ਪੰਨਾ:ਪੁਰਾਤਨ ਜਨਮ ਸਾਖੀ ਸ੍ਰੀ ਗੁਰੂ ਨਾਨਕ ਦੇਵ ਜੀ.pdf/112

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

(੯੭)

ਸਤਿਗੁਰੂ ਨਾਨਕੁ ਲਿਖਿਆ। ਤਬ ਮਖਦੂਮ ਬਹਾਵਦੀ ਕਾ ਮੁਸਲਾ ਚਲਿਆ। ਤਬ ਬਾਬੇ ਪਾਸਿ ਆਇਆ, ਸਲਾਮੁ ਕਰਿਕੈ ਬੈਠਿ ਗਇਆ। ਤਬ ਬਾਬੇ ਪੁਛਿਆ 'ਕਿਆ ਡਿਠੇ ਮਖਦੂਮ ਬਹਾਵਦੀ?' ਤਬ ਮਖਦੂਮ ਬਹਾਵਦੀ ਆਖਿਆ, 'ਜੀ ਤੂ ਸਭ ਕੁਛ ਜਾਣਦਾ ਹੈਂ, ਤੇਰਿਆਂ ਦਾਸਾਂ ਦਾ ਸਦਕਾ ਤਉ ਤਾਈਂ ਆਇ ਪਹੁੰਚਿਆ ਹਾਂ'। ਤਬ ਬਾਬਾ ਬੋਲਿਆ ਸਲੋਕ:-

ਮਃ੧॥ਸਉ ਓਲ੍ਹਾਮੇ ਦਿਨੈ ਕੇ ਰਾਤੀ ਮਿਲਨਿ ਸਹੰਸ॥ ਸਿਫਤਿ ਸਲਾਹਣੁ ਛਡਕੇ ਕਰੰਗੀ ਲਗਾ ਹੰਸੁ॥੧॥

‡ਤਬ ਬਾਬਾ ਬੋਲਿਆ, ਆਖਿਓਸ,'ਮਖਦੂਮ ਬਹਾਵਦੀ! ਕਰਮ ਕਰੰਗੁ ਹੈ; ਓਥੇ ਹੰਸਾ ਦਾ ਮ‡ ਨਾਹੀ ਹੈ, ਜੋ ਓਥੈ ਬਹਨਿ। ਤਦਹੁ ਮਖਦੂਮ ਬਹਾਵਦੀ ਆਇ ਪੈਰ ਚੁੰਮੇ। ਤਿਤੁ ਮਹਲਿ ਸਬਦੁ ਹੋਆ ਰਾਗੁ ਸ੍ਰੀ ਰਾਗ ਵਿਚ ਮਃ ੧॥:-

ਮੁਕਾਮੁ ਕਰਿ ਘਰਿ ਬੈਸਣਾ ਨਿਤ ਚਲਣੈ ਕੀ ਧੋਖ॥ਮੁਕਾਮੁ ਪਰੁ ਜਾਣੀਐ
ਜਾ ਰਹੇ ਨਿਹਚਲ ਲੋਕ॥੧॥ ਦੁਨੀਆ ਕੇਸ ਮੁਕਾਮ॥ ਕਰਿ ਸਿਦਕੁ
ਕਰਣੀ ਖਰਚੁ ਬਾਧਹੁ ਲਾਗਿ ਰਹੁ ਨਾਮੇ॥੧॥ ਰਹਾਉ॥ ਜੋਗੀ ਤ ਆਸਣੁ
ਕਰਿ ਬਹੇ ਮੁਲਾ ਬਹੈ ਮੁਕਾਮਿ॥ ਪੰਡਿਤ ਵਖਾਣਹਿ ਪੋਥੀਆ ਸਿਧ ਬਹਹਿ
ਦੇਵ ਸਥਾਨਿ॥੨॥ ਸੁਰ ਸਿਧ ਗਣ ਗੰਧਰਬ ਨਿਜਨ ਸੇਖ ਪੀਰ ਸਲਾਰ॥
ਦਰਿ ਕੂਚ ਕੁਚਾ ਕਰਿ ਗਏ ਅਵਰ ਭਿ ਚਲਣ ਹਾਰ॥੩॥ ਸੁਲਤਾਨ ਖਾਨ
ਮਲੂਕ ਉਮਰੇਂ ਗਏ ਕਰਿ ਕਰਿ ਕੂਚੁ॥ ਘੜੀ ਮੁਹਤਿ ਕਿ ਚਲਣਾ ਦਿਲ
ਸਮਝ ਤੂੰ ਭਿ ਪਹੂਚੁ॥ ੪॥ ਸਬਦਾਹ ਮਾਹਿ ਵਖਾਣੀਐ ਵਿਰਲਾ ਤ ਬੂਝੈ
ਕੋਇ॥ ਨਾਨਕੁ ਵਖਾਣੈ ਬੇਨਤੀ ਜਲਿ ਥਲਿ ਮਹੀਅਲਿ ਸੋਇ॥੫॥ ਅਲਾਹੂ
ਅਲਖੁ ਅਗੰਮ ਕਾਦਰੁ ਕਰਣਹਾਰੁ ਕਰੀਮੁ॥ ਸਭ ਦੁਨੀ ਆਵਣ ਜਾਵਣੀ
ਮੁਕਾਮੁ ਏਕੁ ਰਹੀਮੁ॥੬॥ ਮੁਕਾਮੁ ਤਿਸਨੋ ਆਖੀਐ ਜਿਸੁ ਸਿਸਿ ਨ ਹੋਵੀ
ਲੇਖੁ॥ ਅਸਮਾਨੁ ਧਰਤੀ ਚਲਸੀ ਮੁਕਾਮੁ ਓਹੀ ਏਕੁ॥੭॥ਦਿਨ ਰਵਿ
ਚਲੈ ਨਿਸਿ ਸਸਿ ਚਲੈ ਤਾਰਿਕਾ ਲਖ ਪਲੋਇ॥ ਮੁਕਾਮੁ ਓਹੀ ਏਕੁ ਹੈ
ਨਾਨਕਾ ਸਚੁ ਬੁਗੋਇ॥੮॥੧੭॥


*ਹਾ: ਵਾ: ਨ: ਵਿਚ ਪਾਠ ਹੈ:-ਤਬ ਮੁਖਤੁਮ ਬਹਾਵਦੀ ਸਤਗੁਰ ਨਾਨਕ ਨੂੰ ਅਰਾਧਿਆ। ਤਬ ਬਾਬਾ’ਤੋਂ ਓਥੈ ਬਹਨਿ ਤਕ ਪਾਠ ਹਾਵਾ:ਨ:ਵਿਚਹੀਂਹੈ।

ਮਾਲੂਮ ਹੁੰਦਾ ਹੈ, ਮਮੇ ਦੀ ਥਾਂ ਅਸਲ ਪੋਥੀ ਵਿਚ ਪਾਠ 'ਕੰਮ' ਸੀ। ਉਤਾਰੇ, ਕਰਨ ਵਾਲੇ ਤੋਂ ਕੰਰਹਿ ਗਿਆ ਹੈ। ਐਸੀਆਂ ਤੁਕਾਂ ਦੱਸਦੀਆਂ ਹਨ ਕਿ ਵਲੈਤ ਵਾਲੀ ਸਾਖੀ ਬੀ ਕਿਸੇ ਦਾ ਉਤਾਰਾ ਹੈ, ਅਸਲ ਕਰਤਾ ਦਾ ਨੁਸਖਾ ਨਹੀਂ ਹੈ। ਜੇ "ਮ ਨਾਹੀ ਨੂੰ ਮਨਾਹੀਂ ਪੜੀਏ ਤਾਂ ਮਨਾਹੀ ਇਮੜੀ ਲਿੰਗ ਹੈ ਪਹਿਲੇ ਦਾ ਪੁਲਿੰਗ ਪਿਆ ਹੈ।