ਅਰਥਾਤ ਗੁਰਮੁਖ ਕਰ ਦਿਤਾ ਜਿਨਾਂ ਨੂੰ ਅਠੇ ਪਹਰ ਨਾਮ ਨਹੀਂ ਵਿਸਰਦਾ, ਜੋ ਨਾਮ ਮਹਾਂਰਸ ਦੇ ਰਸੀਏ ਹਨ। ਏਹ ਲੋਕ ਸਿਖੀ ਮੰਡਲ ਵਿਚ ਹਨ।
ਜਦ ਗੁਰੂ ਦੇਹ ਵਿਚ ਹੋਵੋ, ਪਰ ਜਗਾਯਾਸੂ, ਜਿਸ ਦਾ ਦਿਲ ਪਰਮੇਸੁਰ ਗੁਰੂ ਹਰਦਮ ਦਿਲ ਪਰ ਪੈਂਦੇ ਇਲਹਾਮ ਨੂੰ ਨਹੀਂ ਸੁਣ ਸਕਦਾ ਤੇ ਵਿਦਤ ਗੁਰੂ (ਗ੍ਰੰਥ) ਦੀ ਓਟ ਲੈਂਦਾ ਹੈ ਤਾਂ ਉਸ ਨੂੰ ਇਕ ਸਿਖ ਦੀ ਮਦਦ ਦੀ ਲੋੜ ਹੈ, ਜਿਹੜਾ ਆਏ ਨੂੰ ਸ੍ਰੀ ਗ੍ਰੰਥ ਸਾਹਿਬ ਸੁਣਾਵੇ। ਇਸ ਨੂੰ ਗ੍ਰੰਥੀ ਆਖਦੇ ਹਨ, ਤੇ ਗ੍ਰੰਥੀ ਸਿਖ ਹੁੰਦਾ ਹੈ ਗੁਰੂ ਨਹੀਂ।
ਫੇਰ ਜੋ ਦਸ ਸਿਖ ਰਲ ਬੈਠਣ ' ਤੇ ਗੁਰੂ ਮੂਹਰੇ ਅਰਦਾਸ ਕਰਨੀ ਹੋਵੇ ਤਾਂ ਇਕ ਅਰਦਾਸ ਕਰਦਾ ਹੈ ਉਸ ਨੂੰ ਅਰਦਾਸੀਆ ਆਖਦੇ ਹਨ ਅਰ ਉਹ ਬੀ ਸਿੱਖ ਹੁੰਦਾ ਹੈ।ਤੇ ਜੇਕਰ ਜਗਯਾਸੂ ਦਾ ਜੀ ਕਰੋ ਕਿ ਮੈਂ ਸੁਣੀ ਨਹੀਂ, ਪਰ ਆਪ ਸਤਿਗੁਰ ਨਾਲ ਗੱਲਾਂ ਕਰਾਂ ਤਾਂ ਉਸ ਨੂੰ ਐਸੋ ਬੁਧੀਮਾਨ ਦੀ ਲੋੜ ਪੈਂਦੀ ਹੈ ਕਿ ਜੋ ਉਸ ਨੂੰ 35 ਅਖਰ ਤੇ 12 ਮਾਤ੍ਰਾਂ ਦਾ ਗਯਾਨ ਕਰਾ ਦੇਵੇ? ਇਸ ਸਹਾਯਤਾ ਂ ਬਿਨਾ ਉਹ ਪੜ੍ਹ ਨਹੀਂ ਸਕਦਾ, ਪਰ ਇਹ ਬੁਧੀਮਾਨ ਹੁੰਦਾ ਸਿਖ ਹੀ ਹੈ।ਜਦ ਪਾਠ ਸਰਲ ਹੋ ਜਾਵੇ ਤਦ ਕਠਨ ਪਦ, ਪੁਰਾਣੀ ਤੇ ਅਨਯ ਦੇਸ਼ਾਂ ਦੇ ਲਫ਼ਜ਼ਾਂ ਦੇ ਅਰਥਾਂ ਪਰ ਜਗਯਾਸੂ ਅਟਕਦਾ ਹੈ, ਉਸ ਨੂੰ ਲੋੜ ਪੈਂਦੀ ਹੈ ਕਿਸੇ ਵਿਦਵਾਨ ਦੀ ਜੋ ਉਸ ਨੂੰ ਦੱਸ ਸਕੇ ਕਿ ‘ਕੜੀਫਾ' ਚਕਰ ਨੂੰ ਕਹਿੰਦੇ ਹਨ, ‘ਮੁਸਨਾ’ ਚੋਰੀ ਨੂੰ ਕਹਿੰਦੇ ਹਨ, ਰੋਨਾਇਰ ਸਮੁੰਦਰ ਨੂੰ ਕਹਿੰਦੇ ਹਨ, ਮੇਰੁ ਪਰਬਤ ਨੂੰ ਕਹਿੰਦੇ ਹਨ। ਬਿਨਾ ਐਸੇ ਸਿਖ ਦੀ ਮਦਦ ਦੇ ਗੁਰੂ ਦੀਆਂ ਗੱਲਾਂ ਸਮਝਣ ਦੀ ਸਾਮਰਥ ਪੈਦਾ ਨਹੀਂ ਹੁੰਦੀ। ਪਰ ਇਹ ਅਰਥ ਦੱਸਣ ਵਾਲਾ ਵਿਦਵਾਨ ਸਿੱਖ ਹੁੰਦਾ ਹੈ। ਜਦ ਇਹ ਕਾਰਜ ਸੌਰ ਗਿਆ ਤਦ ਹੋਰ ਮੁਸ਼ਕਲ ਆਂਦੀ ਹੈ 'ਕੁਕ ਆਖਦੀ ਹੈ ‘ਹਉ ਖੜੀ ਨਿਹਾਲੀ ਖੰਧੁ ਮਸਜਣੁ ਆਵਏ' ਤੇ ਜਗਯਾਸੂ ਘਬਰਾਂਦਾ ਹੈ ਕਿ ਇਹ ਕਿਤੇ ਹੀਰ ਰਾਂਝੇ ਨੂੰ ਤਾਂ ਨਹੀਂ ਪਈ ਆਖਦੀ, ਤਦ ਉਸ ਨੂੰ ਇਕ ਗਯਾਨੀ ਦੀ ਲੋੜ ਪੈਂਦੀ ਹੈ। ਜੋ ਉਸ ਨੂੰ ਦਸੋ ਕਿ ਇਹ ਪ੍ਰੇਮਾ ਭਗਤੀ ਹੈ ਜੋ ਗੁਰੂ ਨਾਨਕ ਸਾਈ ਨੂੰ ਏਕੋ ਠਾਕੁਰ ਦੱਸ ਕੇ, ਸਭ ਜਗਤ ਨੂੰ ਇਸ ਰੂਪ ਦੱਸ ਕੇ, ਆਪ ਇਸਤ੍ਰੀ ਭਾਵ ਵਿਚ ਪਤੀ ਪਰਮੇਸੁਰ ਨੂੰ ਆਖ ਰਹੇ ਹਨ। ਇਸ ਤਰ੍ਹਾਂ ਦੇ ਸਾਰੇ ਭਾਵ, ਤਾਤ ਪਰਜ, ਵਯੰਗ ਤੋਂ ਧਵਨੀਆਂ ਖੋਲ੍ਹਣ ਵਾਲੇ ਗਯਾਨੀ ਜੀ ਬੀ ਸਿਖ ਹੁੰਦੇ ਹਨ।
ਇਨ੍ਹਾਂ ਕੁਛ ਹੋ ਕੇ ਸਾਰੀ ਮਤ ਆ ਕੇ ਸਿਖ ਨੂੰ ਲੋੜ ਹੁੰਦੀ ਹੈ ਉਸ ਉਛਾਲੇ ਦੀ ਜੋਸਤਿਗੁਰ ਦੇਂਦਾ ਹੈ, ਅਰਥਾਤ ਉਸ ਰਾਜ ਦੀ ਜਿਸ ਨਾਲ ਵਨਜ ਕਰਨਾ ਹੈ। ‘ਬਲਿਹਾਰੀ ਗੁਰ ਆਪਣੇ ਦਿਉਹਾੜੀ ਸਦਵਾਰ, ਜਿਨਿ ਮਾਣਸ ਤੇ ਦੋਵਤੇ ਕੀਏ ਕਰਤ ਨ ਲਾਗੀ ਵਾਰ॥ ਅਰਥਾਤ ਉਸ ਰਾਸ ਦੀ ਲੋੜ ਹੈ ਜੋ ਮਨੁੱਖ ਨੂੰ ਦੋਵ ਜਾਮਾ ਦੇਵੇ ਯਾ ਸਾਫ ਲਫਜਾਂ ਵਿਚ ਗੁਰੂ ਨੇ ਜੋ ਮਤਿ ਦਿਤੀ ਸੀ ਨਾਮ ਜਪ, ਹੁਣ ਨਾਮ ਦੀ ਪਹਿਲੀ ਰਕਮ ਰਾਮ ਰੂਪ ਜਿਸ ਨਾਲ ਉਹ ਨਾਮ ਧਨ ਦਾ ਵਪਾਰ ਸ਼ੁਰੂ ਕਰੇ, ਉਹ ਲੋੜੀਂਦੀ ਹੈ। ਇਹ ਰਾਸ ਕੇਵਲ ਗੁਰੂ ਦੇ ਸਕਦਾ ਹੈ। ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਤਾਬਿਆ ਪੰਜ ਗੁਰਮੁਖ ਇਕੱਠੇ ਹੁੰਦੇ ਹਨ,ਹੋਰ ਸੰਗਤ ਬੀ। ਗੁਰਮੁਖ ਉਹ ਸਿਖ ਹੈ, ਜਿਸ ਦਾ ਮੂੰਹ ਅੱਠੇ ਪਹਰ ਗੁਰੂ ਵਲ ਹੈ, ਜੋ ਉਠਦਾ ਬਹਿੰਦਾ, ਟੁਰਦਾ, ਫਿਰਦਾ, ਜਾਗਦਾ ਸੁੱਤਾ ਸਦਾ ਸਨਮੁਖ ਹੈ, ਅਰਥਾਤ ਕਦੇ ਨਾਮ ਰੰਗ ਨਾਮ ਰਸ ਤੋਂ ਬਾਹਰ ਨਹੀਂ ਨਿਕਲਦਾ। ਜੋ ਗੁਰੂ ਦੇ ਹੁਕਮ ਨਾਲ ਨਾਮ ਵਿਚ ਆਇਆ
126
ਪਿਆਰੇ ਜੀਓ