ਪੰਨਾ:ਪਿਆਰੇ ਜੀਓ – ਭਾਈ ਵੀਰ ਸਿੰਘ.pdf/12

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ

 ਮੇਰੇ ਬਿਰਧ ਨਾਨਾ ਜੀ ਦੇ ਸੰਸਕ੍ਰਿਤ ਵਿਦਯਾ ਦੇ ਉਸਤਾਦ ਦੀ ਇਸਤ੍ਰੀ, ਚੰਡੀ ਸੀ। ਜਦ ਕਦੇ ਉਸ ਨੂੰ ਰੋਹ ਚੜ੍ਹਨਾ ਤਾਂ ਉਸ ਨੇ ਆ ਕੇ ਵਿਦਯਾਰਥੀਆਂ ਦੇ ਪੁਸਤਕ ਪਾੜ ਘੱਤਣੇ, ਪਰ ਸੰਤਾਂ ਨੇ ਹੱਸ ਕੇ ਆਖਣਾ:———

'ਦਇਆ ਕਰਦੀ ਹੈ, ਚਾਰ ਦਿਨਾਂ ਦਾ ਸਾਹ ਕਢਾਂਦੀ ਹੈ' ਤੇ ਮੁਸਕਰਾ ਦੇਣਾ।

'ਟੋਰ ਦੇਣਾ' ਦਾਰੂ ਨਹੀਂ। ਜੇ ਸੁਭਾਵ ਕਰੜਾ ਹੈ ਤਾਂ ਕਿੱਲਾਂ ਮੇਖਾਂ ਨਾਲ ਜੁੜ੍ਹਿਆ ਨਹੀਂ ਹੈ, ਇਹ ਹੁਣ ਦਾ ਯਾ ਪਿਛਲੇ ਕਿਸੇ ਜਨਮ ਦੇ ਕੁਸੰਗ ਦਾ ਫਲ ਹੈ, ਜੋ ਸਤਿਸੰਗ ਦੇ ਫਲ ਨਾਲ ਸੌਰ ਵੀ ਸਕਦਾ ਹੈ। ਮਿਤ੍ਰ! ਜਿਸ ਨਾਲ ਲਾਵਾਂ ਲਈਆਂ ਤੇ ਇਕਰਾਰ ਕੀਤੇ ਉਸ ਨਾਲ ਤੋੜ ਨਿਬਾਹੋ। ਜੇ ਬੀਮਾਰ ਹੋ ਗਈ ਲਈ ਸਿਵਲ ਸਰਜਨ ਸਦੇ ਜਾਂਦੇ ਹਨ ਤਾਂ ਆਤਮਾ ਦੇ ਰੋਗ ਲਈ ਵੀ ਕਿਉਂ ਨਾ "ਇਲਾਜ" ਹੀ ਕੀਤਾ ਜਾਵੇ। ਬੇਸ਼ਕ ਦੁਖ ਹੈ। ਪਰ 'ਦੁਖੁ ਦਾਰੂ ਸੁਖੁ ਰੋਗੁ ਭਇਆ'।

ਕਿਆ ਇਹ ਚੰਗਾ ਹੈ ਕਿ ਉਸ ਦਾ ਪਤੀ ਇਕੱਲਾ ਸੁਖੀ ਦਿਨ ਗੁਜ਼ਾਰੇ? ਯਾਂ ਕੁਛ ਦਿਨ ਦੇਖ ਕੱਟ ਕੇ ਇਸਤ੍ਰੀ ਨੂੰ ਆਪਣੇ ਨਾਲ ਗੁਰੂ ਨਾਨਕ ਦੇ ਦਰਬਾਰ ਵਿਚ ਲੈ ਜਾਵੇ?

ਜੋ ਆਦਮੀ ਆਪਣੇ ਜੀਵਨ ਭਰ ਵਿਚ ਇਕ ਭੁੱਲੀ ਹੋਈ ਆਤਮਾ ਨੂੰ ਕੁਰਾਹ ਤੋਂ ਕੱਢ ਕੇ ਗੁਰੂ ਨਾਨਕ ਦੇ ਰਾਜ ਵਿਚ ਪਹੁੰਚਾਂਦਾ ਹੈ ਉਸ ਨੇ ਜੀਵਨ ਦਾ ਫਲ ਪਾਇਆ। 'ਜਨ ਆਵਨ ਕਾ ਇਹੈ ਸੁਆਉ॥ ਜਨ ਕੈ ਸੰਗਿ ਚਿਤਿ ਆਵੈ ਨਾਉ॥' 'ਆਇਆ ਸਫਲ ਤਾਹੂ ਕੋ ਗਨੀਐ॥ ਜਾ ਸੁਰਸਨ ਹਰਿ ਹਰਿ ਜਮੁ ਭਨੀਐ॥' 'ਜਨੁ ਨਾਨਕੁ ਧੂੜਿ ਮੰਗੈ ਤਿਸੁ ਗੁਰ ਸਿਖ ਕੀ, ਜੋ ਆਪਿ ਜਪੈ ਅਵਰਹ ਨਾਮੁ ਜਪਾਵੈ॥'

ਦਾਰੂ ਦਿਓ, ਪਰਹੇਜ਼ ਕਰਾਓ। ਗੁਰੂ ਜੀ ਨੇ ਇਸ ਰੂਹ ਨੂੰ, ਤੁਸਾਂ ਪਾਸ ਕਿਉਂ ਘੱਲਿਆ ਹੈ? ਕੋਈ ਮਤਲਬ ਹੈ। ਉਸ ਦਾ ਪਤੀ ਚੰਗਾ ਹੈ, ਸੋ ਤੁਸੀਂ ਖੁਸ਼ ਹੋ, ਗੁਰੂ ਮਿਹਰਬਾਨ ਹੈ, ਕੋਲ ਰਖੋ, ਉਸ ਦੀ ਪਤਨੀ ਮਾੜੀ ਹੈ, ਸੋ ਤੁਸੀਂ ਖੁਸ਼ ਨਹੀਂ, 'ਕੱਢ ਦਿਓ'। ਏਥੇ ਕਿਉਂ ਗੁਰੂ ਮਿਹਰਬਾਨ ਨਹੀਂ? ਗੁਰੂ ਸ਼ਾਇਦ ਚਾਹੁੰਦਾ ਹੈ ਕਿ ਤੁਸੀਂ ਇਸ ਰੂਹ ਦਾ ਸੁਭਾ ਪਲਟ ਦਿਓ, ਕਦੇ ਇਹ ਵੀ ਗੀਤ ਗਾਵੇ ਤੇ ਆਖੇ:

'ਜਮ ਤੇ ਉਲਟਿ ਭਏ ਹੈ ਰਾਮ।'

ਸਜਣੋਂ, ਜਿਤਨਾ ਤੁਸੀਂ ਸਾਰੇ ਜਣੇ ਆਪਣੇ ਦਿਲਾਂ ਵਿਚ ਉਸ ਨੂੰ ਬੁਰਾ ਜਾਣੋਗੇ ਉਤਨਾ ਉਸਦਾ ਸੁਭਾਅ ਵਿਗੜਦਾ ਜਾਏਗਾ। ਜੇ ਤੁਸੀਂ ਆਪ ਤਕੜੇ ਤੇ ਉਚ ਸੁਰਤੇ ਰਹਿ ਕੇ ਪਿਆਰ ਕਰੋ ਤੇ ਪਿਆਰ ਕਰੋ ਤੇ ਪ੍ਰੋਰੋ ਤੇ ਪਿਆਰ ਕਰੋ ਉਤਨਾ ਉਸ ਨੂੰ ਲਾਭ ਪਹੁੰਚਣ ਦੀ ਆਸ ਹੋ ਸਕਦੀ ਹੈ।

ਅਸੀਂ ਵੀ ਮਾੜ੍ਹੇ ਸਾਂ, ਅਸੀਂ ਅਜੇ ਵੀ ਮਾੜੇ ਹਾਂ। ਕਿਸੇ ਸਹਾਰੇ ਵਾਲੇ, ਕਿਸੇ ਉਚੇ ਪਿਆਰ ਵਾਲੇ ਨੇ ਕਦੇ ਸਾਡੇ ਮਾੜੇਪਨ ਨੂੰ ਝੱਲ ਕੇ ਸਾਡੇ ਤੇ ਮਿਹਰ ਕੀਤੀ ਸੀ, ਕਿਸੇ ਗੁਰੂ ਨਾਨਕ ਦੇ ਪਿਆਰ ਨਾਲ ਭਿੱਜੇ ਉਚੇ ਤੇ ਚੰਗੇ ਨੇ ਸਾਡੇ ਐਬਾਂ ਪਾਪਾਂ ਨੂੰ ਨਜ਼ਰ-ਅੰਦਾਜ਼ ਕਰਕੇ ਸਾਨੂੰ ਮਤਿ ਦਿਤੀ ਸੀ, ਤੇ ਰਸਤੇ ਪਾਉਣ ਦੀ ਖੇਚਲ ਉਠਾਈ ਸੀ, ਤਦ ਰਤਾ ਕੁ ਸੁਖ ਦਾ ਮੂੰਹ ਡਿੱਠਾ ਸੀ।

ਫੇਰ ਜੇ ਅੱਜ ਕੋਈ ਪਹਿਲੀ ਜਮਾਤ ਦਾ ਰੋਂਦੂ ਤੇ ਜਿੱਦਲ ਮੁੰਡਾ, ਜੋ ਪੜ੍ਹਨਾ ਨਹੀਂ

26

ਪਿਆਰੇ ਜੀਓ