ਸਮੱਗਰੀ 'ਤੇ ਜਾਓ

ਪੰਨਾ:ਪੁਰਾਤਨ ਜਨਮ ਸਾਖੀ ਸ੍ਰੀ ਗੁਰੂ ਨਾਨਕ ਦੇਵ ਜੀ.pdf/119

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

(੧੦੪)

ਤਿਤੁ ਮਹਲਿ ਪਾਨ ਸੰਗਲੀ ਹੋਈ। ਦੇਹੀ ਕੀ ਚੀਨ ਮਥੀ ਪਰੁ ਲੈ ਕਿਨੈ ਨ ਸਕੀਆਂ, ਓਥੈ ਹੀ ਛੱਡੀ। ਸੈਦੋ ਪੇਹੋ ਲਿਖਾਈ ਚਰਣ ਮਝਾਰ ਕੈ, ਗੋਰਖ ਹਟੜੀ ਪਾਸਿ। ਗੋਰਖ ਹਟੜੀ ਕੈ ਪਾਸਿ ਇਕੁ ਚਉਕ ਹੈ ਦੋ ਕੋਹ ਕਾ, ਉਸ ਮੜੀ ਤੇ ਚਾਰਿ ਕੋਸ ਹੈ। ਤਿਸੁ ਵਿਚਿ ਅਲਿਪਤੁ ਰਹਿਣ ਲਗਾ।ਪਰਗਟ ਕੀਤੀ ਨਾਹੀ ਅਨਾਹਦ ਬਾਣੀ, ਪਰੁ ਅਧ ਵਿਚਿ ਨ ਪਾਈਐਗੀ, ਰਾਜੇ ਸਿਉਨਾਭਿ ਜੋ ਮਿਲੀ। ਬਚਨੁ ਹੋਆ, ਜੋ “ਇਕੁ ਆਦਮੀ ਆਵੈਗਾ ਜੰਬੂ ਦੀਪ ਤੇ, ਉਸ ਜੋਗੁ ਲਿਖਿ ਦੇਵਣੀ।' - ਸਲੋਕੁ ੧੫। ਸੈਦੋ ਥੈ ਸੰਪੂਰਣ ਥੀ, ਦੁਏ ਉਦਾਸੀ ਹੋਏ, ਬਾਬੈ ਆਪਣੈ ਨਾਲਿ ਰਖੇ, ਰਾਜੇ ਸਿਉਨਾਭਿ ਜੋਗੁ ਇਕੁ ਮੰਜੀ ਮਿਲੀ। ਰਾਜੇ ਸਿਉਨਾਭਿ ਜੋਗੁ ਗੁਰੂ ਦੀ ਖੁਸੀ ਹੋਈ। ਓਥਹੁਂ ਰਵਦੇ ਰਹੇ। ਬੋਲਹੁ ਵਾਹਿਗੁਰੂ।

੪੮. ਬਾਢੀ ਦੀ ਝੁੱਗੀ ਢਾਹੀ

ਏਕਸੁ ਬਾਢੀ ਕੈ ਆਇ ਰਾਤਿ ਰਹੈ। ਉਨਿ ਸੇਵਾ ਭਾਉ ਬਹੁਤੁ ਕੀਤਾ।ਮੰਜੀ ਡਾਹਿ ਦਿਤੀਅਸੂ। ਬਾਬਾ ਰਾਤਿ ਸੁਤਾ, ਭਲਕੇ ਹਥ ਨਾਲਿ ਝੁਗੀ ਦੀ ਲਕੜੀ ਪਕੜੀਅਸ, ਅਤੇ ਪਸਵਾੜੇ ਨਾਲਿ ਮੰਜੀ ਭੰਨੀਅਸ। ਜਬ ਬਾਹਰਿ ਆਇਆ, ਤਾਂ ਸੈਦੋ ਸਿੱਖਿ ਬੇਨਤੀ ਕੀਤੀ, ਆਖਿਓਸੁ, “ਜੀ! ਸਾਰੇ ਸ਼ਹਰ ਵਿਚਿ ਕੋਈ ਜਾਗਾ ਨਾਹੀ ਸਾ ਦੇਂਦਾ, ਇਸ ਬਾਢੀ ਠਉੜਿ ਦਿਤੀ, ਤਿਸ ਕੀਆ ਵਸਤੂ ਭੀ ਗਵਾਈਆ ਇਕ ਝੁਗੀ ਅਤੈ ਮੰਜੀ ਥੀ ਸੋ ਭੀ ਢਾਹਿ ਭੰਨਿ ਚਲਿਓਹਿ, ਉਸਕੇ ਬਾਬਿ ਕਿਆ ਵਰਤੀ? ਤਬ ਬਾਬੈ ਆਖਿਆ, “ਸੈਦੋ, ਉਸਕਾ ਭਾਉ ਥਾਇ ਪਇਆ ਹੈ। ਤਬ ਓਹੁ ਘਰਿ ਜਾਵੈ, ਤਾਂ ਓਹੁ ਚਾਰੇ ਪਾਵੈ ਧਰਤਿ ਵਿਚਿ ਡੁਬ ਗਏ ਹੈਨਿ। ਸੋ ਉਨ


*“ਦੇਹੀ ਕੀ ਚੀਨ ਮਥੀ' ਦਾ ਅਰਥ ਹੋ ਸਕਦਾ ਹੈ ਕਿ ਦੇਹ ਦੇ ਯਾਨ ਦੀ ਗਲ ਨਿਰਣੈ ਕੀਤੀ, ਪਰ ਅਗਲ਼ੀ ਇਬਾਰਤ ਦੱਸਦੀ ਹੈ ਕਿ ਇਸ ਫਿਕਰੇ ਵਿਚ ਕਿਸੇ ਪੋਥੀ ਦਾ ਜ਼ਿਕਰ ਹੈ। ਉਤਾਰੇ ਵਾਲਿਆਂ ਇਬਾਰਤ ਗ਼ਲਤ ਕੀਤੀ ਹੈ।ਅਸਲ ਕਰਤਾ ਦੇ ਨੁਸਖੇ ਵਿਚ ਇਹ ਇਬਾਰਤ ਹੋਰਵੇਂ ਹੋਣੀ ਹੈ। ਵਲੈਤ ਵਾਲਾ ਨੁਸਖ਼ਾ ਬੀ ਇਸੇ ਕਰ ਕੇ ਉਤਾਰਾ ਹੀ ਜਾਪਦਾ ਹੈ, ਅਤੇ ਕਿਸੇ ਉਤਾਰੇ ਦਾ ਬੀ ਉਤਾਰਾ ਹੈ। ਜੇ ਅਗਲੀ ਇਬਾਰਤ ਨੂੰ ਸੋਚੀਏ ਤੇ ਉਸ ਮੂਜਬ ਅਰਥ ਵਿਚਾਰੀਏ ਤਾਂ ਇਹ ਫਿਕਰਾ ਕੁਛ ਐਉਂ ਦਾ ਚਾਹੀਦਾ ਹੈ: “ਤਦੇਹੀ ਕੀਚੀਓ ਨੇ ਪੋਥੀ' ਅਰਥਾਤ ਪ੍ਰਾਣ ਸੰਗਲੀ ਦੀ ਓਥੇ ਪੋਥੀ ਬਨਾਈ, ਜੋ ਸੈਦੇ ਘੇਹੋ ਨੇ ਲਿਖੇ, ਪਰ ਨਾ ਸੀਹੋ ਨਾ ਸੈਦੋ, ਨਾਲ ਕਿਸੇ ਨਾ ਆਂਦੀ, ਓਥੇ ਹੀ ਛੱਡ ਆਏ, ਰਾਜੇ ਸਿਵਨਾਭਿ ਨੂੰ ਦਿਤੀ ਤੇ ਉਸਨੂੰ ਕਿਹਾ ਕਿ ਹਿੰਦੁਸਤਾਨ ਤੋਂ ਕੋਈ ਆਵੇ ਤਾਂ ਉਤਾਰਾ ਕਰਾ ਦੇਣਾ। ਇਹ ਅਰਥ ਭਾਵ ਦਸਦਾ ਹੈ ਕਿ ਦੇਹੀ ਕੀ ਚੀਨ ਮਥੀ ਦੀ ਥਾਂ ਦਰੁਸਤ ਇਬਾਰਤ ਇਉਂ ਦੀ ਹੋਸੀ ‘ਤਦੋਂ ਹੀ ਕੀਚੀਓਨੇ ਪੋਥੀ'।