ਪੰਨਾ:ਪੁਰਾਤਨ ਜਨਮ ਸਾਖੀ ਸ੍ਰੀ ਗੁਰੂ ਨਾਨਕ ਦੇਵ ਜੀ.pdf/20

ਵਿਕੀਸਰੋਤ ਤੋਂ
ਨੈਵੀਗੇਸ਼ਨ 'ਤੇ ਜਾਓ ਸਰਚ ਤੇ ਜਾਓ
ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

________________

ਬਾਹਰਿ ਰਵਿ ਰਹਿਆ ॥੩੨॥੩ੜੇ ਰਾੜਿ ਕਰਹਿ ਕਿਆ ਪਾਣੀ ਤਿਸਹਿ ਧਿਆਵਹੁ ਜਿ ਅਮਰੁਹੋਆ॥ਤਿਸਹਿ ਧਿਆਵਹੁ ਸਚਿਸਮਾਵਹੁ ਓਸੁ ਵਿਟਹੁ ਕੁਰਬਾਣੁ ਕੀਆ ॥੩੩॥ ਹਾਹੈ ਹੋਰੁ ਨ ਕੋਈ ਦਾਤਾ ਜੀਅ *ਉਪਾਇ ਜਿਨਿ ਰਿਜਕੁ ਦੀਆ ॥ ਹਰਿ ਨਾਮੁ ਧਿਆਵਹੁ ਹਰਿ ਨਾਮਿ ਸਮਾਵਹੁ ਅਨਦਿਨ ਲਾਹਾ ਹਰਿ ਨਾਮੁ ਲੀਆ॥੩੪॥ ਆਇੜੈ ਆਪਿ ਕਰੇ ਜਿਨਿ ਛੋਡੀ ਜੋ ਕਿਛੁ ਕਰਣਾ ਸੁ ਕਰਿ ਰਹਿਆ ॥ ਕਰੇ ਕਰਾਏ ਸਭ ਕਿਛੁ ਜਾਣੇ ਨਾਨਕ ਸਾਇਰ ਇਵ ਕਹਿਆ ॥੩੫॥੧॥ ਤਬ ਗੁਰਨਾਨਕ ਜੀ ਇਕ ਦਿਨ ਪੜਿਆ ਅਗਲੇ ਦਿਨ ਚੁਪ ਕਰ ਰਹਿਆਂ। ਜਾਂ ਚੁਪ ਕਰ ਰਹਿਆ ਤਾਂ ਪਾਂਧੇ ਪੁਛਿਆ “ਨਾਨਕ ! ਤੁ ਪੜਦਾ ਕਿਉਂ ਨਹੀਂ ? ਤਬ ਗੁਰੁ ਨਾਨਕ ਕਹਿਆ “ਪਾਂਧਾ ! ਤੁ ਕਛ ਪੜਿਆ ਹੈਂ ਜੋ ਮੇਰੇ ਤਾਈਂ ਪੜਾਉਂਦਾ ਹੈਂ ?” ਤਬ ਪਾਂਧੇ ਕਹਿਆ “ਮੈਂ ਸਭ ਕਿਛ ਪੜਿਆ ਹਾਂ ਜੋ ਕਿਛ ਹੈ, ਬੇਦ ਸਾਸਤੁ ਪੜਿਆ ਹਾਂ | ਜਮਾਂ, ਖਰਚ, ਰੋਜ ਨਾਵਾਂ, ਖਾਤਾ, ਲੇਖਾ, ਮੈਂ ਸਭ ਕਿਛੁ ਪੜਿਆ ਹਾਂ” । ਤਬ ਬਾਬੇ ਕਹਿਆ “ਧਾ ! ਇਨੀਂ ਪੜੇ ਗਲ ਫਾਹੇ ਪਓਦੇ ਹੈਨ, ਇਹ ਜੋ ਪੜਨਾ ਹੈ ਸਭ ਬਾਦ ਹੈ । ਤਬ ਗੁਰੁ ਨਾਨਕ ਇਕ ਸਬਦ ਉਠਾਇਆ, ਸੀ ਰਾਗੁ ਵਿਚ ਮਹਲੁ ੧ ਜਾਲਿ ਮੋਹੁ ਘਸਿ ਮਸੁ ਕਰਿ ਮਤਿ ਕਾਗਦ ਕਰਿ ਸਾਰੁ ॥ ਭਾਉ ਨ ਲ 1 ਕਰਿ ਚਿਤੁ ਲਿਖਾਰੀ ਗੁਰ ਪੁਛਿ ਲਿਖੁ ਬੀਚਾਰੁ ॥ ਲਿਖੁ ਨਾਮੁ ਸਾਲਾਹ ਲਿਖੁ ਲਿਖੁ ਅੰਤੁ ਨ ਪਾਰਾਵਾਰ ॥੧॥ ਬਾਬਾ ਇਹ ਲੇਖਾ ਲਿਖਿ ਜਾਣੁ ॥ ਜਿਥੈ ਲੇਖਾ ਮੰਗੀਐ ਤਿਥੇ ਹੋਇ ਸਚਾ ਨੀਸਾਣੁ ॥੧॥ ਰਹਾਉ ॥* ਤਬ ਗੁਰੂ ਬਾਬੇ ਕਹਿਆ 'ਹੋ ਪੰਡਤਿ ! ਹੋਰ ਜਿਤਨਾ ਪੜਿਣਾ ਸੁਣਿਨਾ ਸਭੁ ਬਾਦਿ ਹੈ । ਬਿਨਾ ਪ੍ਰਮੇਸੁਰਿ ਕੇ ਨਾਮਿ ਸਭੁ ਬਾਦਿ ਹੈ। ਤਬ ਯੇ ਕਹਿਆ “ਨਾਨਕ ਹੋਰੁ ਪੜਿਣਾ ਮੇਰੇ ਤਾਈ ਬਤਾਈ ਵਿਖਾ ਜਿਤ ਪੜਿਐ ਛੁਟੀਦਾ ਹੈ । ਤਬਿ ਨਾਨਕ ਕਹਿਆ ਸੁਣੁ ਹੋ ਸੁਆਮੀ ! ਇਹ ਜੁ ਸੰਸਾਰਿ ਕਾ ਪੜਿਆ ਹੈ ਐਸਾ ਹੈ ।

  • ਵਲੈਤ ਵਾਲੇ ਨੁਸਖੇ ਵਿਚ ਇਥੋਂ ਅਰਾਂ ਦੋ ਪੱਤਰੇ ਹਨ ਨਹੀਂ,ਜੋ ਇਬਾਰਤ ਅਗੇ “ਉਪਾਇ...ਤੋਂ...ਨੀਸਾਣੁ ॥੧॥ ਰਹਾਉ ॥ ਤੱਕ ਇਥੇ ਦਿੱਤੀ ਹੈ ਉਹ ਉਸ ਨੁਸਖੇ ਤੋਂ ਫੀਤੇ ਹਨ ਜੋ ਹਾਫਜ਼ਾ ਬਾਦ ਵਾਲੀ ਦਾ ਉਤਾਰਾ ਹੈ ।

ਸਬਦ ਦੀਆਂ ਪਹਿਲੀਆਂ ਦੋ ਤੁਕਾਂ ਦਾ ਟੀਕਾ ਦੋ ਗੁਮ ਪੱਤਿਆਂ ਵਿਚ ਗਿਆ ਹੈ, ਤੇ ਹਾਫਜ਼ਾਬਾਦ ਵਾਲੇ ਨੁਸਖੇ ਵਿਚ-3ਬ ਗੁਰੂ...ਤੋਂ ..ਯਾ ਨਹੀਂ ਜਾਤਾਂ , -ਤੱਕ ਦਾ ਸਾਰੇ ਦਾ ਸਾਰਾ ਪਾਠ ਨਹੀਂ ਹੈ । ਏਹ ਸਤਰਾਂ 'ਖਾਲਸਾ ਕਾਲਿਜ ਅੰਮ੍ਰਿਤਸਰ ਵਾਲੇ ਨੁਸਖੇ ਤੋਂ ਦਿੱਤੀਆਂ ਹਨ;ਇਨਾਂ ਤੋਂ ਅੱਗੇ ਵਲੈਤ ਵਾਲੀ ਪੋਥੀ ਦਾ ਪਾਠ ਚੱਲ ਪੈਂਦਾ ਹੈ । -- - Digitized by Panjab Digital Library | www.panjabdigilib.org