ਇਸ ਭੁਲੇਵੇ ਨੂੰ ਦੂਰ ਕਰੀਏ ਤਾਂ ਦੂਏ ਨੂੰ ਦੇਣਾ ਆਪਣੇ ਆਪ ਨੂੰ ਦੇਣਾ ਹੈ, ਦੁਖੀਏ ਦਾ ਦੁਖ ਹਰਨਾ ਆਪਣਾ ਦੁਖ ਰਚਨਾ ਹੈ। ਫਿਰ:
ਉਹ ਜੋੜਿ ਜੋ ਮੇਰੇ ਤੇ ਦੂਏ ਵਿਚ ਹੈ, ਸਾਂਈਂ ਦੀ ਹੈ, ਤਾਂ ਸਭ ਵਿਚ ਜੋਤਿ ਉਸਦੀ ਹੈ, ਇਸ ਤੋਂ ਐਉਂ ਸਮਝੇ ਕਿ ਮੇਰਾ ਦੂਏ ਨੂੰ ਦੇਣਾ ਉਸ ਜੋਤੀ ਸਰੂਪ ਅਗੋਂ ਭੇਟਾ ਹੈ। ਇਥੋਂ ਇਕ ਵਿਚਾਰ ਹੋਰ ਇਹ ਹੈ ਕਿ ਦੁਖੀਆਂ ਦੀ ਸਹਾਯਤਾ ਕਰ, ਦੇਵੋ, ਉਨਾਂ ਨੂੰ ਪਿਆਰ ਦਾਨ ਕਰੋ ਪਰ ਅਪਣੇ ਅੰਦਲੇ ਨੂੰ ਮਾਈ ਨਾਲ਼ ਰਗੜ ਵਿਚ ਲਿਆਵੇ, ਮੋਲ ਵਿਚ ਲਿਆਵੇਂ, ਅਰਥਾਤ ਸਾਡਾ ਮਨ ਵਾਹਿਗੁਰੂ ਜੀ ਦੇ ਮਨ ਨਾਲ in rapport with ਆਵੇ, ਦੁਖੀਆਂ ਦੇ ਮਨ ਦੀ ਹੀਣੀ ਦਸ਼ਾ ਦੇ in rapport with ਨਾਂ ਆਵੇ, ਕਿਉਂਕਿ ਅਸਾਂ ਦਾਨ ਕਰਨ ਨਾਲ ਬੀ . ਆਪਣੇ ਮਨ ਨੂੰ ਦ੍ਰਿਸ਼ਟਾ ਪੱਖ (Subjectivity) ਵਿਚ ਲਿਜਾ ਕੇ ਲਾਭ ਪੁਚਾਣਾ ਹੈ, ਉਸਦੀ ਤਰਕੀਬ ਇਹ ਹੈ ਕਿ: ਜੋ ਦੇਵੇ ਸੋ ਸਾਂਈਂ ਨੂੰ ਅਰਪਣ ਕਰੋ, ਜਿਸ ਤਰ੍ਹਾਂ ਠਾਕਰਾਂ ਦੇ ਪੂਜਕ ਮੋਹਨ ਭੋਗ ਠਾਕਰਾਂ ਅਗੋਂ ਰਖਦੇ ਹਨ, ਤਿਵੇਂ ਜੋ ਦਾਨ ਕਰੋ ਅਪਨੇ ਮਨ ਵਿਚ ਅਰਦਾਸ ਕਰਕੇ ਸਾਈਂ ਦੇ ਚਰਨਾਂ ਵਿਚ ਰਖੇ, ਫਿਰ ਸਾਵਧਾਨ ਹੋ ਕੇ ਜਿਥੇ ਦੇਣਾ ਹੈ ਦੇਵੋ, ਦੇ ਕੇ ਫਿਰ ਖਯਾਲ ਕਰੋ ਕਿ ਮੈਂ ਦੇਣਹਾਰ ਨਹੀਂ, ਕੋਈ ਲੈਣਹਾਰ ਨਹੀਂ, ਮੈਨੂੰ ਸਾਈਂ ਨੇ ਦਿੱਤਾ ਸੀ ਮੈਂ ਉਸਦੇ ਚਰਨਾਂ ਵਿਚ ਧਰ ਕੇ ਕਿਸੇ ਨੂੰ ਦੇ ਦਿਤਾ ਹੈ। ਏਹ ਦੇਣ ਨਹੀਂ ਜੀਵਨ ਦੀ ਸਫਲਤਾ ਹੈ, ਮੈਂ ਕਿਥੇ ਦੇਣ ਜੋਗਾ ਹਾਂ, ਤੁਕ ਪੜੋ:—
ਤੇਰੋ ਕੀਆ ਤੁਝਹਿ ਕਿਆ ਅਰਪਉ ਨਾਮੁ ਤੇਰਾ ਹੀ ਚਵਰ ਢੋਲਾਰੇ॥
(ਧਨਾ: ਰਵਿਦਾਸ)
ਫੋਰ ਪੜ੍ਹੋ:
ਕਬੀਰ ਮੇਰਾ ਮੁਝ ਮਹਿ ਕਿਛੁ ਨਹੀ ਜੋ ਕਿਛੁ ਹੈ ਸੋ ਤੇਰਾ॥
ਤੇਰਾ ਤੁਝ ਕਉ ਸਉਪਤੋ ਕਿਆ ਲਾਗੈ ਮੇਰਾ॥
(ਸਲੋਕ ਕਬੀਰ-203)
ਐਉਂ ਧਨ ਤੇ ਐਉਂ ਹੀ ਤਨ ਤੇ ਐਉਂ ਹੀ ਮਨ ਅਰਸ਼ਾਂ ਦੇ ਮਾਲਕ ਵਾਹਿਗੁਰੂ ਦਾ ਸਮਝੋ, ਦੁਖੀਆਂ ਨੂੰ ਦੇਣ ਵੇਲੇ ਧਨ, ਨਾਮ ਜਪਦਿਆਂ ਵਾਹਿਗੁਰੂ ਦੀ ਲਿਵ ਵਿਚ ਆਂਪਾ ਸਮਰਪਨ ਕਰਨ ਵੇਲੇ ਆਪਣਾ ਆਪਾ। ਐਉਂ ਜੋ ਅਪਣੇ ਅੰਦਰੋਂ ਪ੍ਰਬੁਧ ਹੋ ਕੇ ਦਾਨ ਕਰੇਗਾ ਤਾਂ ਦਾਨ ਨਾਲ ਆਪਣਾ ਆਪ ਉੱਚਾ ਹੋ ਕੇ ਦ੍ਰਿਸ਼ਟਾ ਪਦ ਵਿਚ ਆਵੇਗਾ, ਤੇ ਨਾਲ ਜੋ ਨਾਮ ਜਪ ਰਿਹਾ ਹੈ ਉਸਦੀ ਸਹਾਯਤਾ ਨਾਲ ਸਾਈਂ ਨਾਲ ਮਿਲਿਆ ਰਹੇਂਗਾ।
ਸੋ ਨਿਕੀਆਂ ਸੋਚਾਂ ਛੋੜ ਦਿਓ, ਵਾਹਿਗੁਰੂ ਜੀ ਤੋਂ ਭੁਲੇ ਹੋਏ ਯਾ ਅਵੇਸਲੇ ਹੋਏ ਲੋਕਾਂ ਵਾਂਙੂ, ਹਾਵੇ ਤੇ ਹਾਹੁਕੋ ਵਿਚ ਨਾ ਜਾਓ। ਬੇਸ਼ਕ ਵਿਗੋਚੇ ਆਏ ਹਨ ਤੇ ਤੁਹਾਡੀਆਂ ਜ਼ਿੰਮੇਵਾਰੀਆਂ ਵਧੀਆਂ ਹਨ, ਪਰ ਸਾਈਂ ਤਾਰਨਹਾਰ ਸਿਰ ਤੇ ਹੈ, ਸਹਾਈ ਹੈ, ਉਧਰ ਮਾਤਾ ਦਾ ਫਿਕਰ ਨਾ ਕਰੋ, ਮਾਤਾ ਨਹੀਂ ਮਰੀ, ਉਹ ਜੀਵਦਿਆਂ ਦੇ ਦੇਸ਼ ਗਈ ਹੈ, ਜੋ ਉਸਨੂੰ ਖ਼ੁਸ਼ ਕਰਨਾ ਹੈ ਤਾਂ ਆਪਾ ਸੁਆਹੋ, ਉੱਚਾ ਕਰੋ, ਨਾ ਸੋਚੋ ਕਿ ਵਕਤ ਨਹੀਂ ਸੀ, ਫਲਾਣੀ ਗੱਲ ਕਰਨੀ ਸੀ, ਫਲਾਣਾ ਵਿਗੋਚਾ ਆ ਗਿਆ ਹੈ, ਹਾਂ ਇਹ ਸੋਚਾਂ ਆਉਣਗੀਆਂ, ਪਰ ਇਨਾਂ ਨੂੰ ਹਟਾਓ ਤੇ ਇਸ ਸੋਚ ਵਿਚ ਜਾਓ ਕਿ ਸੰਤ ਮਾਂ ਉੱਚੋਂ ਸਤਿਸੰਗ ਮੰਡਲ ਵਿਚ ਹੈ,
118
ਪਿਆਰੇ ਜੀਓ