ਪੰਨਾ:ਪਿਆਰੇ ਜੀਓ – ਭਾਈ ਵੀਰ ਸਿੰਘ.pdf/22

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਸੁਰਤ ਦਾ ਟਿਕਾਉ ਇਕ ਪਾਸੇ ਕਰੋ, ਇਕ ਪਾਸੇ ਲਗੋ, ਇਕ ਨੂੰ ਸੇਵੋ।

ਗੁਰਮੁਖਿ ਏਕੁ ਵਿਰਲਾ ਕੋ ਲਹੈ॥(ਰਾਮ: ਓਅੰਕਾਰੂ———੭)

ਹੋਰ ਕੇ ਲਿਖਾਂ?

ਸਤਿਗੁਰਾਂ ਤੁਸਾਂ ਨੂੰ ਗ੍ਰਿਹਸਥ ਵਿਚ ਗ੍ਰਿਹਸਥ ਦੇ ਜੰਜਾਲਾਂ ਤੋਂ ਉਚਾ ਕਰੇ। ਗ੍ਰਿਹਸਥ ਇਕ ਸਹਾਯਕ ਹੋਵੇ, ਪੁਤਿਬੰਧਕ ਨਾ ਹੋਵੇ। ਸਰੀਰ ਦੁਨੀਆਂ ਦੇ ਕੰਮ ਓਪਰੇ ਓਪਰੇ ਨਿਬਾਹਵੇ। ਸੂਰਤ ਸਾਈਂ ਵਿਚ ਗਡੋ। ਦੇਖੋ ਬਾਪੂ ਜੀ ਕੀ ਆਖਦੇ ਹਨ:

"ਸੋ ਨਿਵਾਹੂ ਗਡਿ, ਜੋ ਚਲਾਊ ਨ ਥੀਐ॥

ਇਹ ਜੋ ਚਲਣਹਾਰ ਨਹੀਂ ਸਗੋਂ ਸਦਾ ਨਿਬਹਨਹਾਰ ਹੈ, ਇਸ ਨੂੰ ਪਰਪਕ ਕਰਨੇ ਦਾ ਤਰੀਕਾ ਸਾਡੇ ਸਤਿਗੁਰੂ ਪਿਤਾ ਜੀ ਐਉਂ ਲਿਖਦੇ ਹਨ:———

ਪ੍ਰਸ਼ਨ:- ਬਾਕਿ ਰਹੀ ਕਿਵ ਅਪੜਾ? ਹੱਥ ਨਹੀ ਨਾ ਪਾਰੁ॥

ਨਾ ਸਾਜਨ ਸੇ ਰੰਗੁਲੇ ਕਿਸੁ ਪਹਿ ਕਰੀ ਪੁਕਾਰ॥

ਉਤਰ:- ਨਾਨਕ ਪ੍ਰਿਉ ਪ੍ਰਿਉ ਜੋ ਕਰੀ ਮੇਲੇ ਮੇਲਣਹਾਰੁ॥

ਜਿਨਿ ਵਿਛੌੜੀ ਸੋ ਮੈਲਸੀ ਗੁਰ ਕੈ ਹੇਤਿ ਅਪਾਰਿ॥
(ਰਾਮਕਲੀ ਮ: ੧, ਓਅੰਕਾਰੁ-੩੭)

ਅਮਾਯ ਜੀ, ਉਸ ਮੋਹਨੀ ਮੂਰਤ ਤੇ ਸੋਹਨੀ ਸੂਰਤ ਗੁਰੂ ਨਾਨਕ ਨੂੰ ਪਿਆਰ ਕਰੋ। ਵਾਹਿਗੁਰੂ ਵਾਹਿਗੁਰੂ ਕਰਕੇ, ਸਿਮਰ ਕੇ ਉਸ ਜੀਵਨ ਦਾਤੇ, ਉਸ ਸੁੰਦਰ ਨੂੰ 'ਮੇਰਾ ਸੁੰਦਰ' ਕਹਿ ਕਹਿ ਕੇ ਪ੍ਰੀਤ ਕਰੋ, ਤੇ ਯਾਦ ਕਰੋ। ਸਵਾਸ ਸਵਾਸ ਆਖੇ, ਹੇ ਸੋਹਣੇ ਵਾਹਿਗੁਰੂ, ਮੈਂ ਤੇਰੀ ਹਾਂ, ਹੇ ਮੇਰੇ, ਮੈਨੂੰ ਆਪਣੀ ਕਰ ਲੈ। ਹੇ ਮੇਰੇ ਮਿਹਰ ਕਰ ਕੇ ਮੇਰਾ ਹੋ ਜਾ। ਮੈਂ ਤੇਰੀ ਹੇ ਪ੍ਰੀਤਮ ਤੇਰੀ ਹਾਂ। ਮੇਰਾਂ ਦਮ ਤੇਰੋ ਸਿਮਰਨ ਤੋਂ ਖਾਲੀ ਨਾ ਜਾਵੇ।

ਜਦੋਂ ਨਾਮ ਵਿਚ ਰਸ ਨਾ ਪਵੇ, ਮਨ ਨਾ ਲਗੇ ਤਦੇ ਬਾਣੀ ਪੜ੍ਹੋ ਤੇ ਇਹ ਬੇਨਤੀ ਕਰੋ:

ਹਮ ਪਾਥਰ ਗੁਰੁ ਨਾਵ ਬਿਖੁ ਭਵਜਲੁ ਤਾਰੀਐ ਰਾਮ।
ਗੁਰ ਦੇਵਹੁ ਸਬਦੁ ਸੁਭਾਇ ਮੈ ਮੂੜ ਨਿਸਾਰੀਐ ਰਾਮ॥
ਹਮ ਮੁੜ ਮੁਗਧ ਕਿਛੁ ਮਿਤਿ ਨਹੀ ਪਾਈ ਤੁ ਅਗੰਮੁ ਵਡ ਜਾਣਿਆ॥
ਤੂ ਆਪਿ ਦਇਆਲੁ ਦਇਆ ਕਰਿ ਮੌਲਹਿ ਹਮ ਨਿਰਗੁਣੀ ਨਿਮਾਣਿਆ॥
ਅਨੇਕ ਜਨਮ ਪਾਪ ਕਰਿ ਭਰਮੇ ਹੁਣਿ ਤਉ ਸਰਣਾਗਤਿ ਆਏ॥
ਦਇਆ ਕਰਹੁ ਰਖਿ ਲੇਵਹੁ ਹਰਿ ਜੀਉ ਹਮ ਲਾਗਹ ਸਤਿਗੁਰ ਪਾਏ॥
(ਤੁਖਾਰੀ ਛੰਤ ਮਃ ੪-੧}

ਪ੍ਰਾਰਥਨਾ, ਬਾਣੀ, ਸ਼ੁਕਰ ਇਹ ਤ੍ਰੈ ਤਪ ਹਨ, ਅਰ ਨਾਮ ਜਪ ਹੈ। ਜਦੋਂ ਮਨ ਦੀ ਮੈਲ ਕੱਟੀ ਜਾਵੇ ਤਦੋਂ ਨਾਮ ਰਸ ਰੂਪ ਹੈ ਤੇ ਇਸ ਨੂੰ ਅੰਮ੍ਰਿਤ ਆਖਦੇ ਹਨ। ਉਦੋਂ ਨਾਮ ਨਿਵਾਸ ਤੇ ਹਰੀ ਨਿਵਾਸ ਇਕੋ ਗੱਲ ਹੈ। ਸੋ ਗੁਰੂ ਸੁਆਰੀ, ਮੇਰੀ ਅਸੀਸ ਇਹੋ ਹੈ ਕਿ ਸਾਈਂ ਨਾ ਭੁਲੋ।

-ਵੀਰ ਸਿੰਘ

36

ਪਿਆਰੇ ਜੀਓ