ਪੰਨਾ:ਪਿਆਰੇ ਜੀਓ – ਭਾਈ ਵੀਰ ਸਿੰਘ.pdf/14

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ

੪

14-7-1911

ਪਿਆਰੇ ਜੀ,

ਈਰਖਾ! ਪਰਮਾਰਥ ਵਿਚ ਸਭ ਤੋਂ ਵੱਡਾ ਦੁਸ਼ਮਨ ਇਹ ਹੈ। ਪਰਮਾਰਥ 'ਪ੍ਰੇਮ' ਦਾ ਨਾਮ ਹੈ ਤੇ ਪ੍ਰੇਮ ਦੇ ਠੀਕ ਉਲਟ ਘ੍ਰਿਰਣਾ ਯਾ ਈਰਖਾ ਹੈ। ਕੋਈ ਸ਼ੈ ਸੁਰਤ ਨੂੰ ਇੰਨੀ ਛੇਤੀ ਰਸਾਤਲ ਨਹੀਂ ਲੈ ਜਾਂਦੀ ਜਿੰਨੀ ਛੇਤੀ ਇਹ ਲੈ ਜਾਂਦੀ ਹੈ। 'ਵਾਹਿਗੁਰੂ' ਨਾਮ ਦੇ ਪਿਆਰੇ ਧਿਆਨੀਆਂ ਦੇ ਹਿਰਦੇ ਵਿਚ ਪ੍ਰੇਮ ਚਾਹੀਦਾ ਹੈ ਪਰ ਸਤਿਸੰਗ ਦੇ ਦਾਇਰੇ ਵਿਚ ਸੁਧਾ ਪ੍ਰੇਮ। ਜਦ ਸਤਿਸੰਗ ਵਿਚ ਕਿਸੇ ਨਾਲ ਈਰਖਾ ਦਾ ਸੰਕਲਪ ਫੁਰਿਆ ਆਪਣੀ ਸੁਰਤ ਹੇਠਾਂ ਆ ਜਾਂਦੀ ਹੈ, ਫਿਰ ਚੜ੍ਹਦੀ ਨਹੀਂ ਹੈ।

ਇਹ 'ਹਰਿ-ਧਨ' ਦਾਤ ਹੈ, ਜਿਸ ਨੂੰ ਇਹ ਮਿਲਦੀ ਹੈ, ਉਸ ਪਰ ਗੁਰੂ ਕ੍ਰਿਪਾਲੂ ਹੁੰਦਾ ਹੈ। ਜਦ ਕਿਸੇ ਸਤਿਸੰਗੀ ਦੀ ਉਚੀ ਸੁਰਤਿ ਦੇਖੀਏ, ਸਮਝੀਏ ਕਿ ਇਹ ਸਤਿਗੁਰੂ ਨੇ ਖਿਚ ਕੇ ਉਤਾਂਹ ਕੀਤੀ ਹੈ, ਅਰ ਆਪ ਵਿਚ ਬੈਠਾ ਹੈ। ਹੁਣ ਸੋਚਣ ਦੀ ਗੱਲ ਇਹ ਹੈ ਕਿ ਜਿਥੇ ਸਤਿਗੁਰੂ ਆ ਗਿਆ ਹੈ, ਉਥੇ ਸਾਡਾ ਸਿਰ ਝੁਕਣਾਂ ਤੇ ਪ੍ਰੇਮ ਨਾਲ ਉਤਸ਼ਾਹਤ ਹੋਣਾ ਚਾਹੀਏ ਕਿ ਈਰਖਾ ਪੈਦਾ ਨਾ ਹੋਵੇ, ਈਰਖਾ ਨਾਲ (ਧਿਆਨ ਦੇਣਾ) ਉਹ ਈਰਖਾ ਸਤਿਸੰਗ ਨਾਲ ਪਏਗੀ, ਸਤਿਗੁਰੂ ਨਾਲ ਪਏਗੀ, ਪ੍ਰੇਮ ਦੀ ਥਾਂ ਈਰਖਾ ਆ ਗਈ।

ਦੂਸਰੀ ਵੀਚਾਰ ਇਹ ਚਾਹੀਏ ਕਿ ਗੁਰਮੁਖ ਕਿਸੇ ਪਰ ਮਿਹਰ ਕਰ ਰਹੇ ਹਨ ਤਾਂ, ਸਾਡੀ ਖੁਸ਼ੀ ਉਮੰਗਣੀ ਚਾਹੀਏ। ਜੇ ਈਰਖਾ ਪੈਂਦੀ ਹੈ ਤਾਂ ਅਸੀਂ ਗੁਰਮੁਖ ਦੀ ਭੁੱਲ ਕਢ ਰਹੇ। ਫਿਰ ਅਸੀਂ ਭੁੱਲ ਕੱਢ ਸਕਦੇ ਹਾਂ ਤੇ ਸਿਖਿਆਂ ਦੇ ਸਕਦੇ ਹਾਂ ਤਾਂ ਅਸੀਂ ਉਸ ਦੇ ਗੁਰੂ ਹੋਏ, ਦੋਖੋ, ਕਿਸ ਤਰ੍ਹਾਂ ਪਾਸਾ ਪਲਟ ਜਾਂਦਾ ਹੈ। ਫੇਰ ਅਸੀਂ ਗੁਰੂ ਦੇ ਭੰਡਾਰ ਤੇ ਗੁਰਮੁਖ ਦੀ ਵੰਡ ਨੂੰ ਛੋਟਾ ਸਮਝ ਰਹੇ ਹਾਂ:———

ਭਗਤਿ ਭੰਡਾਰ ਗੁਰਿ ਨਾਨਕ ਕਉ ਸਉਪੇ
ਫਿਰਿ ਲੇਖਾ ਮੂਲਿ ਨ ਲਇਆ॥

ਇਹ ਨਿਖੁੱਟਣ ਵਾਲੀ ਦਾਤ ਨਹੀਂ। ਇਹ ਅੰਮ੍ਰਿਤ ਦਰਿਯਾ ਵਗ ਰਿਹਾ ਹੈ। ਜੇ ਕੋਈ ਹੋਰ ਇਸ ਦਰਿਯਾ ਤੋਂ ਦਸ ਗਾਗਰਾਂ ਭਰ ਰਿਹਾ ਹੈ ਤਾਂ ਖੁਸ਼ ਹੋਵੀਏ ਤੇ ਜੇ ਖ਼ੁਸ਼ ਨਾ ਹੋਵੀਏ ਤਾਂ ਅਸੀਂ ਦਰਿਯਾ ਨੂੰ ਟੋਇਆਂ ਸਮਝ ਰਹੇ ਹਾਂ ਜੇ ਮੁੱਕ ਜਾਏਗਾ, ਪਰ ਦਰਿਯਾ ਅਮੁੱਕ ਹੈ। ਅਸੀ ਜਿਤਨਾ ਵਧੀਕ ਪੀ ਸਕੀਏ ਪੀਵੀਏ। ਗੁਰੂ ਨਾਨਕ ਦੇਵ ਦਾ ਘਰ

28

ਪਿਆਰੇ ਜੀਓ