ਨਹੀਂ ਸੀ। ਚੌਂਕੀਦਾਰ ਨੇ ਪਿੰਡ ਦੀ ਰਾਖੀ ਕੀਤੀ ਸੀ, ਮੁੱਲਾਂ ਜੀ ਨੇ ਉਸ ਦੇ ਹੱਕ ਵਿਚ ਖ਼ੈਰ ਦੀ ਦੁਆ ਪੜ੍ਹੀ ਸੀ ਤੇ ਚੌਧਰੀ ਲੱਖੂ ਸ਼ਾਹ ਪੂਰੇ ਸਾਲ ਤੋਂ ਬੜੇ ਆਰਾਮ ਨਾਲ ਉਡੀਕ ਰਿਹਾ ਸੀ ....ਉਸ ਦਾ ਸੂਦ ਤੇ ਸੂਦ ਦਰ ਸੂਦ...........ਮੰਗੂ ਦਾ ਸਿਰ ਚਕਰਾਣ ਲੱਗਾ, ਉਸ ਦੇ ਸਹਾਮਣੇ ਦੀ ਦੁਨੀਆਂ ਘੁੰਮਣ ਲੱਗੀ। ਉਸ ਨੇ ਵੇਖਿਆ ਦੂਰੋਂ ਹਨੇਰੀ ਦੀਆਂ ਕਾਲੀਆਂ ਹਾਠਾਂ ਉਡੀਦੀਆਂ ਆ ਰਹੀਆਂ ਹਨ...........। ਉਹ ਪਸੀਨੇ ਵਿਚ ਨਾਹ ਰਿਹਾ ਸੀ।
"ਪਤਾ ਨਹੀਂ ਕਦੋਂ ਮੁਕੇਗਾ ਚੌਧਰੀ ਦਾ ਸੂਦ?" ਉਸ ਨੇ ਆਪਣੇ ਮਨ ਵਿਚ ਸੋਚਿਆ ਤੇ ਆਪਣੀ ਹਾਲਤ ਉਸ ਨੂੰ ਉਸ ਵਿਗਾਰੀ ਜਨੌਰ ਵਾਂਗ ਭਾਸੀ, ਜਿਸ ਨੂੰ ਰਜਵੀਂ ਖ਼ੁਰਾਕ ਵੀ ਨ ਮਿਲੇ ਤੇ ਕੰਮ ਦੂਣਾ ਲਿਆ ਜਾਵੇ। ਉਸ ਵਿਚ ਤੇ ਉਸ ਦੇ 'ਲਾਖੇ' ਵਿਚ ਕੀ ਫਰਕ ਸੀ—ਆਖ਼ਰ ਉਹ ਵੀ ਤੇ ਚੌਧਰੀ ਦਾ 'ਲਾਖਾ' ਹੀ ਸੀ ਉਸ ਦੇ ਸਰਮਾਏ ਦੀ ਗੱਡੀ ਵਿਚ ਜੁੜਿਆ ਹੋਇਆ ਬਲਦ—! ਤੇ ਉਹ ਉਠ ਕੇ ਆਪਣੇ ‘ਰੱਤੇ' ਤੇ 'ਲਾਖੇ' ਕੋਲ ਚਲਾ ਗਿਆ।
"ਬਹਾਦਰ ਇਸ ਸਾਲ ਨੰਗਾ ਹੀ ਰਵ੍ਹੇਗਾ....ਰੇਸ਼ਮਾਂ ਦਾ ਵਿਆਹ ਇਕ ਸਾਲ ਬਾਅਦ ਹੋਵੇਗਾ.......…' ਤੇ ਉਸ ਨੇ ਵੇਖਿਆ ਉਸ ਦੇ ਹਲ ਨੂੰ ਜੰਗਾਲ ਲਗ ਗਿਆ ਹੈ, ਜਿਵੇਂ ਉਹ ਬੁਢਾ ਹੋ ਗਿਆ ਹੈ ਤੇ ਉਸ ਦਾ ਲਹੂ ਉਸ ਦੀਆਂ ਨਾੜਾਂ ਵਿਚੋਂ ਸੁਕਦਾ ਜਾ ਰਿਹਾ ਹੈ। ਉਹ ਇਕ ਰੇਤਲਾ ਵੱਟਾ ਲੈ ਕੇ ਆਪਣੇ ਹਲ ਤੋਂ ਜੰਗਾਲ ਲਾਹੁਣ ਦੀ ਕੋਸ਼ਸ਼ ਕਰਨ ਲੱਗਾ। ਉਹ ਹੁਣ ਕੰਮ ਕਰਨ ਦੇ ਕਾਬਲ ਨਹੀਂ ਸੀ ਰਿਹਾ। ਚੌਧਰੀ ਦਾ ਸੂਦ ਉਸ ਨੂੰ ਘੜੀ ਮੁੜੀ ਚੇਤੇ ਆ ਜਾਂਦਾ ਤੇ ਉਹ ਕੰਬ ਉਠਦਾ। ਉਸ ਨੇ ਆਪਣੇ ਕਣਕੀ ਰੰਗ ਵੱਲ ਤੱਕਿਆ ਤੇ ਉਸ ਨੂੰ ਇਉਂ ਭਾਸਿਆ ਜਿਵੇਂ ਉਹ
੨੪