________________
didid | ੯੬) ਖਦਾਇ ਕੀ ਬੰਦਗੀ ਕਰਦੇ ਰਹੇ । ਜਬ ਦਿਨ ਚੜਿਆ ਤਬ ਓਹ ਬੀਸ ਮਰਦ ਚਲਦੇ ਰਹੈ । ਤਬ ਮਖਦੂਮ ਬਹਾਵਦੀ ਓਹੁ ਦਿਨੁ ਭੀ ਓਥੇ ਹੀ ਰਹਿਆ । ਜਬ ਪਹਰੁ ਦਿਨ ਚੜਿਆ, ਤਬ ਇਕੁ ਬੋਹਿਥਾ* ਆਇ ਨਿਕਲਿਆ, ਫਿਰਿ ਓਹੁ ਲਗਾ ਡੁਬਣਿ । ਤਬ ਮਖਦੂਮ ਬਹਾਵਦੀ ਖੁਦਾਇ ਆਗੈ ਹਥ ਖੜੇ ਕੀਤੇ 'ਜੋ ਏਹ ਬੋਹਿਥਾ ਮੈਂ ਖੜਿਆ ਨਾ ਡੁਬੇ । ਤਬ ਬੋਹਿਥਾ ਡੁਬਣੇ ਤੇ ਰਹਿ ਗਇਆ । ਜਬ ਰਾਤਿ ਪਈ ਤਬ ਓਇ ਮਰਦ ਫਿਰਿਆਏ, ਆਇ ਰਾਤਿ ਇਕਠੇ ਰਹੇ। ਤਬ ਅਗਾਸ ਤੇ ਖਾਣਾ ਉਤਰੈ ਨਾਹੀ । ਤਬ ਰਾਤਿ ਭੀ ਫਕੀਰ ਖੁਦਾਇ ਦਾ ਜ਼ਿਕ ਕਰਦੇ ਰਹੇ । ਜਬ ਸੁਬਾਹ ਹੋਈ, ਤਬ ਓਹੁ ਮਰਦ ਫਿਰਿ ਚਲਦੇ ਰਹੈਤਬ ਮਖਦੂਮ ਬਹਾਵਦੀ ਓਹੁ ਦਿਨੁ ਭੀ ਉਥੇ ਰਹਿਆ, ਤਬ ਓਹੁ ਮਰਦ ਉਠਿ ਗਏA । ਜਬ ਦੁਸਰਾ ਦਿਨੁ ਹੋਆ, ਤਬ ਓਹੁ ਮੁਨਾਰਾ ਲਗਾ ਢਹਣਿ । ਤਬ ਮਖਦੂਮ ਬਹਾਵਦੀ ਭੀ ਹਥਾਂ ਜੋੜੇ, ਆਖਿਅਸ, ਜੋ ਮੈਂ ਬੈਠਿਆਂ ਮੁਨਾਰਾ ਨਾ ਢਹੈ । ਤਬ ਮੁਨਾਰਾ ਵਹਣਿ ਤੇ ਰਹਿ ਗਇਆ | ਜਬ ਰਾਤਿ ਪਈ, ਤਬ ਭੀ ਓਹ ਮਰਦ ਆਏ, ਰਾਤ ਇਕਠੇ ਮਿਲ ਬੈਠੇ। ਤਬ ਫਿਰਿ ਖਾਣ। ਅਰਸਤੇ ਉਤਰੇ ਨਾਹੀ । ਤਦ ਉਨਾ ਯਾਰਾB ਆਖਿਆ, 'ਜੋ ਕਿਸਿ ਬਦਬਖਤ ਖੁਦਾਇ ਕੇ ਕੀਤੇ ਵਿਚ ਫੌਰੂ ਪਾਇਆ ਹੈ । ਤਬ ਆਪੋ ਵਿਚੀ ਲਗੇ ਵਿਚਾਰੁ ਕਰਣ, ਪੁਛਣ । ਤਬ ਮਖਦੂਮ ਬਹਾਵਦੀ ( ਆfਖਿਆ, ਜੋ ਮੈਂ ਬੋਹਿਥਾ ਅਤੇ ਮੁਨਾਰਾ ਰਖਿਆ ਹੈ। ਤਬ ਓਨਾਂ ਮਰਦਾਂ ਪੁਛਿਆ ਏ ਦਰਵੇਸ ! ਤੇਰਾ ਨਾਉਂ ਕਿਆ ਹੈ ?” ਤਬ ਮਖਦੂਮ ਬਹਾਵਦੀ ਆਖਿਆ, 'ਮੇਰਾ ਨਾਉਂ ਮਖਦੂਮ ਬਹਾਵਦੀ ਪੀਰੁ ਹੈ । ਤਬ ਓਨਾਂ ਮਰਦਾਂ ਆਖਿਆ ਏ ਦਰਵੇਸ ! ਏਥੇ ਪੀਰਾਂ ਪਾਤਿਸਾਹਾਂ ਕੀ ਠਉ ਨਾਹੀਂ, ਪੀਰ ਪਾਤਿਸਾਹ ਦੁਨੀਆਂ ਵਿਚ ਸੋਂਹਦੇ ਹੈਨ, ਅਤੇ ਖੁਦਾਇਕੇ ਰਾਹ ਕਾਦਰੁ ਨੀਵਾਂ ਹੈ, ਅਤੇ ਪੀਰਾਂ ਪਾਤਸਾਹ ਕਾ ਸਿਰੁ ਉਚਾ ਹੈ। ਤਬ ਮਖਦੂਮ ਬਹਾਵਦੀ ਸਲਾਮਾਅਲੇਕ ਕਰਿਕੈ ਮੂਸਲਾ ਚਲਾਇਦਾ ਰਹਿਆ, ਆਣਿ ਮੁਸਲਾ ਸਮੁੰਦ ਵਿਚ ਪਾਇਓਸੁ । ਮੁਸਲੇ ਉਪਰ ਚੜਿ ਬੈਠਾ, ਪਰੁ ਮੁਸਲਾ ਚਲੇ ਨਾਹੀ, ਚਾਰਿ ਪਹਰ ਦਿਨੁ ਦਰੀਆਉ ਵਿਚਿ ਬੈਠਾ ਰਹਿ ਆ, ਜਾਂ ਦਿਨੁ ਲਗਾ ਲਹਣਿ, ਤਾਂ ਓਹੁ ਮਰਦ ਭੀ ਆਏ, ਤਬ ਦੇਖਨਿ ਤਾਂ ਸਮੁੰਦ ਵਿਚ ਬੈਠਾ ਹੈ । ਤਬ ਓਨਾਂ ਮਰਦਾਂ ਪੁਛਿਆ ਜੋ ਏ ਦਰਵੇਸ ਤੂੰ ਕਿਉਂ ਬੈਠਾ ਹੈ ? ਤਬ ਮਖਦੂਮ ਬਹਾਵਦੀ ਆਖਿਆ “ਜੋ ਮੇਰਾ ਮਸਲਾ ਨਹੀਂ ਚਲਦਾ । ਤਬ ਓਨਾਂ ਸਿਖਾਂ ਆਖਿਆ “ਸਤਿਗੁਰੂ ਨਾਨਕ ਨਾਉਂ ਲਿਖੁ, ਜੋ ਤੇਰਾ ਮੁਸਲਾ ਚਾਲੇ ( ਤਬ
- ਜਹਾਜ਼ । ਮੈਂ ਖੜਿਆ ਪਾਠ ਹਾ: ਵਾ: ਨੁ: ਵਿਚ ਨਹੀਂ ਹੈ ।
+ਪਾਠਾਂ ਹੈ 'ਅਰਸ਼ ਤੇ । A“ਤਬ ਓਹ ਮਰਦ ਉਠਿ ਗਏ ਪਾਠ : ਵਾ: ਨ: ਵਿਚ ਨਹੀਂ ਹੈ । Bਪਾਠਾਂ-ਮਰਦਾਂ ।
- ਲਿਖ` ਦੀ ਥਾਂ ਹਾ: ਵਾ: ਨ: ਵਿਚ ਪਾਠ ਹੈ ਅਰਾਧ' ।
Digitized by Panjab Digital Library / www.panjabdigilib.org