ਪੰਨਾ:ਪਾਪ ਪੁੰਨ ਤੋਂ ਪਰੇ.pdf/19

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ

ਸ਼ਾਇਦ ਉਸ ਦਾ ਖ਼ਿਆਲ ਸੀ ਉਹ ਹੁਣ ਵੀ ਆਪਣੀ ਮਰਮਰੀ ਬਾਂਹ ਬਾਰੀ ਤੋਂ ਬਾਹਰ ਕਢੇਗੀ ਤੇ ਆਖੇਗੀ ‘ਲੋ ਮੇਰਾ ਹਾਥ ਥਾਮੋ। ਮੁਝੇ ਸਹਾਰਾ ਦੋ। ਮੈਂ ਤੁਮ ਸੇ ਪਿਆਰ ਕਰਤੀ ਹੂੰ। ਬੋਲੋ ਮੇਰੇ ਕਵੀ; ਜਵਾਬ ਦੋ। ਕਿਆ ਮੇਰੇ ਪਿਆਰ ਕਾ ਜਵਾਬ ਖ਼ਾਮੋਸ਼ੀ ਹੈ, ਬਰਫ਼ ਕੀ ਸੀ ਸਰਦ ਔਰ ਉਦਾਸ ਖ਼ਾਮੋਸ਼ੀ।' ਪਰ ਸ਼ਾਇਦ ਉਹ ਭੁਲ ਚੁਕਾ ਸੀ ਪ੍ਰੀਤਮਾ ਦੀ ਬਾਂਹ ਤੇ ਲਾਲ ਸੂਹਾ ਚੂੜਾ ਸੀ ਤੇ ਉਸ ਦੇ ਹਥ ਸੁਹਾਗ ਮਹਿੰਦੀ ਵਿਚ ਰੰਗੇ ਹੋਏ ਸਨ। ਸ਼ਾਇਦ ਹੁਣ ਉਸ ਦੀ ਬਾਂਹ ਕਦੀ ਵੀ ਬਾਰੀ ਤੋਂ ਬਾਹਰ ਨਾ ਨਿਕਲ ਸਕੇਗੀ। ਫਿਰ ਵੀ ਉਸ ਨੇ ਉਸ ਦੇ ਵਲ ਵੇਖਿਆ ਤੇ ਉਹ ਵਾਪਸ ਚਲੀ ਗਈ। ਸ਼ਾਇਦ ਉਹ ਉਸ ਨਾਲ ਗੁਸੇ ਹੋ ਗਈ ਸੀ। ਪਰ ਗੁਸੇ ਦੀ ਅਤ ਮਿਹਰਬਾਨੀ ਹੁੰਦੀ ਹੈ। ਜ਼ਿਆਦਾ ਨਫ਼ਰਤ ਦਾ ਨਾਂ 'ਪਿਆਰ' ਹੈ ਤੇ ਉਹ ਜਾਣਦਾ ਸੀ ਕਿ ਉਹ ਉਸ ਨੂੰ ਪਿਆਰ ਕਰਦੀ ਹੈ। ਉਹ ਥੋੜੀ ਦੇਰ ਪਿਛੋਂ ਫਿਰ ਮੁੜ ਆਈ। ਉਸ ਦੇ ਹਥ ਵਿਚ ਇਕ ਪਿਆਲੀ ਸੀ, ਜਿਸ ਵਿਚ ਕੋਈ ਰੰਗ ਘੁਲਿਆ ਹੋਇਆ ਸੀ। ਕੇਸਰੀ, ਸੰਧੂਰੀ, ਗੁਲਾਬੀ ਅਤੇ ਬਸੰਤੀ, ਪਤਾ ਨਹੀਂ ਕਿਤਨੇ ਰੰਗ ਮਿਲਾਏ ਗਏ ਸਨ ਇਸ ਵਿਚ। ਉਸ ਨੇ ਆਪਣੀ ਚੀਚੀ ਉਂਗਲ ਉਸ ਵਿਚ ਡਬੋਈ ਤੇ ਇਕ ਹਲਕੇ ਜਹੇ ਝਟਕੇ ਨਾਲ ਕਵੀ ਤੇ ਛਿੜਕ ਦਿਤੀ। ਕਵੀ ਦੀ ਕਮੀਜ਼ ਅਤੇ ਕਾਗਜ਼ ਤੇ ਜਿਸ ਉਤੇ ਉਹ ਲਿਖ ਰਿਹਾ ਸੀ, ਕੁਝ ਕੁ ਕੇਸਰੀ, ਸੰਧੂਰੀ, ਗੁਲਾਬੀ,ਅਤੇ ਬਸੰਤੀ ਰੰਗ ਦੀਆਂ ਛਿੱਟਾਂ ਪੈ ਗਈਆਂ ਤੇ ਕਵੀ ਨੂੰ ਭਾਸਿਆ, ਜਿਵੇਂ ਕੋਈ ਸਵਰਗੀ ਅਪੱਛਰਾਂ ਹੱਸ ਰਹੀ ਹੈ, ਉਸ ਦੀ ਹਾਸੀ ’ਚੋਂ ਫੁਲ ਕਿਰ ਰਹੇ ਹਨ, ਕੇਸਰੀ, ਗੁਲਾਬੀ, ਬਸੰਤੀ ਅਤੇ ਸੰਧੂਰੀ ਫੁਲ ਇਸ ਰੰਗੀਨ ਬਾਰਸ਼ ਵਿਚ ਉਸ ਦੀ ਸਾਰੀ ਦੀ ਸਾਰੀ ਕਵਿਤਾ ਡੁਬ

੧੮