ਪੰਨਾ:ਪਿਆਰੇ ਜੀਓ – ਭਾਈ ਵੀਰ ਸਿੰਘ.pdf/60

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

"ਤੇ ਪੀਵਹਿ ਸੰਤ ਕਰਹਿ ਮਨਿ ਮਜਨੁ ਪੁਬ ਜਿਨਹੁ ਸੇਵਾ ਕਰੀਆ।"

ਤੁਸੀ ਚਾਹੁੰਦੇ ਹੋਵੋਗੇ ਕਿ ਮੈਂ ਲਿਖਾਂ ਕਿ ਵਹਿਗੁਰੂ ਨੇ ਆਪ ਨਾਲ ਵੱਡਾ ਅਨਯਾ ਕੀਤਾ ਹੈ; ਜੋ ਆਪ ਨੂੰ ਪਿਆਰੇ ਵੀਰ ਚੋਂ ਵਿਛੌੜਿਆ ਹੈ? ਤੇ ਇਹ ਗੱਲ ਸਾਰੇ ਹਮਦਰਦਾਂ ਨੇ ਆਖੀ ਹੋਵੇਗੀ। ਅਰ ਏਹ ਗੱਲ ਤੁਹਾਡੇ ਬਾਹਰਲੇ ਮਨ ਨੂੰ ਚੰਗੀ ਭੀ ਲਗ ਸਕਦੀ ਹੈ, ਪਰ ਅਸਲ ਵਿਚ ਏਹ ਗੱਲ ਮਾੜੀ ਹੈ, ਅਰ ਸਚ ਨਹੀਂ ਹੈ। ਮੈਂ ਕਠੋਰ ਚਿਤ ਨਾਲ ਨਹੀਂ ਆਖ ਰਹਿਆ, ਮੈਂ ਇਸ ਸਾਲ ਵਿਚ ਆਪਣੇ ਪਰਮ ਸਨੇਹੀ ਗੁਰਮੁਖ ਪਿਤਾ ਤੇ ਹੋਰ ਗੁਰਮੁਖਾਂ ਦੇ ਵਿਛੋੜੇ ਝੱਲੇ ਹਨ: ਇਸ ਮਹੀਨੇ ਮੈਨੂੰ ਦੋ ਮਹਾਨ ਗੁਰਮੁਖ ਸੰਤਾਂ ਦੇ, ਜੋ ਆਤਮ ਪਿਆਰ ਕਰਦੇ ਸੇ ਤੁਰ ਗਏ ਹਨ। ਮੈਂ ਵਿਛੋੜੇ ਸੱਲ ਨੂੰ ਅਨੁਭਵ ਚੰਗੀ ਤਰਹ ਕਰਦਾ ਤੇ ਬੜੇ ਨਰਮ ਦਿਲ ਦਾ ਭਾਈਵਾਲ ਹਾਂ। ਪਰ ਸਚ ਸਚ ਹੈ ਅਰ ਉਹ ਏਹ ਹੈ:———

"ਮੀਤ ਕਰੈ ਸੋਈ ਹਮ ਮਾਨਾ॥ ਮੀਤ ਕੇ ਕਰਤਬ ਕੁਸਲ ਸਮਾਨਾ॥"

ਗੁਰੂ ਜੀ ਆਖਦੇ ਹਨ ਵਾਹਿਗੁਰੂ ਮਿਤ੍ਰ ਹੈ। ਮਿਤ੍ਰ ਜੋ ਕਰੇ ਸੋ ਕੁਸ਼ਲ (ਭਲਾ) ਹੁੰਦਾ ਹੈ। ਇਸ ਕਰਕੇ ਸਾਡੇ ਵਾਹਿਗੁਰੂ ਮਿਤ੍ਰ ਨੇ ਜੋ ਕੁਛ ਕੀਤਾ ਹੈ ਓਹ ਅਸਾਂ ਸੁਖ ਕਰਕੇ ਮੰਨਿਆ ਹੈ। ਅਸੀਂ ਕਿਉਂ ਪ੍ਰਮੇਸ਼ਰ ਦੇ ਕਰਨੇ ਨੂੰ ਦੁਖ ਮੰਨਦੇ ਹਾਂ? ਸਾਡੇ ਵਿਚ ਇਕ ਭੁੱਲ ਹੈ ਜੋ ਗੁਰੂ ਜੀ ਨੇ ਐਉਂ ਵਰਣਨ ਕੀਤੀ ਹੈ:———

"ਸਭੁ ਕਿਛੁ ਅਪਨਾ ਇਕੁ ਰਾਮੁ ਪਰਾਇਆ॥"

ਅਸਾਂ ਵਾਹਿਗੁਰੂ ਨੂੰ ਓਪਰਾ ਤੇ ਪਰਾਇਆਂ ਜਾਣਿਆ ਹੈ ਤੇ ਹੋਰ ਉਸ ਦੀਆਂ ਦਾਤਾਂ ਨੂੰ ਆਪਣਾ ਜਾਣਿਆ ਹੈ। ਜੇ ਕਦੀ ਅਸੀਂ ਵਾਹਿਗੁਰੂ ਨੂੰ ਆਪਣਾ ਜਾਣੀਏ ਤਦ ਉਸ ਦੀਆਂ ਦਾਤਾਂ ਨੂੰ ਉਸ ਨਾਲੋਂ ਓਪਰਾ ਜਾਣਾਈਏ। ਫੇਰ ਸਾਨੂੰ ਕਦੇ ਦੁਖ ਨਾ ਹੋਵੇ। ਕਿਉਂਕਿ ਵਾਹਿਗੁਰੂ ਆਪਣਾ ਹੈ। ਓਹ ਕਦੇ ਵਿਛੜਦਾ ਨਹੀਂ ਹੈ। ਸੋ ਆਪਣਾ ਜੇ ਸਦਾ ਜੀਵੇ ਤਦ ਵਿਛੋੜਾ ਹੀ ਨਹੀਂ ਹੈ: ਜੇ ਵਿਛੋੜਾ ਨਹੀਂ ਹੈ ਤਾਂ ਦੁਖ ਕਾਹਦਾ ਤੇ ਦੁਨੀਆਂ ਦੇ ਸਾਮਾਨ ਮਿਤ੍ਰ ਪਿਆਰੇ ਜਦ ਵਹਿਗੁਰੂ ਨਾਲੋਂ ਓਪਰੇ ਜਾਤੋ। ਤਦੇ ਉਹਨਾਂ ਦੇ ਵਿਛੋੜੇ ਦੀ ਪੀੜ ਕੀ?

ਅਸੀਂ ਸੁੱਖਣਾਂ ਸੁਖਦੇ ਹਾਂ ਕਿ ਪ੍ਰਮੇਸਰ ਜੀ, ਸਾਡਾ ਕਾਕਾ ਰਾਜ਼ੀ ਹੋ ਜਾਵੇ। ਇਸ ਵੇਲੇ ਅਸੀਂ ਕਾਕੇ ਨੂੰ ਆਪਣਾ ਤੇ ਵਾਹਿਗੁਰੂ ਨੂੰ ਓਪਰਾ ਸਮਝ ਕੇ ਆਪਣੀ ਸ਼ੈ ਦੀ ਸਲਾਮਤੀ ਮੰਗਦੇ ਹਾਂ। ਜੇ ਵਾਹਿਗੁਰੂ ਹੋਵੇ ਆਪਣਾ ਤੇ ਕਾਕਾ ਉਸ ਦੀ ਭੇਜੀ ਹੋਈ ਦਾਤ ਸੇਵਾ ਵਾਸਤੇ ਸਮਝ ਕੇ ਉਸ ਦੀ ਸੇਵਾ ਕਰਦੇ ਕਹੀਏ। ਤਦ ਵਿਛੋੜੇ ਵੇਲੇ ਦੁਖ ਨਾ ਹੋਵੇ। ਇਕ ਗੱਲ ਹੋਰ ਹੈ। ਤੁਹਾਡੇ ਨਾਂ ਵਿਚ ਪ੍ਰਮੇਸ਼ਰ ਅਖਰ ਆਉਂਦੇ ਹਨ। ਅਰ ਤੁਹਾਡੇ ਨਾ ਦਾ ਅਰਥ ਹੈ ਪ੍ਰਮੇਸ਼ਰ ਦੀ ਵਸਤ ਅਰ ਪ੍ਰਮੇਸ਼ਰ ਅਰਪਣ ਹੋਈ ਸ਼ੈ। ਭਲਾ ਵੀਚਾਰ ਕਰੋ ਜਦ ਤੁਸੀਂ ਉਸ ਦੇ ਹੋ ਤੇ ਓਹ ਤੁਹਾਡੇ ਤੋਂ ਕਿਸੇ ਨੂੰ ਸੱਦ ਕੇ ਆਪਣੇ ਕੋਲ ਬਹਾਂਦਾ ਹੈ, ਤਦ ਤੁਸੀਂ ਰੰਜ ਕਿਉਂ ਹੋਵੇ? ਦੁਖ ਕਿਉਂ ਕਰੋ? ਜੋ ਪਿਆਰੇ ਨੇ ਸਾਡੇ ਕਿਸੇ ਸੱਜਣ ਨੂੰ ਕੋਲ ਸੱਦਿਆ ਹੈ, ਤਦ ਅਸੀ ਸ਼ੁਕਰ ਕਰੀਏ ਕਿ ਨਾ ਸੁਕਰੀ? ਵਾਹਿਗੁਰੂ ਪ੍ਰੇਮ ਦਾ ਸੋਮਾ ਹੈ, ਓਹ ਕਦੇ

74

ਪਿਆਰੇ ਜੀਓ