ਇਹ ਪੰਨਾ ਪ੍ਰਮਾਣਿਤ ਕੀਤਾ ਗਿਆ ਹੈ
ਕਰੋਲ ਬਾਗ ਦੀ ਘਾਟੀ ਤੇ
ਪਹਾੜ ਗੰਜੋਂ ਕਰੋਲ ਬਾਗ ਜਾਣ ਲਗਿਆਂ ਇਹ ਘਾਟੀ ਰਾਹ ਵਿਚ ਆਉਂਦੀ ਹੈ।
ਵਲ ਖਾਂਦੀ ਹੋਈ ਲੁਕ ਤੇ ਰੋੜੀ ਦੀ ਇਹ ਪੱਕੀ ਸੜਕ ਆਪਣੇ ਦੋਵੇਂ ਪਾਸੇ ਡੂੰਘੀ ਖੱਡ ਨੂੰ ਚੀਰਦੀ ਹੋਈ ਇਉਂ ਛੱਡ ਜਾਂਦੀ ਹੈ ਜਿਵੇਂ ਇਹ ਧਰਤੀ ਦੀ ਮਾਂਗ ਹੁੰਦੀ ਹੈ। ਇਸੇ ਘਾਟੀ ਦੇ ਸਿਰੇ ਤੇ ਉਨ੍ਹਾਂ ਦਾ ਮਕਾਨ ਸੀ। ਉਹ ਦੋਵੇਂ ਇਕੱਠੇ ਰਹਿੰਦੇ ਸਨ। ਕਈਆਂ ਲੋਕਾਂ ਦਾ ਖਿਆਲ ਸੀ ਕਿ ਉਹ ਦੋਵੇਂ ਭਰਾ ਹਨ। ਕਈ ਉਨ੍ਹਾਂ ਨੂੰ ਮਿੱਤਰ ਸਮਝਦੇ ਸਨ। ਪਰ ਅਸਲੀਅਤ ਦਾ ਕਿਸੇ ਨੂੰ ਵੀ ਪਤਾ ਨਹੀਂ ਸੀ, ਸਾਰੇ ਅਨੁਮਾਨ ਹੀ ਲਾਂਦੇ ਸਨ। ਮੈਂ ਆਪ ਕਿਤਨਾ ਚਿਰ ਇਸ ਝਗੜੇ ਦਾ ਫ਼ੈਸਲਾ
੫੧