ਪੰਨਾ:ਪਿਆਰੇ ਜੀਓ – ਭਾਈ ਵੀਰ ਸਿੰਘ.pdf/19

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਭਰੋਸਾ ਕਰੋ ਕਿ ਬੀਮਾਰੀ ਘਟ ਰਹੀ ਹੈ। ਸਿੱਖੀ ਏਸੇ ਗੱਲ ਦਾ ਨਾਮ ਹੈ ਕਿ ਅਸਲ ਗੱਲ ਸਿੱਖੀ ਜਾਵੇ ਅਚ ਸ਼ੇਰ ਹੋ ਜਾਵੇ। ਸ਼ੇਰ ਰਹੋ ਤੇ ਰਾਜ ਜੋਗ ਕਮਾਓ। ਏਸੇ ਮੌਜ ਲਈ ਅਸੀ ਆਏ ਹਾਂ ਕਿ ਆਪਣੇ ਅੰਦਰ ਜੁੜੇ ਰਹੀਏ, ਠੰਢੇ ਰਹੀਏ, ਖੁਸ਼ੀ ਚਹੀਏ, ਉਤਸਾਹ ਵਿਚ ਰਹੀਏ, ਅਤੇ ਸ਼ੇਰ ਵਾਙੂ ਤਕੜੇ ਤੇ ਤਿਆਰ ਬਰ ਤਿਆਰ ਰਹੀਏ। ਜਿਸ ਵੇਲੇ ਬਾਕੀ ਸੰਸਾਰ 'ਨਾ ਸਿਖਯਾ' ਹੋਣ ਕਰਕੇ ਹਾਹੁਕੇ ਭਰ ਰਿਹਾ ਹੈ ਉਸ ਵੇਲੇ ਅਸੀਂ ਸਿੱਖੇ ਹੋਣ ਕਰਕੇ (ਅਰਥਾਤ) ਸਿਖ ਹੋਣ ਕਰਕੇ ਸੁਖੀ ਤੇ ਖੁਸ਼ੀ ਹਾਂ ਅਰ ਇਹ ਕਹਿ ਰਹੇ ਹਾਂ:———

ਵਾਹਿਗੁਰੂ ਨਾਲ ਲਾਵੀਂ ਨੇਹੁੰ। ਹੱਸ ਕੇ ਗੁਜ਼ਾਰੀਂ ਦੇਹੰ।

———ਵੀਰ ਸਿੰਘ

ਪਿਆਰੇ ਜੀਓ

33