ਸਮੱਗਰੀ 'ਤੇ ਜਾਓ

ਪੰਨਾ:ਪਿਆਰੇ ਜੀਓ – ਭਾਈ ਵੀਰ ਸਿੰਘ.pdf/111

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਮੋਹ ਮਾਯਾ ਪਾਈ ਹੈ ਤੇ ਹਿਰਦੇ ਤੇ ਹਰ ਛਿਨ ਵਜਦੀਆਂ ਇਲਹਾਮ ਦੀਆਂ ਚੋਟਾਂ ਸੁਣਾਈ ਨਹੀਂ ਦਿੰਦੀਆਂ। ਮਨੁੱਖ ਭੁੱਲਦਾ ਭੁੱਲਦਾ ਜਾਂਦਾ ਇਥੋਂ ਤਕ ਗਿਰਦਾ ਹੈ ਕਿ ਸੰਸਾਰ ਵਿਚ ਗਿਲਾਨ ਉਪਜਦੀ ਹੈ, ਤਦੋਂ ਵਾਹਿਗੁਰੂ ਇਕ ਮੁਕੰਮਲ ਜੋਤਿ ਵਿਚ ਗੁਰਯਾਈ ਦਾ ਬਿਰਦ ਪਾ ਕੇ ਉਸ ਨੂੰ ਦ੍ਰਿਸ਼ਟਮਾਨ ਸੰਸਾਰ ਵਿਚ ਘੱਲਦਾ ਹੈ, ਕਿ ਜੋ ਲੋਕਾਂ ਨੂੰ ਦਿੱਸੇ, ਮਿੱਠਾ ਤੇ ਪਯਾਰਾ ਲਗੇ, ਅਰ ਕੰਨਾਂ ਬਾਣੀ ਉਪਦੇਸ਼ ਦੇਵੇ ਅਰ ਮੇਹਰ ਨਾਲ ਮਨ ਪਲਟ ਕੇ ਸਚੇ ਮਾਰਗ ਲਾ ਦੇਵੋ। ਇਸ ਦਾ ਨਾਉਂ ਗੁਰੂ ਨਾਨਕ ਹੈ, ਅਰ ਇਸ ਨੂੰ ਮੈਂ "ਗੁਰੂ" ਮੰਨਦਾ ਹਾਂ।

ਗੁਰੂ ਨਾਨਕ ਜਦ ਸੰਸਾਰ ਵਿਚ ਆਇਆ ਇਸ ਤੋਂ ਪਹਿਲੇ ਇਨ੍ਹਾਂ ਦੇ ਬਿਰਦ ਦਾ ਝਲਕਾ ਸਾਂਈ ਨੇ ਕਈਆਂ ਲੋਕਾਂ ਵਿਚ ਦੇ ਕੇ ਸੰਸਾਰ ਨੂੰ ਬਚਾਇਆ। ਏਹ ਲੋਕ ਗੁਰੂ ਦੀ ਥਾਵੇਂ ਕੰਮ ਕਰਦੇ ਗਏ, ਜਿਵੇਂ ਅਸਲੀ ਅਫਸਰ ਦੀ ਥਾਂ ਮੁਕਾਮ ਕਰਦੇ ਰਹੇ। ਵਿਸ਼ੇਸ਼ ਹਾਲ ਭਾਈ ਸ਼ੰਕਰ ਦਯਾਲ ਜੀ ਦੋ ਜਪ ਸਟੀਕ ਦੇ ਦੀਬਾਚੇ ਵਿਚ ਪੜ੍ਹੋ।

ਉਨਾਂ ਵਿਚ ਪੂਰਨ ਜੋਤਿ ਗੁਰਯਾਈ ਦੀ ਇਸ ਕਰਕੇ ਨਹੀਂ ਸੀ ਕਿ ਓਹ ਲੇਸ਼ਾਵਿਦਯਾ ਤੋਂ ਖਾਲੀ ਨਹੀਂ ਸੀ। ਗੁਰ ਨਾਨਕ ਦੀ ਜੋਤਿ ਲੇਸ਼ਾਵਿਦਯਾ ਤੋਂ ਬੀ ਖਾਲੀ ਸੀ ‘ਹੋਂਦਾ ਫੜੀਅਗੁ ਨਾਨਕ ਜਾਣੁ॥ ਨਾ ਹਉ ਨਾ ਮੈਂ ਜੂਨੀਪਾਣੁ'। ਇਸ ਕਰਕੇ ਇਨਾਂ ਦੀ ਜੋਤਿ ਵਿਚ 'ਗੁਰੂ' ਜਯੋਤਿ ਦਾ ਪੂਰਾ ਬਿਰਦ ਸੀ, ਇਸੇ ਕਰਕੇ ਗੁਰ ਨਾਨਕ ‘ਪੂਰਨ ਅਵਤਾਰ ਸੇ'—

ਗੁਰ ਨਾਨਕ ਨੇ ਜਦ ਦ੍ਰਿਸ਼ਟਮਾਨ ਸੰਸਾਰ ਵਿਚ ਸਥੂਲ ਸਰੀਰ ਵਿਚ ਵੱਸ ਕੇ, ਸਾਡੇ ਵਾਂਙੂ ਜ਼ਮੀਨ ਤੇ ਟੁਰਕੇ ਮਾਤਾ ਪਿਤਾ ਸੰਨਬੰਧੀ, ਇਸਤ੍ਰੀ ਪੁੱਤ੍ਰ ਪਰਵਾਰ ਵਿਚ ਵੱਸ ਕੇ ਦੁਖੀਆਂ ਵਿਚ ਰਹੇ ਅਗਯਾਨੀਆਂ, ਦੁਰਚਾਰੀਆਂ, ਠੱਗਾਂ ਪਾਪੀਆਂ ਨਾਲ ਵਾਹ ਪੈ ਪੈ ਤੇ ਆਪੇ ਵਾਰ ਵਾਰ ਕੇ ਕਲਾ ਵਰਤਾਈਆਂ, ‘ਸਤਿਨਾਮ' ਦੇ ਵਾਸੇ ਅੰਦਰੀ ਕਰਾਏ ਤਾਂ ਗਿਲਾਨ ਉਡੀ, ਕਲਿਜੁਗ ਵਿਚ ਸਤਜੁਗ ਹੋਇਆ। ਮਾਨਸ ਤੇ ਦੇਵਤੇ ਹੋ ਗਏ। ਤਦ ਸਤਿਗੁਰ ਨੇ ਮਨੁਖ ਨੂੰ ਨਿਤਾਣਾ ਜਾਣ ਕੇ ਮੁੜ ਮੁੜ ਦਸ ਜਾਮੇ ਧਾਰੇ, ਅਰ ਫੇਰ ਫੇਰ ਆਏ। ਦਸਵੇਂ ਜਾਮੇ ਮਗਰੋਂ ਫੇਰ ਆਣ ਦੀ ਨਾਂ ਠਟੀ, ਪਰ ਗੁਰੂ ਬਿਰਦ ਨੂੰ ਸੰਸਾਰ ਵਿਚ ਦ੍ਰਿਸ਼ਟਮਾਨ ਵਿਚ ਕਾਯਮ ਰਖਣਾ ਜ਼ਰੂਰੀ ਜਾਤਾ, ਤਦ ਉਸ ਸਤਿ ਉਪਦੇਸ਼ ਨੂੰ ਜਿਸ ਨਾਲ ਉਸ ਨੇ ਜਗਤ ਤਾਰਿਆ ਸੀ, ਸਥੂਲ ਅਖਰਾਂ ਦੇ ਰੂਪ ਅਰ ਗੁਰੂ ਗ੍ਰੰਥ ਸਾਹਿਬ ਜੀ ਦੀ ਦੇਹ ਵਿਚ ਧਰ ਕੇ ਦ੍ਰਿਸ਼ਟਮਾਨ ਸੰਸਾਰ ਵਿਚ ਜਾਗਤੀ ਜੋਤ ਥਾਪਿਆ, ਅਰ ਗੁਰੂ ਦੇ ਕਾਰਜ ਨੂੰ ਗੁਰੂ ਦੇ ਸਥੂਲ ਸਰੀਰ ਵਿਚ ਨਾ ਹੋਣ ਦੀ ਹਾਲਤ ਵਿਚ ਸ੍ਰੀ ਗੁਰੂ ਗ੍ਰੰਥ ਦੀ ਤਾਬਿਆ ਪੰਥ ਨੂੰ ਗੁਰੂ ਰਚ ਕੇ ਵਿਚ ਰਸੀ ਜੋਤ ਵਸਾਣ ਦਾ ਇਕਰਾਰ (ਇਕ ਸਿੱਖ, ਦੁਇ ਸਾਧ ਸੰਗ, ਪੰਜੀ ਪਰਮੇਸਰ) ਕਰਕੇ ਗੁਰੂ ਦਾ ਪਰਤਖ ਤੇ ਵਿਦਤ ਬਿਰਦ ਕਾਯਮ ਕਰ ਦਿਤਾ। ਇਥੇ ਤਕ ਮੈਂ ਗੁਰੂ ਮੰਡਲ ਸਮਝਦਾ ਹਾਂ।

(2) ਦੂਸਰੇ ਪਾਸੇ ਸਿਖੀ ਦਾ ਮੰਡਲ ਹੈਂ। ਜੋ ਲੋਕ ਗੁਰੂ ਵਲ ਆਏ, ਜਿਨਾਂ ਪਯਾਰ ਨਾਲ ਕਿ ਖਿੱਚ ਨਾਲ ਗੁਰੂ ਡਿਠਾ, ਜਿਨ੍ਹਾਂ ਪਰ ਮੇਹਰ ਹੋਈ ਤੇ 'ਮਾਣਸਿ ਤੇ ਦੇਵਤੇ ਕੀਏ ਕਰਤ ਨ ਲਾਗੀ ਵਾਰ' ਦੇ ਵਾਕ ਮੂਜਬ ਬਲਿਹਾਰੀ ਗੁਰੂ ਨੇ ਮਾਨੁਖ ਨੂੰ ਦੇਵਤਾ ਕਰ ਦਿਤਾ।

ਪਿਆਰੇ ਜੀਓ

125