ਬਦਿਨ ਹੋਰ ਵਿਸ਼ਾਲਤਾ ਦੇ ਰਹੇ ਸਨ। ਪਥਰ ਤੋੜ ਕੇ ਇਸ ਨੂੰ ਹੋਰ ਡੂੰਘਾ ਕਰੀ ਜਾ ਰਹੇ ਸਨ। ਘਾਟੀ ਦੇ ਅੱਧ ਵਿਚਕਾਰ ਇਕ ਵੱਡਾ ਸਾਰਾ ਕਾਰਖਾਨਾ ਹੈ, ਜਿਥੇ ਏਹਨਾਂ ਪਥਰਾਂ ਨੂੰ ਤੋੜ ਕੇ, ਰੋੜੀ, ਚੂਰਾ ਤੇ ਫੇਰ ਧੂੜਾ, ਬਣਾਇਆ ਜਾਂਦਾ ਹੈ। ਆਖ਼ਰ, ਕਾਰਖਾਨੇ ਦਾ ਧੂਆਂ ਉਠ ਉਠ ਕੇ ਕੇ ਪੂਰੀ ਤਰ੍ਹਾਂ ਰਾਤ ਪਾ ਦਿੰਦਾ ਤੇ ਓਹਨਾਂ ਨੂੰ ਆਪਣੀ ਸਟੱਡੀ ਬੰਦ ਕਰਨੀ ਪੈਂਦੀ।
ਓਹਨਾਂ ਦੋਹਾਂ ਦੇ ਨਾਂ ਵੀ ਕੁਝ ਅਜੀਬ ਜਹੇ ਹੀ ਸਨ- ਆਪਸ ਵਿਚ ਮਿਲਦੇ ਜੁਲਦੇ ਜਹੇ, ਲੋਚਨ ਤੇ ਬਚਨ। ਇਉਂ ਜਾਪਦਾ ਸੀ ਜਿਵੇਂ ਇਕ ਨਾਮ ਹੈ ਤੇ ਦੂਜਾ ਉਸ ਦਾ ਬਿਅਰਥ ਤੁਕਾਂਤ, ਜਿਵੇਂ ਰੋਟੀ-ਸੋਟੀ, ਪਾਣੀ-ਧਾਣੀ। ਪਰ ਇਹ ਫੈਸਲਾ ਔਖਾ ਹੋ ਜਾਂਦਾ ਸੀ ਕਿ ਪਹਿਲਾਂ ਲੋਚਨ ਆਉਂਦਾ ਹੈ ਜਾਂ ਬਚਨ, ਅਸਲ ਕਿਹੜਾ ਹੈ ਤੇ ਤੁਕਾਂਤ ਕਿਹੜਾ। ਓਹਨਾਂ ਦੀਆਂ ਚਿਠੀਆਂ ਤੇ ਵੀ ਲੋਚਨ ਬਚਨ ਜਾਂ ਬਚਨ ਲੋਚਨ, ਐਸਕੁਆਇਰਜ਼ ਲਿਖਿਆ ਹੁੰਦਾ ਸੀ ਤੇ ਉਹ ਆਪ ਲੋਕਾਂ ਨੂੰ ਆਖਿਆ ਕਰਦੇ ਸਨ, ਅਸਲ ਵਿਚ ਓਹਨਾਂ ਦੇ ਨਾਮ ਕੁਝ ਵੀ ਨਹੀਂ, ਸਗੋਂ ਉਹ ਇਕ ਦੂਜੇ ਦੀ ਪੈਰੋਡੀ ਹਨ।
ਉਹ ਦੋਵੇਂ ਦੋ ਵਖੋ ਵਖ ਦਫਤਰਾਂ ਵਿਚ ਕੰਮ ਕਰਦੇ ਸਨ। ਸਵੇਰ ਵੇਲੇ ਇਕ ਚੜ੍ਹਦੇ ਵਲ ਮੂੰਹ ਕਰ ਕੇ ਚਲਿਆ ਜਾਂਦਾ ਤੇ ਜਦੋਂ ਸ਼ਾਮ ਨੂੰ ਮੁੜਦਾ ਤਾਂ ਸੂਰਜ ਫੇਰ ਉਸ ਦੇ ਸਾਹਮਣੇ ਹੀ ਹੁੰਦਾ। ਦੂਜਾ ਲਹਿੰਦੇ ਵਲ ਜਾਂਦਾ ਸੀ ਤੇ ਸੂਰਜ ਸਦਾ ਉਸ ਦੀ ਪਿਠ ਵਲ ਹੀ ਰਿਹਾ ਕਰ ਕਰਦਾ ਸੀ। ਪਹਿਲਾ ਆਖਦਾ,'ਮੇਰਾ ਅਸੂਲ ਹੀ ਇਹ ਹੈ। ਸਦਾ ਰੋਸ਼ਨੀ ਵਲ ਵੇਖੋ, ਪਰਛਾਵਾਂ ਤੁਹਾਡੇ ਪਿਛੇ ਡਿਗੇਗਾ।' ਦੂਜਾ ਆਖਦਾ, 'ਮੈਨੂੰ ਸੂਰਜ ਦੇ ਚੜ੍ਹਨ ਜਾਂ ਡੁਬਣ ਨਾਲੋਂ ਕੰਮ ਦਾ ਖਿਆਲ ਵਧੇਰੇ ਹੈ।' ਤੇ ਇਹ ਕੋਈ ਵੀ