ਸਮੱਗਰੀ 'ਤੇ ਜਾਓ

ਪੰਨਾ:ਪਿਆਰੇ ਜੀਓ – ਭਾਈ ਵੀਰ ਸਿੰਘ.pdf/86

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

੫੨

......1926

ਪਿਆਰੋ ਜੀ,

ਪਤ੍ਰ ਮਿਲਿਆ ਹੈ। ਵਾਹਿਗੁਰੂ ਜੀ ਅਗੇ ਅਰਦਾਸ ਕਰੋ ਜੋ ਉਹ ਸਾਨੂੰ ਸਭਨਾਂ ਨੂੰ ਅਪਨੇ ਚਰਨਾਂ ਦਾ ਕੂਲਾ ਕੂਲਾ ਪਿਆਰ ਬਖਸ਼ੇ। ਅਪਨੀ ਮਿਠੀ ਮਿਠੀ ਯਾਦ ਦਾਨ ਕਰੇ, ਉਸਦਾ ਪਯਾਰਾ ਪਯਾਰਾ ਨਾਮ ਸਾਡੀ ਰਸਨਾ ਨੂੰ ਤਖਤ ਬਨਾ ਕੇ ਉਤੇ ਬਹਿ ਕੇ ਸਾਡੇ ਮਨ ਉਤੇ ਰਾਜ ਕਰੇ। ਅਸੀਂ ਦੁਨੀਆਂ ਦੇ ਓਸ ਗਬਾਰ ਵਿਚ ਨਾ ਜਾਈਏ ਜਿਸ ਦੇ ਪਰਛਾਵੇਂ ਵਿਚ ਸਾਨੂੰ ਪਰਲੋਕ, ਸਾਈਂ, ਗੁਰ ਨਾਨਕ ਦੂਰ ਦੇ ਓਪਰੇ ਦਿੱਸਣ। ਸਾਨੂੰ ਧੰਨ ਗੁਰ ਨਾਨਕ ਸਚੀ ਹਸਤੀ ਨੇੜੇ ਦੀ ਹਸਤੀ ਤੇ ਪਿਆਗੇ ਪਿਆਰੀ ਦਿਸੇ। ਅਸੀਂ ਜਗਤ ਵਿਚ ਸੁਖੀ ਵਸੀਏ, ਪਰ ਵਾਹਿਗੁਰੂ ਆਪਣਾ ਤੇ ਨੇੜੇ ਨੇੜੇ ਦਿਸੇ। ਸੋ ਉਸਦੀ ਯਾਦ ਸਾਡੇ ਮਨ ਮੰਦਰ ਵਿਚ ਵਸੇ, ਅਸੀਂ ਐਉਂ ਜੀਵੀਏ, ਮਨ ਵਸਾਕੇ ਸਾਈਂ ਨੂੰ ਜੀਵੀਏ।

ਲਾਜਾਂ ਦਾ ਵਿਛੋੜਾ ਅਚਾਨਕ ਤੇ ਨਾ ਆਸ ਕੀਤੀ ਜਾਣ ਵਾਲੀ ਹਾਲਤ ਵਿਚ ਹੋਇਆ ਹੈ, ਦਿਲ ਨੂੰ ਕੂਲਾ ਕੂਲਾ ਬਿਰਹਾ ਇਹ ਲਓ ਕਿ ਸਾਈਂ ਦੇ ਪਯਾਰ ਵਿਚ ਘੁਲ ਜਾਓ। ਲਾਜਾਂ ਜੇ ਸਾਈਂ ਰੰਗ ਵਿਚ ਜਾਂਦੀ ਤੱਕੀ ਨੇ ਤਾਂ ਸਾਈਂ ਦੀ ਰੰਗਣ ਵਿਚ ਭੰਬਾ ਲਾ ਲਓ। ਤੁਸੀਂ ਕੋਲ ਸਾਓ ਤਾਂ ਤਕਿਆ ਹੋਸੀ ਨੇ। ਮੇਰਾ ਖਿਆਲ ਹੈ ਕਿ ਲਾਜਾਂ ਸੁਖੀ ਹੈ। ਅਗੋਂ "ਧੰਨ ਗੁਰੂ ਨਾਨਕ" ਜਾਣੇ ਜਾਂ ਉਸਦੀ ਮਿਠੀ ਮਿਠੀ ਗੋਦ ਜਾਣੇ, ਜਿਸ ਗੋਦ ਨਾਲ ਸਾਨੂੰ ਕੁਛੜ ਦੇ ਬਾਲ ਵਾਙੂ ਸਦਾ ਇਹ ਮਾਣ ਹੋਵੇ ਕਿ ਗੁਰੂ ਨਾਨਕ ਮੇਰਾ ਹੈ, ਉਸਦੀ ਸਦਾ ਹਰੀ ਗੋਦ ਪਿਆਰ ਭਰੀ ਗੋਦ, ਸੇਰੀ ਹੈ, ਗੁਰੂ ਨਾਨਕ ਦੇ ਚਰਨਾਂ ਨਾਲ ਦਾਵਾ ਹੋਵੇ, ਕਿ ਓਹ ਅੰਮ੍ਰਿਤ ਦੇ ਸੋਮੇ, ਮੇਰੇ ਹਨ,

"ਧੰਨ ਗੁਰੂ ਨਾਨਕ ਮੇਰਾ ਹੈ"

ਇਹ ਪਯਾਰ ਝਰਨਾਟ ਸਾਡੇ ਅੰਦਰ ਛਿੜੇ, ਇਹੋ ਜੀਵਨ ਹੋਵੇ ਇਹੋ ਮੁਕਤੀ।ਇਹ ਸੁਹਣੇ ਖਿਆਲ ਨਹੀਂ, ਮੇਰੀ ਉਸ ਦਰੋਂ ਇਹੋ ਮੰਗ ਹੈ ਕਿ ਗੁਰ ਨਾਨਕ ਮੇਰਾ ਤੇ ਮਿਠਾ ਮਿਠਾ ਤੇ ਪਿਆਰਾ ਪਿਆਰਾ ਮੇਰਾ ਮੇਰਾ ਲਗੇ।

ਭੈਣ ਆਪਣੀ ਮਰ ਗਈ ਨਾ ਜਾਣੋ, ਉਹ ਗਈ ਹੈ ਜਿਥੇ ਸਭਨਾਂ ਜਾਣਾ ਹੈ, ਪਰ ਸਫਲ ਹੈ ਜਾਣਾ ਉਨ੍ਹਾਂ ਦਾ ਹੋ ਨਾਮ ਰੰਗ ਰਤੇ ਜਾਂਦੇ ਹਨ। ਸੌ ਲਾਜ ਦਾ ਪਿਆਰ ਇਹ ਹੈ ਕਿ ਉਸ ਵਾਂਙੂ ਨਾਮ ਜਪੋ, 'ਨਾਮ' ਦੀ ਪੀਂਘ ਘੁਕਾਓ। ਜੀਵਨ ਸਫਲ ਕਰੋ।

—ਵੀਰ ਸਿੰਘ

100

ਪਿਆਰੇ ਜੀਓ