ਸਮੱਗਰੀ 'ਤੇ ਜਾਓ

ਪੰਨਾ:ਪੁਰਾਤਨ ਜਨਮ ਸਾਖੀ ਸ੍ਰੀ ਗੁਰੂ ਨਾਨਕ ਦੇਵ ਜੀ.pdf/115

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

(੧੦੦)

ਬਾਣੀ ਸੈਦੋ ਜਟ ਜਾਤ ਘੇਹੋ ਲਿਖੀ। ਬੋਲਹੁ ਵਾਹਿਗੁਰੂ।

੪੭. ਸ਼ਿਵਨਾਭ, ਪ੍ਰਾਣ ਸੰਗਲੀ.

ਤਬ ਸਿੰਘਲਾਦੀਪ ਕੀ ਸੁਰਤਿ ਹੋਈ। ਜਾਇ ਸਮੁੰਦ੍ਰ ਅਸਗਾਹ ਵਿਚਿ ਖੜੇ ਹੋਇ। ਤਬ ਬਾਬੇ ਆਖਿਆ, “ਏਹਾ ਅਗਾਹ ਸਮੁੰਦ ਕਿਉਂ ਕਰਿ ਤਰੀਐ, ਲੰਘੀਐ'। ਤਦਹਂ ਸਿਖਾਂ ਬੇਨਤੀ ਕੀਤੀ, ਸੈਦੋ ਅਤੈ ਸੀਹੋ ਆਖਿਆ, “ਜੀ ਤੇਰੇ ਹੁਕਮ ਨਾਲਿ ਪਹਾੜ ਤਰਨਿ'। ਤਬ ਗੁਰੂ ਬੋਲਿਆ, ਆਖਿਓਸੁ, ਜੋ “ਏਹੁ ਸਲੋਕ ਪੜਦੇ ਆਵਹੁ:-

ੴ ਸਤਿਨਾਮੁ ਕਰਤਾ ਪੁਰਖੁ ਨਿਰਭਉ ਨਿਰਵੈਰੁ ਅਕਾਲ ਮੂਰਤਿ ਅਜੂਨੀ ਸੈਭੰ ਗੁਰਪ੍ਰਸਾਦਿ॥

ਤਬ ਬਾਬਾ ਬੋਲਿਆ ਆਖਿਓਸੁ, ਜਿਸੁ ਸਿਖ ਦੈ ਮੁਹਿ ਏਹੁ ਸਲੋਕੁ ਹੋਵੇਗਾ, ਅਤੈ ਓਹੁ ਪੜਦਾ ਜਾਵੇਗਾ, ਅਤੇ ਓਸਦੈ ਪਿਛੈ ਜਿਤਨੀ ਸੁਣੇਗੀ, ਤਿਤਨੀ ਸਭ ਭਵਜਲੁ ਪਾਰਿ ਲੰਘੈਗੀ। ਤਬ ਸਿਖ ਪੈਰੀਂ ਪਏ, ਆਖਿਓਨੈ, “ਜੀ ਜਿਸਨ ਤੁਧੁ ਭਾਵੈ ਤਿਸਨੂ ਪਾਰਿ ਉਤਾਰਿ'। ਤਦ ਹੁੰ ਪਾਰਿ ਗਏ। ਸਿੰਘਲਦੀਪ ਸਿਵਨਾਭਿ ਰਾਜੇ ਕੈ ਗਇਆ, ਰਾਜੇ ਕੈ ਬਾਗਿ ਬਸੇਰਾ ਕੀਆ, ਸਮੁੰਦ੍ ਕੇ ਪਾਰਿ ਤਬ ਰਾਜੇ ਸਿਉਨਾਭਿ ਕਾਨਉਲਖਾ ਬਾਗੁ ਸੁਕਾ ਪਇਆ ਥਾ, ਸੋ ਹਰਿਆ ਹੋਆ। ਫੁਲੂ ਵਾਲੇ ਫੁਲੁ ਪੜਿਆ, ਪਤਾ ਵਾਲੈ ਪਤੁ ਪੜਿਆ, ਫਲ ਵਾਲੇ ਫਲੁ ਪੜਿਆ। ਤਬ ਮਘੋਰ ਬਗਵਾਨ ਦੇਖੈ, ਤਾ ਬਾਗ ਬਰਸਾਂ ਕਾ ਸੁਕਾ ਪੜਿਆ ਥਾ, ਸੋ ਹਰਿਆ ਹੋਆ ਹੈ। ਤਦਹੂਂ ਬਹੁਰਿ ਜਾਇ ਖਬਰਿ ਰਾਜੇ ਸਿਵਨਾਭਿ ਪਾਸਿ ਕੀਤੀਅਸ, ਆਖਿਓਸ‘ਜੀ ਬਾਹਰਿ ਆਉ! ਇਕਸ ਫਕੀਰ ਕੇ ਬੈਠਣਿ ਨਾਲਿ ਬਾਗ ਹਰਿਆ ਹੋਆ ਹੈ। ਤਬ ਰਾਜੈ ਸਿਵਨਾਭਿ ਚੇਰੀਆਂ ਭੇਜੀਆਂ ਪਦਮਣੀਆਂ। ਪਦਮਣੀਆਂ ਆਇ ਨਿਰਤਿ ਲਾਗੀਆਂ ਕਰਣਿ। ਅਨੇਕ ਰਾਗ ਰੰਗ ਕੀਤੇ, ਤਬ ਬਾਬਾ ਬੋਲਿਓ ਨਾਹੀਂ, ਧਿਆਨ ਵਿਚਿ ਹੀ ਰਹਿਆ। ਤਬ ਪਿਛਹੁ ਰਾਜਾ ਸਿਉਨਾਭੁ ਆਇਆ, ਆਇਕੈ ਲਗਾ ਪੁੱਛਣਿ, ਆਖਿਓਸੁ, “ਗੁਸਾਂਈ ਤੇਰਾ ਨਾਮੁ ਕਿਆ ਹੈ? ਕਵਨ ਜਾਤਿ ਹੈ? ਤੁਮ ਜੋਗੀ ਹਉ? ਕਿਰਪਾ ਕਰੀਐ, ਤਾਂ ਭੀਤਰਿ ਮਹਲੀ ਚਲਹੁ। ਤਬ ਬਾਬਾ ਬੋਲਿਆ ਸਬਦੁ ਰਾਗ ਮਾਰੂ ਵਿਚਿ ਮਃ ੧॥

ਜੋਗੀ ਜੁਗਤਿ ਨਾਮੁ ਨਿਰਮਾਇਲੁ ਤਾਕੈ ਮੈਲੁ ਨ ਰਾਤੀ।ਪ੍ਰੀਤਮ ਨਾਥੁ ਸਦਾ ਸਚੁ ਸੰਗੇ ਜਨਮ ਮਰਣ ਗਤਿ ਬੀਤੀ॥ ੧॥ ਗੁਸਾਈ ਤੇਰਾ ਕਹਾ ਨਾਮੁ ਕੈਸੇ ਜਾਤੀ॥ਜਾ ਤਉ ਭੀਤਰਿ ਮਹਲਿ ਬੁਲਾਵਹਿ ਪੂਛਉ ਬਾਤ ਨਿਰੰਤੀ॥੧॥ਰਹਾਉ॥


*“ਬਾਣੀ' ਤੋਂਲਿਖੀ ਹਾ: ਵਾ: ਨ: ਵਿਚ ਨਹੀਂ ਹੈ। ਪਾਠਾਂਤ ਹੈ ‘ਫੜਿਆ।