ਪੰਨਾ:ਪਾਪ ਪੁੰਨ ਤੋਂ ਪਰੇ.pdf/86

ਵਿਕੀਸਰੋਤ ਤੋਂ
Jump to navigation Jump to search
ਇਹ ਸਫ਼ਾ ਪ੍ਰਮਾਣਿਤ ਹੈ

ਰਹੀ--ਰੋਸ਼ਨ ਤੇ ਪੁਰ ਸੰਕੂਨ ਉਨ੍ਹਾਂ ਦੀ ਮਹਾਨ ਵਿਸ਼ਾਲਤਾ ਨੇ ਅਜ ਉਹ ਚੰਨ ਆਪਣੇ ਆਪ ਵਿਚ ਸਮੋ ਲਿਆ ਸੀ ਜੋ ਸਦਾ ਉਨ੍ਹਾਂ ਦੀਆਂ ਲਹਿਰਾਂ ਤੇ ਤਰਦਾ ਰਿਹਾ ਸੀ। ਅਤੇ ਜਿਸਦੀ ਚੰਚਲ ਹੋਂਦ ਨੂੰ ਅਜ ਤੀਕ ਉਹ ਕਦੀ ਵੀ ਨਹੀਂ ਸਨ ਜਕੜ ਸਕੀਆਂ। ਉਹ ਚੰਨ ਉਨ੍ਹਾਂ ਤੋਂ ਕਿਤਨਾ ਦੂਰ ਸੀ ਪਰ ਕਿਸ ਕਦਰ ਨੇੜੇ! ਦੂਰੀ ਉਸ ਲਈ ਕੁਝ ਅਰਥ ਨਹੀਂ ਸੀ ਰਖਦੀ ਤੇ ਨੇੜੇ ਆ ਕੇ ਵੀ ਉਹ ਕਦੀ ਉਸ ਦੇ ਕਲਾਵੇ ਵਿਚ ਨਾ ਸਮਾਇਆ। ਚੰਨ ਆਪਣੇ ਆਪ ਵਿਚ ਇਤਨੀ ਸਮਰਥਾ ਰਖਦਾ ਸੀ ਕਿ ਜਦ ਵੀ ਚਾਹਵੇ, ਪੁਰ ਸਕੂਨ ਝੀਲਾਂ ਵਿਚ ਜਵਾਰ ਭਾਟਾ ਲੈ ਆਵੇ, ਜਦ ਚਾਹਵੇ ਉਨ੍ਹਾਂ ਵਿਚ ਬੇਕਰਾਰ ਲਹਿਰਾਂ ਜਗਾ ਦੇਵੇ।

ਇਹ ਗਲ ਪੁਜਾਰੀ ਭੀ ਜਾਣਦਾ ਸੀ, ਤੇ ਸ਼ਾਇਦ ਇਸੇ ਕਾਰਨ ਉਹ ਵਧੇਰੇ ਇਕੱਲ ਪਸੰਦ ਕਰਦਾ ਸੀ। ਤੇ ਜਦੋਂ ਦੇਵ ਦਾਸੀਆਂ ਉਸਦੇ ਸਾਹਮਣੇ ਸ੍ਵਰਗੀ ਅਪਛਰਾਵਾਂ ਵਾਂਗ ਘੇਰਾ ਘਤ ਲੈਂਦੀਆਂ ਤਾਂ ਉਹ ਨਹੀਂ ਸੀ ਜਾਣਦਾ ਕਿ ਉਹ ਮੱਠ ਦੀ ਦੁਨੀਆਂ ਵਿਚ ਜੀ ਰਿਹਾ ਹੈ, ਜਾਂ ਭਗਵਾਨ ਬੁਧ ਦੇ ਰੁ-ਬਰੂ ਨਿਰਵਾਨ ਦੀਆਂ ਆਖ਼ਰੀ ਘੜੀਆਂ ਗਿਣ ਰਿਹਾ ਹੈ। 'ਤਿਆਗ' ਅਤੇ ‘ਪਰਾਪਤੀ' ਉਸ ਲਈ ਦੋ ਮਹਾਨ ਚਾਨਣ ਮੁਨਾਰੇ ਸਨ, ਜੋ ਭਗਵਾਨ ਬੁਧ ਨੇ ਆਪ ਉਸ ਲਈ ਉਸਾਰੇ ਸਨ। ਜਿਥੇ ਤਿਆਗ ਮੁਕਦਾ ਸੀ, ਉਹ ਜਾਣਦਾ ਸੀ, ਉਥੋਂ ਪਰਾਪਤੀ ਸ਼ੁਰੂ ਹੁੰਦੀ ਸੀ। ਪਰ ਉਹ ਇਹ ਨਹੀਂ ਸੀ ਜਾਣਦਾ ਪਿਆਰ ਆਪ ਇਕ ਮਹਾਨ ਘਿਰਣਾ ਹੈ ਅਤੇ ਘਿਰਣਾ ਦਾ ਅਤਿ ਪਿਆਰ ਦਾ ਆਰੰਭ। ਘਿਰਣਾ ਅਤੇ ਪਿਆਰ, ਤਿਆਗ ਅਤੇ ਪਰਾਪਤੀ, ਦੋਵੇਂ ਇਕ ਦੂਜੇ ਤੇ ਇਤਨੀਆਂ ਨਿਰਭਰ ਹਨ ਕਿ ਘਿਰਣਾ ਤੋਂ ਬਿਨਾਂ ਪਿਆਰ ਅਪੂਰਣ ਹੈ ਅਤੇ ਪਰਾਪਤੀ ਤੋਂ ਬਿਨਾਂ ਤਿਆਗ

੮੫