ਪੰਨਾ:ਪੁਰਾਤਨ ਜਨਮ ਸਾਖੀ ਸ੍ਰੀ ਗੁਰੂ ਨਾਨਕ ਦੇਵ ਜੀ.pdf/129

ਵਿਕੀਸਰੋਤ ਤੋਂ
Jump to navigation Jump to search
ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ


________________

( ੧੧੪ ). ਮਾਲਾ, ਮੱਥੇ ਟਿਕਾ ਬੰਦੀ ਕਾ, ਬਾਲਕਾਂ ਵਿਚ ਖੇਡੇ, ਤਬ ਨੀਲੇ ਬਸਤੁ ਏ, ਖੇਡਦਾ ਖੇਡਦਾ ਹਜ* ਵਿਚਿ ਆਇ ਨਿਕਲਿਆ, ਤਦਹੁ ਇਕੁ ਹਾਜੀ ਮਿਲਿਆ, ਰਾਤਿ ਇਕਠੇ ਰਹੈ । ਤਬ ਹਾਜੀ ਪੁਛਿਆ ਆਖਿਓਸ, ਏ ਦਰਵੇਸ਼ ! ਤੇਰੈ ਕਾਸਾ * ਲਕੜੀ, ਚਮੜੀ, ਭੰਗੜੀ ਕੁਛੁ ਨਾਹੀ, ਤੂੰ ਹਿੰਦੂ ਹੈ ਕਿ ਮੁਸਲਮਾਨੁ ਹੈ ? ਤਬ ਬਾਬਾ ਬੋਲਿਆ, ਸਬਦੁ ਰਾਗੁ ਤਿਲੰਗ ਵਿਚ, ਮਃ ੧: ਭਉ ਤੇਰਾ ਭਾਂਗ ਖਲੜੀ ਮੇਰਾ ਚੀਤੁ ॥ ਮੈ ਦੇਵਨਾ ਭਇਆ ਅਤੀਤੁ ॥ ਕਰ ਕਾਸਾ ਦਰਸਨ ਕੀ ਭੂਖ ॥ ਮੈ ਦਰਿ ਮਾਗਉ ਨੀਤਾ ਨੀਤ ॥੧॥ ਤਉ ਦਰਸਨ ਕੀ ਕਰਉ ਸਮਾਇ ॥ ਮੈ ਦਰਿ ਮਾਗਤੁ ਭੀਖਿਆ ਪਾਇ ॥੧|| ਰਹਾਉ ॥ ਕੇਸਰਿ ਕੁਸਮ ਮਿਰਗ ਮੈ ਹਰਣਾ ਸਰਬ ਸਰੀਰੀ ਚੜਣਾਚੰਦਨ ਭਗਤਾ ਜੋਤ ਇਨੇਹੀ ਸਰਬੇ ਪਰਮਲੁ ਕਰਣਾ ॥ ੨ ॥ ਅਪਟ ਭਾਂਡਾ ਕਹੈ ਨ ਕੋਇ ॥ ਐਸਾ ਭਗਤੁ ਵਰਨ ਮਹਿ ਹੋਇ ॥ ਤੇਰੈ ਨਾਮਿ ਨਿਵੇ ਰਹੇ ਲਿਵਲਾਇ ॥ ਨਾਨਕ ਤਿਨ ਦਰਿ ਭੀਖਿਆ ਪਾਇ ॥੩॥੧॥੨॥ ਤਬ ਫਿਰ ਹਾਜੀ ਕਹਿਆ ਜੀ ! ਅਸੀਂ ਇਸ ਦੁਨੀਆ ਵਿਚ ਰਹਿੰਦੇ ਹਾਂ, ਅਸਾਡਾ ਕਿਆ ਹਵਾਲੁ ਹੋਵੇਗਾ ? ਤਬ ਬਾਬਾ ਬੋਲਿਆ ਸਬਦੁ ਰਾਗ ਤਿਲੰਗ ਵਿਚ ਮਃ ੧: , ਤਿਲੰਗ ਮਹਲਾ ੫ ਘਰੁ ੧॥ ੧ਓ ਸਤਿਗੁਰ ਪ੍ਰਸਾਦਿ ॥ ਖਾਕ ਨੂਰ ਕਰਦੇ ਆਲਮ ਦੁਨੀਆਇ ॥ ਅਸਮਾਨ ਜਿਮੀ ਦਰਖਤ ਆਬ ਪੈਦਾਇਸ ਖੁਦਾਇ ॥੧॥ ਬੰਦੇ ਚਸਮ ਦੀਦੰ ਫਨਾਇ॥ ਦੁਨੀਆਂ ਮੁਰਦਾਰ ਖੁਰਦਨੀ ਗਾਫਲ ਹਵਾਇ॥ਰਹਾਉ॥ ਗੈਬਾਨ ਹੈਵਾਨ ਹਰਾਮ ਕੁਸਤਨੀ ਮੁਰਦਾਰ ਬਖੋਰਾਇ ॥ ਦਿਲ ਕਬਜ ਕਬਜਾ ਕਰੋ ਦੋਜਕ ਸਜਾਇ॥੨॥ਵਲੀ ਨਿਆਮਤਿ ਬਿਰਾਦਰਾ ਦਰਬਾਰ ਮਿਲਕ ਖਾਇ ॥ ਜਬ ਅਜਰਾਈਲੁ ਬਸਤਨੀ ਤਬ ਚਿਕਾਰੇ ਬਦਾਇ ॥ ੩ ॥ ਹਵਾਲ ਮਾਲੂਮ ਕਰਦੇ ਪਾਕ ਅਲਾਹ ॥ ਬੁਗੋ ਨਾਨਕ ਅਰਦਾਸ ਪੇਸ ਦਰਵੇਸ ਬੰਦਾਹ ॥੪॥੧॥ ਤਬ ਓਥਹੁ ਚਲੇ । ਮੱਕੇ ਨੂੰ ਰਵਦੇ ਰਹੇ । ਰਾਹ ਵਿਚ ਆਏ, ਤਾ ਬਦਲੀ ਉਪਰਿ ਹੋਇ ਚਲੀ । ਤਬ ਹਾਜੀ ਡਿਠਾ, ਆਖਿਓਸੁ ਜੁ ਇਹਿ ਬਦਲੀ ਮੇਰੇ ਉਤੇ ਹੈ । ਤਾਂ ਆਖਣਿ ਲਾਗਾ, ਜੋ ਹਿੰਦੂ ਤਾ ਮਕੇ ਨੂ ਕੋਈ ਨਾਹੀ ਗਇਆ, ਤੂ ਮੇਰੇ ਨਾਲਿ ਚਲੁ ਨਾਹੀ ਅਗੈ ਹੋਹ, ਕਿ ਪਿਛੈ ਹੋਹੁ । ਤਬ ਬਾਬੇ ਆਖਿਆ, “ਭਲਾ *ਹਜ ਤੋਂ ਮੁਰਾਦ ਹੱਜ ਨੂੰ ਜਾਣ ਵਾਲੇ ਕਾਫਲੇ ਤੋਂ ਹੈ । ਇਹ ਸ਼ਬਦ ਸੀ ਪੰਚਮ ਪਾਤਸ਼ਾਹ ਜੀ ਦਾ ਹੈ, ਜੋ ਪੋਥੀ ਵਿਚ ਮਹਲਾ ੧ ਲfਖਿਆ ਹੈ, ਇਹ ਕਰਤਾ ਯਾ ਉਤਾਰੇ ਵਾਲੇ ਦੀ ਭੁੱਲ ਹੈ । Digitized by Panjab Digital Library / www.panjabdigilib.org