖੀ ਸੀ। ਉਹ ਆਪਣਾ ਪੇਟ ਭਰਨਾ ਲੋੜਦਾ ਸੀ, ਇਕ ਫੱਕਾ ਚਾਵਲਾਂ ਨਾਲ, ਇਕ ਮੁਠ ਭਾਤ ਨਾਲ।

ਆਪ ਬਣਾਈ ਕਬਰ ਦੇ ਕੰਢੇ ਬਹਿ ਕੇ ਉਹ ਠੇਕੇਦਾਰ ਨੂੰ ਉਡੀਕਦਾ ਰਿਹਾ। ਅਕਾਸ਼ ਦੇ ਤਾਰੇ ਘਣੇ ਹੋ ਗਏ ਸਨ। ਪਾਰਕ ਤੇ ਬਾਜ਼ਾਰ ਦੀਆਂ ਬੱਤੀਆਂ ਪਹਿਲਾਂ ਵਾਂਗ ਝਿਲਮਿਲਾ ਰਹੀਆਂ ਸਨ ਪਰ ਕਬਰਸਤਾਨ ਦਾ ਹਨੇਰਾ ਹਨੇਰਾ ਹੀ ਰਿਹਾ। ਆਖਰ ਇਹ ਕੀ ਰਾਹ ਸੀ, ਇਕ ਦਰ ਚਾਨਣਾ ਇਕ ਦਰ ਹਨੇਰਾ,ਇਕ ਪਾਸੇ ਜ਼ਿੰਦਗੀ ਇਕ ਪਾਸੇ ਮੌਤ। ਇਕ ਵੇਰੀ ਹੋਰ ਉਸ ਦੇ ਸਾਹਮਣੇ ਘੁੰਮ ਗਈ ਫ਼ੁਟ-ਪਾਥਾਂ ਤੇ ਵਿਲਕਦੀ ਹੋਈ ਮਖ਼ਲੂਕ । ਜਿਹੜੀ ਪਾਣੀ ਦਿਆਂ ਪੂੰਗਾਂ ਵਾਂਗ ਦਮ ਤੋੜ ਰਹੀ ਸੀ, ਜਿਸ ਵਿਚ ਜ਼ਹਿਰੀਲੀ ਦਵਾਈ ਪਾ ਦਿਤੀ ਗਈ ਹੋਵੇ। ਉਹ ਬੜੀ ਦੇਰ ਤੀਕ ਤਕਦਾ ਰਿਹਾ, ਸੜਕਾਂ ਤੇ ਦੌੜਦੀਆਂ ਹੋਈਆਂ ਕਾਰਾਂ ਬੇ-ਨਿਆਜ਼ੀ ਨਾਲ ਹੋਟਲਾਂ ਦੇ ਚਾਹ ਪੀ ਰਹੇ ਲੋਕ ਤੇ ਸਭ ਤੋਂ ਵਧੀਕ ਪਾਰਕ ਵਿਚ

੧੩੨