ਪੰਨਾ:ਪਿਆਰੇ ਜੀਓ – ਭਾਈ ਵੀਰ ਸਿੰਘ.pdf/27

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

੧੪

20-1-1913

ਪਿਆਰੇ ਜੀ,

"ਸ਼ਾਹ ਸ਼ਰਫ ਨ ਹੋਹੁ ਉਤਾਵਲਾ। ਇਕ ਸੱਟ ਨ ਥੀਂਦੇ ਚਾਵਲਾ।
ਇਕਦਮ ਨ ਮਿਲੇ ਬਾਬਲ ਰਾਉਲਾ॥ ਰੰਗ ਚੜ੍ਹੇ ਨ ਖਰਾ ਉਤਾਵਲਾ।"
"ਰੰਗ ਲਾਗਤ ਲਾਗਤ ਲਾਗਤ ਹੈ। ਭੈ ਭਾਗਤ ਭਾਗਤ ਭਾਗਤ ਹੈ॥
ਜਨਮ ਜਨਮ ਕਾ ਸੋਇਆ ਇਹ ਮਨ ਜਾਗਤ ਜਾਗਤ ਜਾਗਤ ਹੈ॥"

ਆਤਮਾ ਦੇ ਉੱਨਤ ਹੋਣ ਲਈ ਸਿਮਰਣ ਹੈ, ਸਿਮਰਣ ਦੇ ਪੱਕੇ ਹੋਣ ਲਈ ਖਿੱਚ ਹੈ, ਅਰ ਖਿੱਚ ਸਿਮਰਣ ਦਾ ਫਲ ਹੈ। ਸਭ ਕੁਝ ਵਾਹਿਗੁਰੂ ਦੀ ਦਾਤ ਹੈ, ਕਾਹਲ ਚੰਗੀ ਨਹੀਂ। ਅਸੀਂ ਉਸ ਦੇ ਦਰ ਦੇ ਮੰਗਤੇ ਹਾਂ। ਮੰਗਤੇ ਕੀ ਤੇ ਕਾਹਲੀ ਕੀ? ਕਾਹਲ-ਬੜਾ ਕੰਮ ਵਿਗਾੜਦੀ ਹੈ। ... ..ਮੈਂ ਅਜੇ ਵੀ ਇਹ ਆਖਸਾਂ ਕਿ ਸੁਰਤ ਨੂੰ ਅਡੌਲ ਰਹਿਣ ਦਿਆ ਕਰੋ, ਉਤਾਵਲ ਤੋਂ ਬਚਿਆ ਕਰੋ। ਖਿੱਚ ਬੁਰੀ ਨਹੀਂ, ਪਰ ਤਿਕਾਉ, ਠੰਢ ਤੇ ਰਸ ਭਰੀ ਚਾਹੀਏ। ਉਤਾਵਲ, ਟੋਟ, ਰੰਜ ਤੋਂ ਦੁਖ ਭਰੀ ਚੰਗੀ ਨਹੀਂ। ਇਸ ਰੰਗ ਵਿਚ ਤੁਸਾਡੀ ਨੀਂਦ ਉਸ ਨੀਂਦ ਵਿਚ ਪਲਟਾ ਨਹੀਂ ਖਾਂਦੀ, ਜਿਸ ਬਾਬਤ ਲਿਖਿਆ ਹੈ:———

"ਆਉ ਸਭਾਗੀ ਨੀਦੜੀਏ" ਜਾਂ "ਜਾਗਨ ਤੇ ਸੁਪਨਾ ਭਲਾ ਬਸੀਐ ਪ੍ਰ੍ਭ ਸੰਗਿ॥"

ਇਸ ਨੀਂਦ ਦਾ ਇਕ ਮਿੰਟ ਸਰੀਰ ਦਾ ਬਕਾਨ, ਟੋਟ, ਬਲਕਿ ਬੀਮਾਰੀਆਂ ਰਾਜ਼ੀ ਕਰ ਦੇਂਦਾ ਹੈ। ਤੁਸੀਂ ਸ਼ੁਕਰ ਕਰੋ, ਘਬਰਾਓ ਨਹੀਂ, ਗੁਰੂ ਕ੍ਰਿਪਾਲ ਬਹੁਤੇ ਤਰੁੱਠਸੀ।

ਸਬਰ ਮੰਝ ਕਮਾਣ ਏ ਸਬਰੁ ਕਾ ਨੀਹਣੋ॥
ਸਬਰ ਸੰਦਾਂ ਬਾਣੁ ਖਾਲਕੁ ਖਤਾ ਨ ਕਰੀ॥ 115॥
ਸਬਰ ਅੰਦਰਿ ਸਾਬਰੀ ਤਨੁ ਏਵੈ ਜਾਲੇਨਿ॥
ਹੋਨਿ ਨਜੀਕਿ ਖੁਦਾਇਦੈ ਭੇਤੁ ਨ ਕਿਸੇ ਦੇਨਿ॥ 16॥
ਸਬਰੁ ਏਹੁ ਸੁਆਉ ਜੇ ਤੂੰ ਬੰਦਾ ਦਿੜੁ ਕਰਹਿ॥
ਵਧਿ ਥੀਵਹਿ ਦਰੀਆਉ ਟੁਟਿ ਨ ਥੀਵਹਿ ਵਾਹੜਾ॥ 117॥

ਇਹ ਬਾਬੇ ਫਰੀਦ ਜਿਨ ਛੱਤੀ ਵਰ੍ਹੇ ਸਬਰ ਕੀਤਾ ਸੀ, ਦੀ ਮੱਤਿ ਹੈ, ਤੁਸੀਂ ਇਕੱਲੇ ਨਹੀਂ, ਦਾਤਾ ਸਤਿਗੁਰ ਹਰਦਮ ਨਾਲ ਹੈ; ਪਰ ਉਹ ਇਲਾਹੀ ਨੈਣ ਖੋਹਲੇ। ਇਹ ਨੇਤ੍ਰ ਜਿਨ੍ਹਾਂ ਨੂੰ ਸਤਿਗੁਰ ਲਿਖਦੇ ਹਨ "ਏਹਿ ਨੇਤ੍ਰ ਅੰਧ ਸੇ" ਦੀ ਮੁਥਾਜੀ ਛੱਡੋ, ਇਲਾਹੀ ਨੈਣ ਨਾਲ

ਪਿਆਰੇ ਜੀਓ

41