(੯੩)
ਪੀਵਤਾ ਹੈ ਬਿਨੁ ਛਾਣਿਆ, ਬਨਿ ਝੂਣਿ ਝੂਣਿ ਖਾਂਦਾ ਹੈ, ਅਤੇ ਗੁਰੂ ਕਹਾਂਵਦ ਹੈ, ਸੋ ਤੈ ਕਿਆ ਗੁਣਾਂ ਪਾਇਆ ਹੈ ਜੋ ਨਿਤਾਪ੍ਰਤਿ ਜੀਆ ਮਾਰਦਾ ਹੈ ਤਬ ਗੁਰੂ ਬਾਬਾ ਬੋਲਿਆ ਰਾਗੁ ਮਾਝ ਕੀ ਵਾਰ ਪਉੜੀ:-
ਸਤਿਗੁਰੁ ਹੋਇ ਦਇਆਲੁ ਤ ਸਰਧਾ ਪੂਰੀਐ॥ਸਤਿਗੁਰੁ ਹੋਇ ਦਇਆਲੁ ਨ ਕਬਹੂੰ ਝੂਰੀਐ॥ ਸਤਿਗੁਰੁ ਹੋਇ ਦਇਆਲੁ ਤਾ ਦੂਖੁ ਨ ਜਾਣੀਐ॥ ਸਤਿਗੁਰੁ ਹੋਇ ਦਇਆਲੁ ਤਾ ਹਰਿ ਰੰਗੁ ਮਾਣੀਐ॥ ਸਤਿਗੁਰੁ ਹੋਇ ਦਇਆਲੁ ਤਾ ਜਮ ਕਾ ਡਰੁ ਕੇਹਾ॥ਸਤਿਗੁਰੁ ਹੋਇ ਦਇਆਲੁ ਤਾ ਸਦ ਹੀ ਸੁਖੁ ਦੇਹਾ॥ ਸਤਿਗੁਰੁ ਹੋਇ ਦਇਆਲੁ ਤਾ ਨਵਨਿਧਿ ਪਾਈਐ॥ਸਤਿਗੁਰੁ ਹੋਇ ਦਇਆਲੁ ਤ ਸਚਿ ਸਮਾਈਐ॥੨੫॥ ਸਲੋਕੁ ਮਃ ੧॥ ਸਿਰੁ ਖੋਹਾਇ ਪੀਅਹਿ ਮਲਵਾਣੀ ਜੂਠਾ ਮੰਗਿ ਮੰਗਿ ਖਾਹੀ॥ਫੋਲਿ ਫਦੀ- ਹਤਿ ਮੁਹਿ ਲੈਨਿ ਭੜਾਸਾ ਪਾਣੀ ਦੇਖਿ ਸਗਾਹੀ॥ ਭੇਡਾ ਵਾਗੀ ਸਿਰੁ ਖੋਹਾ- ਇਨਿ ਭਰੀਅਨਿ ਹਥ ਸੁਆਹੀ॥ ਮਾਊ ਪੀਊ ਕਿਰਤੁ ਗਵਾਇਨ ਟਬਰ ਰੋਵਨਿ ਧਾਹੀ॥ ਓਨਾ ਪਿੰਡੁ ਨ ਪਤਲਿ ਕਿਰਿਆ ਨ ਦੀਵਾ ਮੁਏ ਕਿਥਾਊ ਪਾਹੀ॥ਅਠਸਠਿ ਤੀਰਥ ਦੇਨਿ ਨ ਢੋਈ ਬ੍ਰਹਮਣ ਅੰਨੁ ਨ ਖਾਹੀ॥ ਸਦਾ ਕੁਚੀਲ ਰਹਹਿ ਦਿਨ ਰਾਤੀ ਮਥੈ ਟਿਕੇ ਨਾਹੀ।ਝੁੰਡੀ ਪਾਇ ਬਹਨਿ ਨਿਤਿ ਮਰਣੈ ਦੜਿ ਦੀਬਾਣਿ ਨ ਜਾਹੀ॥ ਲਕੀ ਕਾਸੇ ਹਥੀ ਫੁੰਮਣ ਅਗੋ ਪਿਛੀ ਜਾਹੀ॥ ਨਾ ਓਇ ਜੋਗੀ ਨਾ ਓਇ ਜੰਗਮ ਨਾ ਓਇ ਕਾਜੀ ਮੁੰਲਾ॥ ਦਯਿ ਵਿਗੋਏ ਫਿਰਹਿ ਵਿਗੁਤੇ ਫਿਟਾ ਵਤੈ ਗਲਾ॥ ਜੀਆ ਮਾਰਿ ਜੀਵਾਲੇ ਸੋਈ ਅਵਰੁ ਨ ਕੋਈ ਰਖੈ॥ ਦਾਨਹੁ ਤੈ ਇਸਨਾਨਹੁ ਵਜੇ ਭਸੁ ਪਈ ਸਿਰਿ ਖੁਬੈ॥ ਪਾਣੀ ਵਿਚਹੁ ਰਤਨੁ ਉਪੰਨੇ ਮੇਰੁ ਕੀਆ ਮਾਧਾਣੀ।ਅਠਸਠਿ ਤੀਰਥ ਦੇਵੀ ਥਾਪੇ ਪੂਰਬੀ ਲਗੈ ਬਾਣੀ। ਨਾਇ ਨਿਵਾਜਾ ਨਾਤੈ ਪੂਜਾ ਨਾਵਨਿ ਸਦਾ ਸੁਜਾਣੀ॥ ਮੁਇਆ ਜੀਵਦਿਆ ਗਤਿ ਹੋਵੈ ਜਾਂ ਸਿਰਿ ਪਾਈਐ ਪਾਣੀ॥ ਨਾਨਕ ਸਰ ਖੁਥੇ ਸੈਤਾਨੀ ਏਨਾ ਗਲ ਨ ਭਾਣੀ।ਵੁਠੈ ਹੋਇਐ ਹੋਇ ਬਿਲਾ- ਵਲੁ ਜੀਆ ਜੁਗਤਿ ਸਮਾਣੀ॥ ਵੁਠੈ ਅੰਨੁ ਕਮਾਦੁ ਕਪਾਹਾ ਸਭਸੈ ਪੜਦਾ ਹੋਵੈ।ਵੁਠੈ ਘਾਹੁ ਚਰਹਿ ਨਿਤ ਸੁਰਹੀ ਸਾਧਨ ਦਹੀ ਵਿਲੋਵੈ॥ਤਿਤੁ ਘਿਇ ਹੋਮ ਜਗ ਸਦ ਪੂਜਾ ਪਇਐ ਕਾਰਜੁ ਸੋਹੈ॥ਗੁਰੂ ਸਮੁੰਦੁ ਨਦੀ ਸਭਿਸਿਖੀ ਨਾਤੈ ਜਿਤੁ ਵਡਿਆਈ॥ਨਾਨਕ ਜੇ ਸਿਰ ਖੁਬੇ ਨਾਵਨਿ ਨਾਹੀ ਤਾ ਸਤਿ ਚਟੇ ਸਿਰਿ ਛਾਈ॥੧॥ ਮਃ ੨॥ ਅਗੀ ਪਾਲਾ ਕਿਕਰੇ ਸੂਰਜ ਕੇਹੀ ਰਾਤਿ॥ ਚੰਦ
ਬਿਨੁ ਛਾਣਿਆ ਹਾਂ; ਵਾ: ਨੁਸਖ਼ੇ ਵਿਚ ਨਹੀਂ ਹੈ।
ਇਥੋਂ ਦੇ ਪਾਠ ‘ਗੁਣ' ਦੀ ਥਾਂ ਹਾਂ: ਵਾ: ਨੁਸਖ਼ੇ ਵਿਚ ‘ਗੁਰਾਣਾ ਹੈ। ਇਹ ਸਲੋਕ ਮਃ ੨ ਦਾ ਹੈ। ਕਿਸੇ ਲਿਖਾਰੀ ਤੋਂ ਉਤਾਰੇ ਵੇਲੇ ਉਪਰਲੇ ਦੇ ਨਾਲ ਲਗਦਾ ਇਹ ਭੀ ਲਿਖਿਆ ਗਿਆ ਜਾਪਦਾ ਹੈ।