ਪੰਨਾ:ਪਿਆਰੇ ਜੀਓ – ਭਾਈ ਵੀਰ ਸਿੰਘ.pdf/61

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਭੀ ਵੈਰ ਨਹੀਂ ਕਰਦਾ। ਦ੍ਰਿਸਟਮਾਨ ਜੋ ਕੁਛ ਹੈ, ਏਹ ਇਕ ਰਸ ਰਹਿ ਨਹੀਂ ਸਕਦਾ, ਇਸ ਕਰਕੇ ਇਸ ਨਾਲ ਮੋਹ ਨਹੀਂ ਪਾਉਣਾ ਹੈ, ਕਿਸੇ ਪਿਆਰੇ ਦਾ ਟੁਰ ਜਾਣਾ ਸਾਨੂੰ ਪ੍ਰਮੇਸ਼ਨ ਹੀਨ ਲੋਕਾਂ ਵਾਂਗ ਨਾ ਸੁਕਰਿਆਂ ਨਾ ਬਨਾਵੇ। ਕਿਉਂਕਿ ਅਸੀਂ ਮਾਲਕ ਵਾਲੇ ਹਾਂ। ਮਾਲਕ ਸੁਧੀ ਨੇਕੀ ਹੈ। ਅਰ ਓਹ ਨੇਕੀ ਹੀ ਨੇਕੀ ਕਰਦਾ ਹੈ। ਸਗੋਂ ਪਿਆਰੇ ਦਾ ਟੁਰਨਾ ਸਾਨੂੰ ਏਹ ਸਿਖਾਵੋ ਕਿ ਅਸੀਂ ਇਸ ਜ਼ਿੰਦਗੀ ਦੇ ਅਸਲੇ ਨੂੰ ਪਛਾਣੀਏ। ਤਾਂ ਜੋ ਅਗਿਆਨੀ ਰਹਿ ਕੇ ਜਨਮ ਮਰਨ ਦਾ ਦੁਖ ਨਾ ਪਾਈਏ। dਰੂ ਜੀ ਆਖਦੇ ਹਨ:———

ਮਾਦਿਆ ਮੋਹੁ ਪਰੇਤੁ ਹੈ ਕਾਮੁ ਕ੍ਰੋਧੁ ਅਹੰਕਾਰਾ।
ਏਹ ਜਮ ਕੀ ਸਿਰਕਾਰ ਹੈ ਏਨ੍ਹਾਂ ਉਪਰ ਜਮ ਕਾ ਡੰਡੁ ਕਰਾਰਾ।
ਮਨਮੁਖ ਜਮ ਮਗਿ ਪਾਈਅਨ ਜਿਨੁ ਦੂਜਾ ਭਾਉ ਪਿਆਰਾ॥
ਜਮਪੁਰਿ ਬਧੇ ਮਾਰੀਅਨਿ ਕੇ ਸੁਣੈ ਨ ਪੂਕਾਰਾ॥
(ਵਾਰ ਗੁਜਰੀ ਮ: 3-12)

ਇਸ ਦਾ ਦਾਰੂ ਏਹ ਹੈ:———

ਜਾ ਹਰਿ ਬਖਸੇ ਤਾਂ ਗੁਰੁ ਮਿਲੈ ਅਸਥਿਰੁ ਰਹੈ ਸਮਾਇ॥
ਨਾਨਕ ਮਨ ਹੀ ਤੇ ਮਨੁ ਮਾਨਿਆ ਨਾ ਕਿਛੁ ਮਰੈ ਨ ਜਾਇ॥
(ਵਾਰ ਗੁਜਰੀ ਮਃ 3-13)

ਹੁਣ ਤੁਸੀਂ ਵੀਚਾਰ ਗਰ ਲਵੋ ਕਿ ਦੋਸ਼ ਲਾਰਾ ਸਾਡਾ ਹੈ। ਜੇ ਮਨ ਹੀ ਮਨ ਨੂੰ ਮਨਾ ਲਵੇ ਤੇ ਅਸਿਥਰ ਹੋ ਜਾਵੇ ਤਦ ਅਸੀਂ ਕੀ ਵੇਖਾਂਗੇ? ਕਿ "ਨਾ ਕਿਛੁ ਮਰੈ ਨ ਜਾਇ॥" ਹੁਣ ਸਾਨੂੰ ਆਪਣੀ ਸੁਰਤ ਨੂੰ ਅਸਥਿਰ ਕਰਨ ਦੀ ਲੋੜ ਹੈ। ਤੈ ਸੁਰਤ ਮਨ ਹੀ ਅਸਥਿਰ ਕਰ ਸਕਦਾ ਹੈ। ਮਨ ਦੋ ਹਨ। ਇਕ ਨੂੰ ਇਨਮਨ ਕਹਿੰਦੇ ਹਨ, ਜਿਸ ਨਾਲ ਅਸੀਂ ਹਰਖ ਸ਼ੋਕ ਕਰਦੇ ਹਾਂ ਤੇ ਦੂਜਾ ਉਨਮਨ ਹੈ ਜੋ ਅੰਦਰ ਗੁਪਤ ਵਰਤਦਾ ਹੈ। ਜਦੋਂ ਅਸੀਂ ਇਨਮਨ ਤੋਂ ਉਨਮਨ ਵਿੱਚ ਚਲੇ ਜਾਂਦੇ ਹਾਂ ਤਦ ਆਪਣੇ ਅਸਲੀ ਬਲ ਵਿੱਚੋਂ ਆ ਕੇ ਪ੍ਰਤਾਪ ਵਾਲੇ ਹੋ ਜਾਂਦੇ ਹਾਂ। ਜਿਹਾ ਕਿ ਕਬੀਰ ਜੀ ਸਾਨੂੰ ਗੁੱਝਾ ਭੇਤ ਦਸਦੇ ਹਨ।

ਇਹੁ ਮਨੁ ਸਕਤੀ ਇਹੁ ਮਨੁ ਸੀਉ॥ ਉਨਮਨ ਏਹ ਹੈ।
ਇਹੁ ਮਨੁ ਪੰਚ ਤਤ ਕੋ ਜੀਉ॥
ਇਹੁ ਮਨੁ ਲੈ ਜਉ ਉਨਮਨਿ ਰਹੈ॥ ਇਨਮਨ ਏਹ ਹੈ।
ਹਉ ਤੀਨਿ ਲੋਕ ਕੀ ਬਾਤੈ ਕਹੈ॥
(ਗਉੜੀ ਬਾਵਨ ਅਖਰੀ ਕਬੀਰ ਜੀ-33)

ਸੋ ਕਰਨ ਜੋਗ ਗੱਲ ਇਹ ਸੀ ਕਿ ਅਸੀਂ ਸ਼ਬਦ ਦੇ ਪ੍ਰੇਮੀ ਹੋ ਕੇ ਇਨਮਨ ਵਿਚੋਂ ਨਿਕਲ ਕੇ ਉਨਮਨ ਵਿਚ ਜਾ ਵਸਦੇ। ਇਉਂ ਸੁਰਤ ਆਪਣੇ ਘਰ ਪਹੁੰਚ ਜਾਂਦੀ ਤਦ ਸਾਨੂੰ ਜਨਮ ਮਰਨ ਦੇ ਦੁਖ ਤੋਂ ਛੁਟਕਾਰਾ ਹੋ ਜਾਂਦਾ। ਪਰ ਅਸੀਂ ਵਿੰਗ ਰਸਤੇ ਪੈਂਦੇ ਹਾਂ। ਜਦ ਕੋਈ ਪਿਆਰਾ ਤੁਰ ਜਾਵੇ ਅਸੀਂ ਸ਼ੋਕ ਕਰਦੇ ਹਾਂ, ਸੌਕ ਕਰਨ ਨਾਲ ਸਾਡੇ ਮਨ ਦਾ ਬਲ ਖੁਰ ਜਾਂਦਾ ਹੈ ਤੇ ਵਾਹਿਗੁਰੂ ਨਾਲ ਬੇਮੁਖਾਈ ਹੁੰਦੀ ਹੈ। ਸਾਨੂੰ ਏਹ ਸਹਸਾ ਉਠਦਾ ਹੈ:

ਪਿਆਰੇ ਜੀਓ

75