ਸਮੱਗਰੀ 'ਤੇ ਜਾਓ

ਪੰਨਾ:ਪਾਪ ਪੁੰਨ ਤੋਂ ਪਰੇ.pdf/14

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ

ਕਵੀ ਉਚਾਣਾ ਵਿਚ ਉਡਦਾ ਤੇ ਇਹ ਪਰਛਾਵੀਂ ਉਸ ਦੇ ਮਗਰ ਮਗਰ ਉਡਦੀ । ਦੂਜੇ ਹੀ ਪਲ ਉਹ ਮੁੜ ਧਰਤੀ ਤੇ ਹੁੰਦਾ। ਕਾਲੇ ਘੁੰਗਰਾਲੇ ਵਾਲ, ਸ਼ੋਖ ਮਦ-ਮਾਤੇ ਨੈਣ, ਮਾਖਿਓਂ ਮਿਠੇ ਬੁਲ੍ਹ ਤੇ ਮਰਮਰੀਂ ਬਾਹਾਂ ਉਸ ਦੇ ਦੁਆਲੇ ਲਿਪਟ ਜਾਂਦੀਆਂ । ਬਾਰੀ ਵਿਚੋਂ ਦੀ ਉਹ ਬਾਹਰ ਝਾਕਦਾ। ਬਾਹਰ ਰਾਤ ਦੀ ਚੁਪ ਚਾਂ ਹੁੰਦੀ । ਨੀਲੇ ਅਕਾਸ਼ ਤੇ ਤਾਰੇ ਬਿਖਰੇ ਹੁੰਦੇ । ਰੋਸ਼ਨਦਾਨ ਦੇ ਛਜੇ ਤੇ ਬੈਠਾ ਹੋਇਆ ਕਬੂਤਰ ਊਂਘ ਰਿਹਾ ਹੁੰਦਾ | ਸਾਹਮਣੀ ਦੀਵਾਰ ਵਿਚ ਲੱਗੀ ਬਾਰੀ ਦਾ ਬੂਹਾ ਖੁਲ੍ਹਦਾ ਤੇ ਉਹ ਪਰਛਾਵੀਂ ਹਕੀਕਤ ਵਿਚ ਵਟ ਜਾਂਦੀ । ਭੀੜੀ ਗਲੀ, ਅਤਿ ਉਚੇ ਮਕਾਨ ਦੀ ਤੀਜੀ ਛਤ ਤੋਂ ਲੈ ਕੇ ਹੇਠਾਂ ਦੂਰ ਡੰਘੇ ਹਨੇਰੇ ਤੀਕ ਸੁਨਸਾਨ ਜਾਪਦੀ । ਇਕ ਸਡੌਲ ਜਹੀ ਬਾਂਹ ਜੋ ਮੋਢਿਆਂ ਤੀਕ ਨੰਗੀ ਹੁੰਦੀ, ਚਾਨਣੀ ਵਿਚ ਚਮਕ ਉਠਦੀ ਤੇ ਕੋਈ ਅਵਾਜ਼ ਉਸਦਿਆਂ ਕੰਨਾਂ ਵਿਚ ਗੂੰਜਦੀ।

“ਮੈਂ ਤੇਰੀ ਹੂੰ ਪਿਆਰੇ, ਲੇ ਮੇਰਾ ਹਾਥ ਥਾਮ, ਮੈਂ ਤੁਮ ਸੇ ਸਹਾਰਾ ਮਾਂਗ ਰਹੀ ਹੂੰ। ਮੇਰੀ ਮਦਦ ਕਰ ਜਿਸ ਰੋਜ਼ ਸੇ ‘ਬਰ੍ਹਮਾ’ ਨੇ ਸਰਿਸ਼ਟੀ ਕਾ ਆਰੰਭ ਕੀਆ ਹੈ, ਮੈਂ ਨੇ ਤੁਮੇ ਚਾਹਾ ਹੈ । ਔਰ ਜਿਸ ਰੋਜ਼ 'ਸ਼ਿਵ ਜੀ' ਆਖੇਂ ਮੂੰਦ ਕਰ ਤਾਂਡਵ ਨਰਿਤ ਕੇ ਲੀਏ ਅਪਨੀ ਬਾਹੇਂ ਖੋਲ੍ਹੇਗਾ, ਉਸ ਰੋਜ਼ ਤਕ ਭੀ ਮੇਰੇ ਹੋਟੋਂ ਪਰ ਯਹੀ ਫਰਿਆਦ ਰਹੇਗੀ ਔਰ ਮੇਰੀ ਬਾਂਹੇ ਯੂੰਹੀ ਖੁਲ੍ਹੀ ਰਰੇਗੀ, ਤੁਮਹੇਂ ਪਾਨੇ ਕੇ ਲੀਏ । ਤੁਮਹਾਰਾ ਪਿਆਰ ਮੇਰੇ ਪਾਸ ਅਮਾਨਤ ਪੜਾ ਹੈ, ਤੁਮ ਆਪਣੀ ਅਮਾਨਤ ਪਹਿਚਾਨ ਲੋ। ਤੁਮ ਕਿਉਂ ਇਤਨੇ ਕਠੋਰ ਹੋ, ਤੁਮ ਕਿਉਂ ਮੇਰੇ ਪਿਆਰ ਕਾ ਇਮਤਿਹਾਨ ਲੇ ਰਹੇ ਹੋ । ਤੁਮ ਕਿਉਂ ਮੇਰੀ ਫ਼ਰਿਆਦ ਨਹੀਂ ਸੁਨਤੇ, ਫ਼ਰਿਆਦ ਜਿਸ ਸੇ 'ਗੌਰੀ' ਨੇ ਕੈਲਾਸ਼ ਪਰਬਤ ਪਰ

੧੩