ਪੰਨਾ:ਪਾਪ ਪੁੰਨ ਤੋਂ ਪਰੇ.pdf/98

ਵਿਕੀਸਰੋਤ ਤੋਂ
Jump to navigation Jump to search
ਇਹ ਸਫ਼ਾ ਪ੍ਰਮਾਣਿਤ ਹੈ

ਸਨ ਅਤੇ ਮਧੀਰਾ ਦੇ ਮਟਕਿਆਂ ਉਹਲੇ ਚਲੇ ਜਾਂਦੇ ਸਨ। ਉਧਰ ਵੀ ਹਨੇਰਾ ਸੀ, ਘੁਪ ਹਨੇਰਾ।

ਪੁਜਾਰੀ ਕੁਝ ਸਮਝ ਨਾ ਸਕਿਆ। ਉਹ ਹਰ ਪਾਸੇ ਹਨੇਰਾ ਹੀ ਹਨੇਰਾ ਵੇਖ ਰਿਹਾ ਸੀ, ਘੁਪ ਹਨੇਰਾ, ਜਿਸ ਵਿਚੋਂ ਅਜੀਬ ਕਿਸਮ ਦੀਆਂ ਆਵਾਜ਼ਾਂ ਆ ਰਹੀਆਂ ਸਨ। ਆਵਾਜ਼ਾਂ ਇਵੇਂ ਜਿਵੇਂ ਸੱਪ ਸ਼ੂਕਦੇ! ਹੋਣ ਜਿਵੇਂ ਅਨੇਕਾਂ ਕੋੜ੍ਹ-ਕਿਰਲੀਆਂ ਰੀਂਗਦੀਆਂ ਹੋਣ। ਇਹ ਹਨੇਰਾ ਭਗਵਾਨ ਬੁਧ ਦੇ ਗਿਆਨਵਾਨ ਚਾਨਣ ਨਾਲੋਂ ਕਿਤਨਾ ਵਖਰਾ ਸੀ।

ਹਾਲ ਦੇ ਵਿਚਕਾਰ ਵਿਛੇ ਗਲੀਚੇ ਤੇ ਅਚਾਨਕ ਹੀ ਰੋਸ਼ਨੀ ਹੋਈ ਤੇ ਪੁਜਾਰੀ ਉਧਰ ਵੇਖਣ ਲੱਗ ਗਿਆ। ਪਲ ਦੀ ਪਲ ਵਿਚ ਸ਼ਿਵਲਿੰਗ ਦੇ ਓਲ੍ਹਿਓਂ ਹਨੇਰੇ ਵਿਚੋਂ ਕੁਲ ਤੀਵੀਆਂ ਦੀਆਂ ਚੋਲੀਆਂ ਉਡਦੀਆਂ ਆਈਆਂ ਤੇ ਗਲੀਚੇ ਤੇ ਢੇਰ ਹੋਣ ਲਗੀਆਂ। ਇਕ ਦਮ ਹੁਲੜ ਮਚਾਂਦੇ ਹੋਏ ਮਰਦਾਂ ਨੇ ਉਨ੍ਹਾਂ ਨੂੰ ਬੋਚ ਲਿਆ। ਆਪਣੀ ਮਨ ਮਰਜ਼ੀ ਦੀ ਚੋਣ ਪਿਛੋਂ ਉਹ ਪੁਰਸ਼ ਆਰਤੀ ਲਈ ਉਸ ਤੀਵੀਂ ਦਾ ਸਾਥੀ ਬਣ ਗਿਆ, ਜਿਸ ਦੀ ਉਹ ਚੋਲੀ ਸੀ।

ਅਧੀ ਰਾਤ ਪਿਛੋਂ ਇਸ ਖੇਲ ਨੂੰ ਉਲਟਿਆ ਗਿਆ ਅਤੇ ਪੁਰ-ਇਸਰਾਰ ਆਰਤੀ ਥਮ੍ਹ ਗਈ। ਹੁਣ ਪੁਰਸ਼ਾਂ ਨੇ ਪਹਿਲ ਕੀਤੀ ਸੀ ਤੇ ਪੁਜਾਰੀ ਨੇ ਮੁੜ ਦੇਖਿਆ, ਹਾਲ ਦੇ ਵਿਚਕਾਰ ਵਿਛਿਆ ਗਲੀਚਾ ਪੁਰਸ਼ਾਂ ਦੇ ਲੰਗੋਟਾਂ ਨਾਲ ਭਰ ਗਿਆ ਸੀ। ਇਕ ਦਮ ਹੁਲੜ ਮਚਾਂਦੀਆਂ ਹੋਈਆਂ ਤੀਵੀਆਂ ਉਨ੍ਹਾਂ ਤੇ ਟੁਟ ਗਈਆਂ ਸਨ। ਪੁਜਾਰੀ ਨੇ ਦੇਖਿਆ ਅਤੇ ਹੈਰਾਨ ਰਹਿ ਗਿਆ! ਕੀ ਗਿਆਨ-ਵਾਨ ਪਵਿਤਰਤਾ, ਗੁਨਾਹ ਦੇ ਇਤਨੇ ਨੇੜੇ ਹੋ ਸਕਦੀ ਹੈ-ਉਸ ਨੂੰ ਆਪਣੀਆਂ ਅੱਖਾਂ ਤੇ ਯਕੀਨ ਨਹੀਂ ਸੀ ਆਉਂਦਾ, ਇਹ ਤੀਵੀਆਂ, ਤੀਵੀਆਂ ਨਹੀਂ ਸਨ, ਦੇਵਦਾਸੀਆਂ ਸਨ,

੯੭