ਪੰਨਾ:ਪਿਆਰੇ ਜੀਓ – ਭਾਈ ਵੀਰ ਸਿੰਘ.pdf/13

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ

ਚਾਹੁੰਦਾ, ਸਤਿਸੰਗ ਦੀ ਪਾਠਸ਼ਾਲਾ ਵਿਚ ਆ ਗਿਆ ਹੈ ਤਾਂ ਆਪਣੇ ਪਹਿਲੇ, ਦਿਨ ਦੇ ਕਰਕੇ ਵਧੀਕ ਸਹਾਰੇ ਦੀ ਲੋੜ ਹੈ, ਵਧੀਕ ਪਿਆਰ ਦੀ ਲੋੜ ਹੈ, ਵਧੀਕ ਦਾਨਾਈ ਦੀ ਲੋੜ ਹੈ, ਵਧੀਕ ਮਿਹਨਤ ਦੀ ਲੋੜ ਹੈ; ਫੇਰ ਸਤਿਸੰਗ ਵਿਚ ਆ ਗਏ ਦਾ ਕਿਵੇਂ ਕੁਛ ਨਾ ਕੁਛ ਕਿਉਂ ਨਾ ਬਣੇਗਾ। ਹਰ ਕੋਈ ਭੁੱਲ ਵਿਚ ਹੈ, ਹਰ ਕੋਈ ਗ਼ਲਤੀ ਵਿਚ ਹੈ। ਜੋ ਕਠੋਰ ਹੋ ਚੁਕੇ ਪਾਪੀ ਵੀ ਹਨ ਉਹ ਭੁੱਲ ਤੋਂ ਹੀ ਸ਼ੁਰੂ ਹੋਏ ਸਨ। ਬਿਦ ਬਿਦਾ ਕੇ ਬਦੀ ਵਿਚ ਪੈਣ ਦਾ ਮੁੱਢ ਕਿਸੇ ਨਹੀਂ ਕੀਤਾ। ਬਦੀ ਕੀ ਹੈ? ਭੁੱਲ ਦਾ ਪੱਕ ਜਾਣਾ। ਰੋਜ਼ ਰੋਜ਼ ਦਰੁਸਤੀ ਸਿਖਾਇਆਂ ਬਦੀ ਦੂਰ ਹੋ ਜਾਂਦੀ ਹੈ।

ਉਨ੍ਹਾਂ ਦੋਹਾਂ ਨੂੰ ਵਿਆਹ ਨੇ 'ਇਕ' ਕੀਤਾ ਹੈ। ਇਸ 'ਇਕ' ਵਿਚੋਂ ਪਿਆਰ ਨਾਲ, ਰੜਕ ਤੋਂ ਰਗੜ ਦੇ ਕਿਣਕੇ ਕੱਢ ਦਿਓ। ਪਰ 'ਇਕ' ਹੋਇਆਂ ਨੂੰ 'ਦੋ' ਨਾ ਕਰੋ। ਉਸ ਨੂੰ ਨੇਕ ਖਯਾਲ ਦਾਨ ਕਰੋ, ਨੇਕ ਤੇ ਮਿੱਠੇ ਬਚਨ ਦਾਨ ਕਰੋ, ਨੇਕੀ ਤੇ ਪਿਆਰ ਦਾ ਵਰਤਾਉ ਦਾਨ ਕਰੋਂ ਨੇਕ ਸਿਖਿਆ ਤੇ ਪ੍ਰੇਰਨਾ ਦਾਨ ਕਰੋ, ਤੇ ਗੁਰੂ ਨਾਨਕ ਦੇ ਅੱਗੇ ਅਰਦਾਸਾ ਸੋਧੇ ਜੋ 'ਗੁਰ ਪਰਸਾਦਿ ਪਰਮ ਪਦ ਪਾਇਆ ਸੂਕੇ ਕਾਸਟ ਹਰਿਆ॥' ਕਰ ਦੇਵੋ। ਹੋਰ ਸਭ ਤਰ੍ਹਾਂ ਸੁਖ ਹੈ। ਸਭ ਨੂੰ ਯਥਾ ਯੋਗ।

———ਵੀਰ ਸਿੰਘ

ਪਿਆਰੇ ਜੀਓ

27