ਪੰਨਾ:ਪਾਪ ਪੁੰਨ ਤੋਂ ਪਰੇ.pdf/42

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ

ਚੁਰਸਤਾ

ਚਿਕ ਪਿਛੇ ਬੈਠੀ ਹੋਈ ਉਹ ਅਰੁਕ ਵਗ ਰਹੀ ਸੜਕ ਨੂੰ ਵੇਖ ਰਹੀ ਸੀ। ਉਸ ਦੇ ਘਰ ਤੋਂ ਜ਼ਰਾ ਕੁ ਪਰ੍ਹੇ ਕੋਈ ਫ਼ਰਲਾਂਗ ਦੇ ਫ਼ਾਸਲੇ ਤੇ ਇਕ ਚੌਂਂਕ ਸੀ। ਇਥੇ ਕਈ ਸੜਕਾਂ ਆ ਕੇ ਮਿਲਦੀਆਂ ਸਨ। ਚੌਂਕ ਕਈ ਵਾਰੀ ਉਸ ਦੇ ਸਾਹਮਣੇ ਇਕ ਫੁਲਝੜੀ ਬਣ ਬਣ ਜਾਂਦਾ, ਜਿਥੋਂ ਲੋਅ ਦੀਆਂ ਚਿੰਗਾਰੀਆਂ ਬਣ ਕੇ ਫਟਦੇ ਹੋਏ ਅਨਗਿਣਤ ਰਸਤੇ ਹਰ ਪਾਸੇ ਥਾਂ ਦੇ ਖਿਲਾਰ ਵਿਚ ਗੁਆਚ ਜਾਂਦੇ ਸਨ।

ਹਰ ਮਨੁੱਖ ਆਪਣੇ ਆਪ ਵਿਚ ਇਕ ਰਾਹ ਹੈ ਤੇ ਜਦੋਂ ਇਕ ਰਾਹ ਕਿਸੇ ਦੂਜੇ ਰਾਹ ਨਾਲ ਆ ਕੇ ਮਿਲ ਜਾਂਦਾ ਹੈ ਤਾਂ

੪੧