ਪੰਨਾ:ਪਿਆਰੇ ਜੀਓ – ਭਾਈ ਵੀਰ ਸਿੰਘ.pdf/28

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਤੱਕੋ। ਸਤਿਗੁਰੂ ਪ੍ਰਤੱਖ ਦਿੱਸੇ, ਅੰਗ ਸੰਗ ਦਿੱਸੇ, ਆਤਮਾ ਵਿਚ ਖੁਸ਼ਬੂ ਦੇਵੇ, ਵਾਹਿਗੁਰੂ, ਸਤਿਗੁਰੂ ਪਿਆਰ ਕਰੇ। ਗੁਰੂ ਨਾਨਕ ਤੋਂ ਗੁਰੂ ਗੋਬਿੰਦ ਸਿੰਘ ਸਾਹਿਬ ਸਾਰਾ ਗੁਰੂ ਪਰਵਾਰ ਮਿਹਰ ਕਰੋ: "ਸਾਈ ਅਲਖੁ ਅਪਾਰੁ ਭੋਰੀ ਮਨਿ ਵਸੈ। ਦੁਖ ਦਰਦੁ ਰੋਗੁ ਮਾਇ ਮੈਡਾ ਹਭੁ ਨਸੈ॥...ਬਿੰਦਕ ਗਾਲਿ ਸੁਣੀ ਸਚੇ ਤਿਸੁ ਧਣੀ॥ ਸੁਖੀ ਹੁ ਸੁਖੁ ਪਾਇ ਮਾਇ ਨ ਕੀਮ ਗਣੀ।"

'ਸਬਰੁ ਤੋਸਾ ਮਲਾਇਕਾ' ਅਰਥਾਤ ਫ਼ਰਿਸ਼ਤਿਆਂ ਦੀ ਖੁਰਾਕ ਸਬਰ ਹੈ। ਫਲ ਕਾਂ ਹੈ? 'ਦੀਦਾਰੁ ਪੂਰੇ ਪਾਇਸਾ'। ਸ਼ੁਕਰ ਤੋਸ਼ਾਂ ਫਕੀਰਾਂ ਦਾ ਹੈ, ਫਲ ਕੀ? ਸਿਮਰਨ ਦਾ ਨਿਵਾਸ। ਸ਼ੁਕਰ; ਸ਼ੁਕਰ; ਸ਼ੁਕਰ; ਧੰਨ; ਧੰਨ; ਧੰਨ; ਇਹ ਤਪਾਂ ਸਿਰ ਤਪ ਹੈ।

———ਵੀਰ ਸਿੰਘ

42

ਪਿਆਰੇ ਜੀਓ