ਪੰਨਾ:ਪੁਰਾਤਨ ਜਨਮ ਸਾਖੀ ਸ੍ਰੀ ਗੁਰੂ ਨਾਨਕ ਦੇਵ ਜੀ.pdf/23

ਵਿਕੀਸਰੋਤ ਤੋਂ
ਨੈਵੀਗੇਸ਼ਨ 'ਤੇ ਜਾਓ ਸਰਚ ਤੇ ਜਾਓ
ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

________________

( 5 ) ਹੈਰਾਨੁ ਹੋਇ ਗਇਆ ਕਹਿਆ ਸੁ ਨਾਨਕ !ਤੁ ਇਵੈ ਰਹੈ ਤਾਂ ਕਿ ਹੋਵੈ ? ਜਬ ਗੁਰੂ ਨਾਨਕ ਬਰਸਾਂ ਨਵਾਂ ਕਾ ਹੋਆ ਤਬਿ ਫਿਰ *ਤੋਰਕੀ ਪੜ੍ਹਨ ਪਾਇਆ | ਵਤ ਘਰ ਬਹਿ ਗਇਆ, ਦਿਲ ਦੀ ਖਬਰ ਗਲ ਕਿਸੇ ਨਾਲ ਕਰੈ ਨਾਹੀਂ । ਤਬ ਕਾਲ ਨੂੰ ਲੋਕਾਂ ਆਖਿਆ “ਕਾਲ ! ਇਸਦਾ ਵਿਵਾਹ ਕਰ । ਤਬ ਕਾਲੂ ਉਠ ਖੜਾ ਹੋਇਆ, ਚਿਤਵਨੀ ਕੀਤੀਆਸੁ ਜੋ ਕਿਵੈ ਕੁੜਮਾਈ ਹੋਵੇ । ਤਦ ਮਲਾ ਖੱ ਜਾਤਿ ਚੋਣਾ ਤਿਸਦੇ ਘਰ ਕੁੜਮਾਈ ਹੋਈ। ਤਾਂ ਬਾਬਾ ਬਰਸਾਂ ਬਾਰਾਂ ਕਾ ਹੋਇ ਤਬ ਵੀਵਾਹਿਆ । ਤਾਂ ਬਾਬਾ ਲੱਗੀ। ਸੰਸਾਰ ਕੀ ਕਿਰਤ ਕਰਣ, ਪਰ ਚਿਤ ਕਿਸੈ ਨਾਲ ਲਾਏ ਨਾਹੀਂ, ਘਰ ਦੀ ਖਬਰ ਲਏ ਨਾਹੀਂ | ਘਰ ਦੇ ਆਦਮੀ ਆਖਨ ਜੋ ਅੱਜ ਕਲ ਫਕੀਰਾਂ ਨਾਲ ਉਠ ਜਾਂਦਾ ਹੈ । ਬੋਲੋ ਵਾਹਿਗੁਰੂ ॥ ੪, ਖੇਤ ਹਰਿਆ. ਤਬ ਆਗਿਆ ਪ੍ਰਮੇਸਰ ਕੀ ਹੋਈ,ਜੋ ਇਕ ਦਿਨ ਕਾਲੂ ਕਹਿਆ, ਨਾਨਕ ਏਹ ਘਰ ਦੀਆਂ ਮਹੀਂ ਹਨ, ਤੂ ਚਾਰ ਲੈ ਆਉ । ਤਬ ਗੁਰੂ ਨਾਨਕ ਮਹੀਂ ਲੈਕਰ ਬਾਹਰ ਗਿਆ ਤਾਂ ਚਰਾਇ ਲੈ ਆਇਆ । ਫਿਰ ਅਗਲੇ ਦਿਨ ਗਇਆ ਤਾਂ ਮਹੀਂ ਛੱਡਕੇ ਕਣਕ ਦੇ ਬੰਨੇ ਪੈ ਸੁੱਤਾ, ਤਬ ਮਹੀਂ ਜਾਇ ਕਣਕ ਨੂੰ ਪਈਆਂ,ਤਬ ਕਣਕ ਉਜਾੜ ਦੂਰ ਕੀਤੀ। ਤਬ ਇਕ ਭੱਟੀ ਥਾ ਕਣਕ ਦਾ ਖਾਂਵਦ।ਉਹ ਆਇ ਗਇਆ ਉਨੇ ਭੱਟੀ ਕਹਿਆ, “ਭਾਈ ਵੇ ! ਤੋਂ ਜੋ ਖੇਤ ਉਜਾੜਿਆ ਹੈ, ਸੋ ਕਿਉਂ ਉਜਾੜਿਆ ਹੈ ? ਇਸ ਉਜਾੜੇ ਦਾ ਜਵਾਬ ਦੇਹ” । ਤਬ ਗੁਰੁ ਨਾਨਕ ਕਹਿਆ, “ਭਾਈ ਵੇ ! ਤੇਰਾ ਕਿਛੁ ਨਾਹੀਂ ਉਜੜਿਆ । ਕਿਆ ਹੋਇਆ ਜਿ ਕਿਸੈ ਮਹੀਂ ਮੁੰਹ ਪਾਇਆ ? ਖੁਦਾਇ ਇਸੈ ਵਿਚ ਬਰਕਤ ਪੱਤਸੀ। ਤਾਂ ਭੀ ਉਹ ਰਹੈ ਨਾਂਹੀ, ਗੁਰੂ ਨਾਨਕ ਨਾਲ ਲੱਗਾ ਲੜਨ। ਤਬ ਗੁਰੁ ਨਾਨਕ ਅਤੇ ਭੱਟੀ ਝਗੜਦੇ ਝਗੜਦੇ ਰਾਇ ਬੁਲਾਰ ਪਾਸ ਆਇ ਖੜੇ ਹੋਏ, ਤਬ ਰਾਇ ਬੁਲਾਰ ਕਹਿਆ, ਏਹ ਦਿਵਾਨਾ ਹੈ, ਤੁਸੀਂ ਕਾਲੂ ਨੂੰ ਸਦਾਵਹੁ । ਤਬ ਕਾਲੁ ਨੂ ਸਦਾਇਆ।ਤਬ ਰਾਇ ਬੁਲਾਰ ਆਖਿਆ, “ਕਾਲੂ,ਇਸ ਪੜ੍ਹ ਨੂੰ ਸਮਝਾਇਦਾ ਕਿਉਂ ਨਾਂਹੀ, ਜੋ ਪਰਾਈ ਖੇਤੀ ਉਜਾੜ ਆਇਆ ਹੈ? ਭਲਾ ਦਿਵਾਨਾ ਕਰ ਛੋਡਿਆ ਆਹੀ । ਭਾਈ ਵੇ ! ਏਹ ਉਜਾੜਾ ਜਾਇ ਭਰਦੇਹ, ਨਾਂਹੀਂ ਤਾਂ ਤੁਰਕਾਂ ਪਾਸ ਜਾਇ ਖੜਾ ਹੋਸੀਆ'ਤਬ ਕਾਲੁ ਕਹਿਆ,"ਜੀ ਮੈਂ ਕਿਆ ਕਹੀਂ?

  • ਏਥੋਂ ਅਗੇ ਵਲੈਤ ਵਾਲੇ ਨੁਸਖੇ ਵਿਚ ਦੋ ਪਤਰੇ ਹੈਨ ਨਹੀਂ, ਹਾਫ਼ਜ਼ਾਬਾਦ ਵਾਲੇ ਨੁਸਖੇ ਦੇ ਉਤਾਰੇ ਤੋਂ ਦੋ ਪਤਰੇ ਦੀ ਇਬਾਰਤ-ਤੋਰਕੀ ਪੜਨ...ਤੋਂ..ਓਥੋ ਕਿਛੁ ਨਾਂਹੀ ਉਜੜਿਆ-ਤਕ ਏਥੇ ਪਾਈ ਹੈ।

fਪਿਛਲੇਰੀਆਂ ਸਾਖੀਆਂ ਵਿਚ ਵਿਵਾਹ ਸੁਲਤਾਨ ਪੁਰ ਜਾ ਕੇ ਹੋਯਾ ਲਿਖਿਆ ਹੈ।ਪਰ ਭਾਈ ਮਨੀਸਿੰਘ ਜੀਨੇ ਵਿਆਹ ਇਥੇ ਹੀ ਹੋਇਆ ਲਿਖਿਆ ਹੈ। Digitized by Panjab Digital Library | www.panjabdigilib.org