ਸਮੱਗਰੀ 'ਤੇ ਜਾਓ

ਪੰਨਾ:ਪੁਰਾਤਨ ਜਨਮ ਸਾਖੀ ਸ੍ਰੀ ਗੁਰੂ ਨਾਨਕ ਦੇਵ ਜੀ.pdf/117

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

(੧੦੨)

ਹਮਾਰੋ ਬਰਤੁ ਹੈ'। ਤਬ ਰਾਜੇ ਆਖਿਆ 'ਜੀ ਅਸਾਡਾ ਭਲਾ ਕਿਉਂਕਰ ਹੋਵੈ?” ਤਬ ਗੁਰੁ ਆਖਿਆ “ਜੋ ਮਨੁਛ ਕਾ ਮਾਸੁ ਹੋਵੈ, ਤਾਂ ਅਹਾਰੁ ਕਰਾਂ। ਤਬ ਰਾਜੈ ਸਿਵਨਾਭਿ ਆਖਿਆ 'ਜੀ ਤੇਰਾ ਸਦਕਾ ਆਦਮੀ ਭੀ ਬਹੁਤ ਹੈਨਿ। ਤਬ ਬਾਬੇ ਆਖਿਆ “ਹੋ ਰਾਜਾ! ਓਹੁ ਆਦਮੀ ਹੋਵੈ ਜੋ ਰਾਜੇ ਦੇ ਘਰਿ ਪੁਤ੍ਰ ਹੋਵੇ, ਅਤੇ ਰਾਜਕੁੰਇਰੁ ਹੋਵੈ, ਅਤੇ ਬਾਰਹ ਬਰਸਾਂ ਦਾ ਹੋਵੇ, ਤਿਸਦਾ ਮਾਸੁ ਅਹਾਰੁ ਕਰਾਹਾ'। ਤਬ ਰਾਜਾ ਅਤੈ ਰਾਣੀ ਚਿੰਤਾਵਾਨ ਹੋਏ। ਤਬ ਰਾਜੇ ਆਖਿਆ, “ਹੋ ਪਰਮੇਸਰ ਕੀ, ( ਜੇ ਕਿਸੇ ਰਾਜੇ ਦੇ ਘਰਿ ਪੁਤ੍ਰ ਹੈ? ਤਾ ਰਾਣੀ ਕਹਿਆ, ਤੇਰੇ ਕਹੇ ਸਿਉ ਕਿਉਂ ਕਰਿ ਦੇਵੇਗਾ, ਜਬ ਉਸ ਸਾਥਿ ਜੁਧ ਕੀਚੈ, ਜਬ ਓਹੁ ਜੀਤੀਐ, ਤਾਂ ਪੁਤ੍ਰ ਦੇਵੈ, ਅਤੇ ਇਥੈ ਹੁਣਿ ਚਾਹੀਐ। ਤਬ ਰਾਣੀ ਆਖਿਆ “ਹੋ ਰਾਜਾ! ਅਸਾਡੇ ਘਰ ਤਾਂ ਇਕੋ ਪੁਤ੍ਰ ਹੈ, ਉਸ ਕੀ ਜਨਮੁਪਤ੍ਰੀ ਦੇਖੁ'। ਤਬ ਜਨਮ ਪਤ੍ਰੀ ਦੇਖੀ, ਜਬ ਦੇਖਨਿ ਤਾਂ ਬਾਰਹ ਬਰਸਾਂ ਕਾ ਹੋਆ ਹੈ। ਤਬ ਰਾਜੈ ਕਹਿਆ “ਬੇਟਾ ਤੇਰਾ ਸਰੀਰੁ ਗੁਰੂ ਕੇ ਕੰਮਿ ਆਂਵਦਾ ਹੈ, ਤੇਰੀ ਕਿਆ ਮਨਸਾ ਹੈ? ਤਾਂ ਲੜਕਾ ਬੋਲਿਆ 'ਪਿਤਾ ਜੀ! ਇਸ ਤੇ ਕਿਆ ਭਲਾ ਹੈ? ਜੋ ਮੇਰਾ ਸਰੀਰੁ ਗੁਰੁ ਦੇ ਕੰਮ ਆਵੈ। ਤਬ ਰਾਜੈ ਆਖਿਆ ਜੋ ਇਸਨੁ ਸਤ ਦਿਨ ਵੀਵਾਹ ਕੀਤੇ ਹੋਏ ਹੈਨਿ, ਇਸਕੀ ਇਸਤ੍ਰੀ ਭੀ ਪੁਛੀ ਚਾਹੀਐ'॥ ਤਬ ਰਾਣੀ ਅਤੇ ਰਾਜਾ ਆਇ ਨੁਹੁ ਕੇ ਪਾਸਿ ਜਾਇ ਬੈਠੇ। ਤਬ ਰਾਜਾ ਬੋਲਿਆ, ਆਖਿਓਸੁ, “ਬੇਟੀਤੇਰੇ ਭਰਤੇ ਕਾ ਸਰੀਰੁ ਗੁਰੁ ਦੇ ਕੰਮਿ ਆਂਵਦਾ ਹੈ, ਤੇਰੀ ਕਿਆ ਰਜਾਇ ਹੈ? ਤਬ ਓਹ ਲੜਕੀ ਬੋਲੀ, 'ਪਿਤਾ ਜੀ! ਏਸ ਦਾ ਸਰੀਰ ਗੁਰੁ ਦੇ ਕੰਮਿ ਆਵੈ, ਅਤੇ ਮੇਰਾ ਰੰਡੇਪਾ ਗੁਰੁ ਉਪਰਿ ਹੋਵੇ, ਇਸਤੇ ਹੋਰ ਕਿਆ ਭਲਾ ਹੈ'।

ਤਬ ਚਾਰੇ ਗੁਰੂ ਪਾਸਿ ਆਇ ਖੜੇ ਹੋਏ। ਤਦ ਰਾਜਾ ਸਿਉਨਾਭੁ ਬੋਲਿਆ ਆਖਿਓਸ, ਜੀ! ਏਹ ਲੜਕਾ ਹਾਜਰੁ ਹੈ। ਤਬ ਬਾਬੇ ਆਖਿਆ, 'ਹੋ ਰਾਜਾ! ਇਉਂ ਮੇਰੇ ਕੰਮਿ ਨਾਹੀ ਪਰੁ ਮਾਤਾ ਇਸਕੀ ਬਾਂਹ ਪਕੜੇ, ਅਤੇ ਇਸਤ੍ਰੀ ਇਸਕੇ ਪੈਰ ਪਕੜੈ ਅਤੈ ਤੂ ਹਥੈ ਛੁਰੀ ਲੈਕਰਿ ਜਬਹਿ ਕਰਹਿ, ਤਾਂ ਮੇਰੇ ਕੰਮ ਹੈ। ਤਬ ਰਾਜੈ ਸਿਉਨਾਭਿ ਗੁਰ ਕਾ ਹੁਕਮੁ ਮੰਨਿਆ। ਹਥਿ ਛੁਰੀ ਲੈਕਰਿ ਬੇਟਾ ਜਬਹਿ ਕੀਤਾ, ਰਿਨਿ ਕਰਿ ਆਣਿ ਆਗੈ ਰਾਖਿਆ। ਤਬ ਬਾਬਾ ਬੋਲਿਆ, 'ਹੋ ਰਾਜਾ! ਤੁਸੀ ਤਿੰਨੈ ਅਖੀ ਮੀਟਿ ਕਰਿ ਵਾਹਿਗੁਰੂ ਆਖਿ ਕਰਿ ਮੁਹਿ ਪਾਵਹੁ। ਤਬ ਰਾਜਾ ਅਤੇ ਰਾਣੀ,ਅਤੇ ਰਾਜੇ ਕੀ ਨੁਹੁੰ ਤਿਹਾਂ ਅਖੀ ਮੀਟੀਆਂ ਵਾਹਿਗੁਰੂ ਕਰਿਕੇ* ਜਾਂ ਮੁਹਿ ਪਾਇਆ, ਤਾਂ ਚਾਰੇ ਬੈਠੇ ਹੈ। ਪਰ ਜਾਂ ਅਖੀ ਖੋਲਨ ਤਾਂ ਗੁਰੂ ਬਾਬਾ


*ਕਰਿਕੇ' ਦੀ ਥਾਂ ਹਾ:ਵਾ:ਨੁ: ਵਿਚ ਪਾਠ ਹੈ ‘ਕਹਿਕੈ।

ਇਸ ਵਾਰਤਾ ਦਾ ਭਾਵ ਪ੍ਰੀਖਿਆ ਹੈ। ਰਾਜੇ ਨੇ ਗੁਰੂ ਜੀ ਦੀ ਪਹਿਲਾਂ ਪ੍ਰੀਖਿਆ ਕੀਤੀ ਹੈ, ਮੋਹਨੀਆਂ ਤ੍ਰੀਮਤਾਂ ਘੱਲ ਕੇ। ਉਹ ਤਤ'ਗੁਰੂ ਪ੍ਰੀਖਯਾ' ਸੀ। ਹੁਣ (ਬਾਕੀ ਟੂਕ ਦੇਖੋ ਪੰਨਾਂ ੧੦੩ ਦੇ ਹੇਠ)